By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਹਲਕਾ ਵਿਧਾਇਕ,ਕੌਂਸਲਰ,ਆਪ ਦੇ ਹਲਕਾ ਇੰਚਾਰਜ ਨੌਟੰਕੀਬਾਜ ਦੀ ਭੂਮਿਕਾ ਨਾ ਨਿਭਾਉਂਦੇ ਹੋਏ ਸ਼ਹਿਰ ਦੀ ਸਫਾਈ ਵਿਵਸਥਾ ਦਾ ਹੱਲ ਕਰਵਾਉਣ-ਅਵੀ ਰਾਜਪੂਤ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਹਲਕਾ ਵਿਧਾਇਕ,ਕੌਂਸਲਰ,ਆਪ ਦੇ ਹਲਕਾ ਇੰਚਾਰਜ ਨੌਟੰਕੀਬਾਜ ਦੀ ਭੂਮਿਕਾ ਨਾ ਨਿਭਾਉਂਦੇ ਹੋਏ ਸ਼ਹਿਰ ਦੀ ਸਫਾਈ ਵਿਵਸਥਾ ਦਾ ਹੱਲ ਕਰਵਾਉਣ-ਅਵੀ ਰਾਜਪੂਤ
JalandharKapurthla

ਹਲਕਾ ਵਿਧਾਇਕ,ਕੌਂਸਲਰ,ਆਪ ਦੇ ਹਲਕਾ ਇੰਚਾਰਜ ਨੌਟੰਕੀਬਾਜ ਦੀ ਭੂਮਿਕਾ ਨਾ ਨਿਭਾਉਂਦੇ ਹੋਏ ਸ਼ਹਿਰ ਦੀ ਸਫਾਈ ਵਿਵਸਥਾ ਦਾ ਹੱਲ ਕਰਵਾਉਣ-ਅਵੀ ਰਾਜਪੂਤ

Talk Hindustan
Last updated: 2025/09/24 at 7:28 PM
Talk Hindustan
Share
4 Min Read
ਹਲਕਾ ਵਿਧਾਇਕ,ਕੌਂਸਲਰ,ਆਪ ਦੇ ਹਲਕਾ ਇੰਚਾਰਜ ਨੌਟੰਕੀਬਾਜ ਦੀ ਭੂਮਿਕਾ ਨਾ ਨਿਭਾਉਂਦੇ ਹੋਏ ਸ਼ਹਿਰ ਦੀ ਸਫਾਈ ਵਿਵਸਥਾ ਦਾ ਹੱਲ ਕਰਵਾਉਣ-ਅਵੀ ਰਾਜਪੂਤ
SHARE
ਕਿਹਾ-ਸ਼ਹਿਰ ਚ ਥਾਂ-ਥਾਂ ਧਾਰਮਿਕ ਸਥਾਨਾਂ ਦੇ ਬਾਹਰ ਲੱਗੇ ਕੂੜੇ ਦੇ ਢੇਰ,ਲੋਕ ਦੱਸੋ ਜਾਣ ਤੇ ਜਾਣ ਕਿੱਥੇ
 ਕਪੂਰਥਲਾ ( ਗੌਰਵ ਮੜੀਆ ) ਵਿਰਾਸਤੀ ਸ਼ਹਿਰ ਵਿੱਚ ਥਾਂ-ਥਾਂ ਲੱਗੇ ਕੂੜੇ ਦੇ ਢੇਰ ਸਬੰਧੀ ਨਗਰ ਨਿਗਮ ਇੱਕ ਵਾਰ ਫਿਰ ਆਪਣੀਆਂ ਨਾਕਾਮੀਆਂ ਦੇ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਸ਼ਹਿਰ ਮਾਤਾ ਰਾਣੀ ਦੇ ਪਵਿਤ੍ਰ ਨਰਾਤਿਆਂ ਤੇ ਰਾਮ ਲੀਲਾ ਦੇ ਦੌਰਾਨ ਧਾਰਮਿਕ ਸਥਾਨਾਂ ਦੇ ਨਜ਼ਦੀਕ ਲੱਗੇ ਕੂੜੇ ਦੇ ਢੇਰਾਂ ਚੋਂ ਪਸ਼ੂ ਆਪਣੇ ਪੇਟ ਭਰਦੇ ਹਨ। ਧਾਰਮਿਕ ਸਥਾਨਾਂ ਦੇ ਬਿਲਕੁਲ ਨਜ਼ਦੀਕ ਲੱਗੇ ਕੂੜੇ ਦੇ ਢੇਰ ਬਿਮਾਰੀਆਂ ਨੂੰ ਵੀ ਸੱਦਾ ਦੇ ਰਹੇ ਹਨ। ਜਿਹਨਾਂ ਕੋਲੋਂ ਲੰਘਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਚਾਰੇ ਪਾਸੇ ਬਦਬੂ ਹੀ ਬਦਬੂ ਹੈ। ਇੱਕ ਪਾਸੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਿਮਾਰੀ ਦੀ ਰੋਕਥਾਮ ਲਈ ਜਾਗਰੂਕ ਕਰਨ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ  ਤੇ ਦੂਜੇ ਪਾਸੇ ਸ਼ਹਿਰ ਵਿੱਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਡੇਂਗੂ,ਮਲੇਰੀਆ ਵਰਗੀਆਂ ਭਿਆਨਿਕ ਬਿਮਾਰੀ ਨੂੰ ਸੱਦਾ ਦੇ ਰਹੇ ਹਨ। ਇੱਥੋਂ ਇਹ ਸਾਫ ਜਾਹਰ ਹੁੰਦਾ ਹੈ ਕਿ ਨਗਰ ਨਿਗਮ ਸਿਰਫ ਆਪਣੀਆਂ ਜੇਬਾਂ ਗਰਮ ਕਰਨ ਤੋਂ ਇਲਾਵਾ ਸ਼ਹਿਰ ਦੇ ਵਿਕਾਸ ਦਾ ਕੋਈ ਵੀ ਕੰਮ ਨਹੀਂ ਕਰ ਰਿਹਾ।
ਸ਼ਹਿਰ ਦੇ ਵਿਕਾਸ ਦੇ ਦ੍ਰਿਸ਼ ਨੂੰ ਚੰਗਾ ਦਿਖਾਉਣ ਵਾਲਾ ਨਗਰ ਨਿਗਮ ਇਹਨਾਂ ਕੂੜੇ ਦੇ ਢੇਰਾਂ ਨੂੰ ਆਪਣੀਆਂ ਸਫਲਤਾਵਾਂ ਵਿੱਚ ਕਿਉਂ ਨੀ ਦਿਖਾਉਂਦਾ। ਇਸ ਮੁੱਦੇ ਨੂੰ ਲੈ ਕੇ ਸ਼ਮੇ-ਸ਼ਮੇ ਤੇ ਲੋਕਾਂ ਦੇ ਹੱਕਾ ਲਈ ਅਵਾਜ ਬੁਲੰਦ ਕਰਨ ਵਾਲੇ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਦੇ ਵਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਨਾਲ ਮੁਲਾਕਾਤ ਕਰਕੇ ਕੁੜੇ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਇੱਕ ਮੰਗ ਪੱਤਰ ਸੌਂਪਿਆ। ਇਸ ਮੌਕੇ ਅਵੀ ਰਾਜਪੂਤ ਨੇ ਮੰਗ ਪੱਤਰ ਰਾਹੀਂ ਮੰਗ ਕਰਦਿਆਂ ਕਿਹਾ ਕਿ ਅੱਜ ਦੇ ਹਲਾਤਾਂ ਦੇ ਹਿਸਾਬ ਨਾਲ ਕਪੂਰਥਲਾ ਜਿਸ ਨੂੰ ਪੈਰਿਸ ਆਫ ਪੰਜਾਬ ਕਿਹਾ ਜਾਂਦਾ ਹੈ,ਉਹ ਕੂੜੇ ਦੇ ਵੱਡੇ-ਵੱਡੇ ਢੇਰਾਂ ਵਿੱਚ ਤਬਦੀਲ ਹੋਇਆ ਪਿਆ ਹੈ। ਜਿਸਦੀ ਸੁੰਦਰਤਾ ਨੂੰ ਲੈ ਕੇ ਪੰਜਾਬ ਦੇ ਲੋਕ ਮਿਸਾਲ ਦਿੰਦੇ ਹੁੰਦੇ ਸਨ,ਅੱਜ ਉਸ ਕਪੂਰਥਲਾ ਵਿੱਚ ਲੱਗੀ ਕੂੜੇ ਦੀ ਗੰਦਗੀ ਨੂੰ ਦੇਖ ਕੇ ਪੰਜਾਬ ਦੇ ਲੋਕ ਮਖੌਲ ਉਡਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਰਪੋਰੇਸ਼ਨ ਦੇ ਮੁਲਾਜਮ ਵਰਗ ਸਮੇਂ-ਸਮੇਂ ਤੇ ਪੁਰਾਣੀਆਂ ਮੰਗਾਂ ਨੂੰ ਲੈ ਕੇ ਹੀ ਹੜਤਾਲ ਕਰਦੇ ਹਨ।ਜਿਨ੍ਹਾਂ ਮੰਗਾਂ ਦੇ ਵਿੱਚੋਂ ਹਰ ਵਾਰ ਜੋ ਵਾਜਬ ਮੰਗਾਂ ਹਨ,ਉਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿਵਾ ਕੇ ਹੜਤਾਲ ਖਤਮ ਕਰਵਾ ਦਿੱਤੀ ਜਾਂਦੀ ਹੈ ਪਰ ਦੁਬਾਰਾ ਹੁੰਦਾ ਕੀ ਹੈ ਕਿ ਮੰਗਾਂ ਉਹੀ ਹੜਤਾਲ ਉਹੀ ਤੇ ਪਿਸਦੇ ਹਨ ਕਪੂਰਥਲਾ ਦੇ ਲੋਕ।
ਸਿਰਫ ਤੇ ਸਿਰਫ ਮੌਜੂਦਾ ਸਰਕਾਰ ਦੇ ਨੁਮਾਇੰਦੇ ਅਤੇ ਹਾਊਸ ਤੇ ਕਾਬਜ ਕਾਂਗਰਸ ਦੇ ਕੌਂਸਲਰ ਆਪਣੀ-ਆਪਣੀ ਸਿਆਸਤ ਚਮਕਾਉਣ ਚ ਲੱਗੇ ਰਹਿੰਦੇ ਹਨ।ਉਨ੍ਹਾਂਨੇ ਮੰਗ ਪੱਤਰ ਰਹੀ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਤੋਂ ਮੰਗ ਕਰਦਿਆਂ ਕਿਹਾ ਕਿ ਸਾਨੂੰ ਆਪ ਤੋਂ ਉਮੀਦ ਹੈ ਕਿ ਫੇਲ੍ਹ ਹੋਈ ਕਾਰਪੋਰੇਸ਼ਨ ਅਤੇ ਫੇਲ੍ਹ ਹਾਊਸ ਤੇ ਕਾਬਜ ਕਾਂਗਰਸ ਦੇ ਕੌਂਸਲਰਾਂ ਦੀਆਂ ਗਲਤੀਆਂ ਨੂੰ ਨਜਰਅੰਦਾਜ ਕਰਕੇ ਕਪੂਰਥਲਾ ਨੂੰ ਇਨ੍ਹਾਂ ਦਿਨਾਂ ਤਿਉਹਾਰਾਂ ਦੇ ਅਤੇ ਹਿੰਦੂ ਧਰਮ ਦੇ ਨਰਾਤਿਆਂ ਦੇ ਦਿਨਾਂ ਨੂੰ ਮੁੱਖ ਰੱਖਦੇ ਇਸ ਹੜਤਾਲ ਨੂੰ ਖਤਮ ਕਰਵਾ ਕੇ ਕਪੂਰਥਲਾ ਜ਼ਿਲ੍ਹੇ ਦਾ ਮੁੱਖ ਅਫਸਰ ਹੋਣ ਦੀ ਭੂਮਿਕਾ ਨਿਭਾਓ। ਇਸ ਮੰਗ ਪੱਤਰ ਨੂੰ ਦੇਣ ਤੋਂ ਬਾਅਦ ਅਵੀ ਰਾਜਪੂਤ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਆਪ ਦੇ ਹੋਰ ਆਗੂਆਂ ਤੇ ਤੰਜ ਕਸਦਿਆਂ ਕਿਹਾ ਕਿ ਇਨ੍ਹਾਂ ਨੂੰ ਜੇਕਰ ਨੌਟੰਕੀ ਬਾਜ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇ ਕਿਉਂਕਿ ਇਹ ਲੋਕ ਮੀਡੀਆ ਦੇ ਸਾਮਣੇ ਆ ਕੇ ਸਿਰਫ ਤੇ ਸਿਰਫ ਵੱਡੀਆਂ ਵੱਡੀਆਂ ਗੱਲਾਂ ਕਰਕੇ ਨੌਟੰਕੀ ਕਰਨ ਤੋਂ ਇਲਾਵਾ ਸ਼ਹਿਰ ਦੇ ਭਲਾਈ ਲਈ ਪਿਛਲੇ ਸਾਢੇ ਤਿੰਨ ਸਾਲਾਂ ਦੇ ਵਿੱਚ ਕੁਝ ਨਹੀਂ ਕਰ ਸਕੇ।ਉਨ੍ਹਾਂਨੇ ਹਲਕਾ ਵਿਧਾਇਕ ਉਨ੍ਹਾਂਦੇ ਕੌਂਸ਼ਲਰ, ਆਪ ਦੇ ਹਲਕਾ ਇੰਚਾਰਜ ਤੇ ਆਪ ਦੇ ਆਗੂਆਂ ਨੂੰ ਕਿਹਾ ਕਿ ਉਹ ਨੌਟੰਕੀਬਾਜ ਦੀ ਭੂਮਿਕਾ ਨਾ ਨਿਭਾਉਂਦੇ ਹੋਏ ਸ਼ਹਿਰ ਦੀ ਸਫਾਈ ਵਿਵਸਥਾ ਦਾ ਹੱਲ ਕਰਵਾਉਣ। ਇਸ ਮੌਕੇ ਜੇ ਚਾਵਲਾ , ਦਲਜੀਤ , ਦਿਲਰਾਜ ਹਾਜਰ ਰਹੇ
TAGGED: club
Share This Article
Facebook Twitter Whatsapp Whatsapp Telegram Copy Link
Share
Previous Article ਜੀਐਸਟੀ ਸੁਧਾਰ ਦੀਵਾਲੀ ਤੋਂ ਪਹਿਲਾਂ ਦੇਸ਼ ਲਈ ਇੱਕ ਵੱਡਾ ਤੋਹਫ਼ਾ-ਖੋਜੇਵਾਲ ਜੀਐਸਟੀ ਸੁਧਾਰ ਦੀਵਾਲੀ ਤੋਂ ਪਹਿਲਾਂ ਦੇਸ਼ ਲਈ ਇੱਕ ਵੱਡਾ ਤੋਹਫ਼ਾ-ਖੋਜੇਵਾਲ
Next Article ਜਮੀਅਤ ਉਲਮਾ ਹਿੰਦ ਵੱਲੋਂ ਹੜ ਪ੍ਰਭਾਵਿਤ ਇਲਾਕੇ ਪਿੰਡ ਰਾਮਪੁਰ ਗੋਰੇ ਚ ਲਗਾਇਆ ਗਿਆ ਮੁਫਤ ਮੈਡੀਕਲ ਕੈਂਪ ਜਮੀਅਤ ਉਲਮਾ ਹਿੰਦ ਵੱਲੋਂ ਹੜ ਪ੍ਰਭਾਵਿਤ ਇਲਾਕੇ ਪਿੰਡ ਰਾਮਪੁਰ ਗੋਰੇ ਚ ਲਗਾਇਆ ਗਿਆ ਮੁਫਤ ਮੈਡੀਕਲ ਕੈਂਪ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?