ਕਪੂਰਥਲਾ ( ਗੌਰਵ ਮੜੀਆ ) ਪੰਜਾਬ ਵਿਚ ਆਈ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਜਿੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ,ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਚ ਖੁਦ ਜਾ ਕੇ ਲੋੜਵੰਦ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਚਐਸ ਵਾਲੀਆ ਦੇ ਵਲੋਂ ਆਪਣੀ ਦਸਾ ਨੋਹਾਂ ਦੀ ਕਿਰਤ ਕਮਾਈ ਵਿੱਚੋਂ ਪਿੰਡ ਗੋਸ਼ਲ ਦੇ ਲੋੜਵੰਦ ਪਸ਼ੂ ਪਾਲਕਾ ਨੂੰ ਇੱਕ ਟਰੱਕ ਚੋਕਰ ਤੇ ਪਿੰਡ ਮੰਸੂਰਵਾਲ ਦੋਨਾਂ ਦੇ ਲੋੜਵੰਦ ਲੋਕਾਂ ਨੂੰ ਇੱਕ ਟਰੱਕ ਖੱਲ੍ਹ ਦਾ ਭੇਂਟ ਕਰਕੇ ਵਿਸ਼ਵਾਸ਼ ਦਿਵਾਇਆ ਕਿ ਉਹ ਇਸੇ ਤਰ੍ਹਾਂ ਨਾਲ ਲਗਾਤਾਰ ਉਨ੍ਹਾਂ ਲੋਕਾਂ ਦੀ ਮਦਦ ਕਰਦੇ ਰਹਿਣਗੇ ਜਿਨ੍ਹਾਂ ਲੋਕਾਂ ਦਾ ਰੋਜਮਰਾਂ ਦਾ ਜੀਵਨ ਪਸ਼ੂਆਂ ਦੇ ਸਿਰ ਤੇ ਚਲਦਾ ਸੀ।
ਉਨ੍ਹਾਂ ਕਿਹਾ ਕਿ ਉਪਰਲੇ ਹਿਸਿਆਂ ਵਿਚ ਬਾਰਿਸ਼ਾਂ ਨਾ ਹੋਣ ਕਰਕੇ ਪਾਣੀ ਦਾ ਪੱਧਰ ਘਟਿਆ ਹੈ ਜੋ ਕਿ ਰਾਹਤ ਵਾਲੀ ਖਬਰ ਹੈ।ਉਨ੍ਹਾਂ ਕਿਹਾ ਕਿ ਉਹ ਲਗਾਤਾਰ ਪਿੰਡਾਂ ਵਿਚ ਜਾ ਰਹੇ ਹਨ ਤੇ ਲੋਕਾਂ ਦੀ ਸਾਰ ਲੈ ਰਹੇ ਹਨ।ਐਚਐਸ ਵਾਲੀਆ ਨੇ ਕਿਹਾ ਕਿ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਦੇ ਲੋਕਾਂ ਦਾ ਨੁਕਸਾਨ ਜਰੂਰ ਹੋਇਆ ਹੈ ਪਰ ਉਨ੍ਹਾਂ ਲੋਕਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾਉਣ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ।ਉਨ੍ਹਾਂ ਆਖਿਆ ਕਿ ਮਨੁਖੀ ਜਾਤੀ ਦੇ ਨਾਲ-ਨਾਲ ਪਸ਼ੂ ਪਾਲਕਾਂ ਵਾਸਤੇ ਵੀ ਚੋਕਰ ਤੇ ਖੱਲ੍ਹ ਮੁਹੱਈਆ ਕਰਵਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਜਿੰਨੀ ਦੇਰ ਸਥਿਤੀ ਆਮ ਵਾਂਗ ਨਹੀਂ ਹੋ ਜਾਦੀ ਉਹ ਲੋਕਾਂ ਦੀ ਇਸੇ ਤਰਾਂ ਮਦਦ ਕਰਦੇ ਰਹਿਣਗੇ।
ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ,ਸਰਪ੍ਰਸਤ ਕਪੂਰਥਲਾ ਹਰਬੰਸ ਸਿੰਘ ਵਾਲੀਆ,ਯੂਥ ਅਕਾਲੀ ਦਲ ਦੇ ਜਿਲਾ ਪ੍ਰਧਾਨ ਤਨਵੀਰ ਸਿੰਘ ਰੰਧਾਵਾ,ਪੀਏਸੀ ਦੇ ਮੈਂਬਰ ਅਜੈ ਬਬਲਾ,ਵਾਕਿੰਗ ਕਮੇਟੀ ਪੰਜਾਬ ਦੇ ਮੈਂਬਰ ਜਗਜੀਤ ਸਿੰਘ ਸੰਮੀ,ਕੇਵਲ ਸਿੰਘ ਮੰਗਾਰੋਡਾ, ਕਮਲਜੀਤ ਸਿੰਘ ਲੱਖੀ,ਗੁਰਦੇਵ ਸਿੰਘ ਮੰਗਾਰੋਡਾ ,ਅਮਰਜੀਤ ਸਿੰਘ ਥਿੰਦ,ਸੁਖਵਿੰਦਰ ਸਿੰਘ ਸੇਖੋਂ, ਕੌਂਸ਼ਲਰ ਅਸ਼ੋਕ ਭਗਤ,ਰਮੇਸ਼ ਸ਼ਰਮਾ,ਯਸ਼ਪਾਲ ਨਾਹਰ,ਜੱਥੇਦਾਰ ਮੱਖਣ ਸਿੰਘ ਗੌਸਲ,ਜੁਝਾਰ ਸਿੰਘ ਗੌਸਲ,ਗੁਰਪ੍ਰੀਤ ਸਿੰਘ ਗੌਸਲ,ਸਤਨਾਮ ਸਿੰਘ ਗੌਸਲ,ਜਸਪਾਲ ਸਿੰਘ ਪਾਲ ਫਿਆਲੀ ਆਦਿ ਹਾਜ਼ਰ ਸਨ।

