ਕਰਤਾਰਪੁਰ 9 ਸਤੰਬਰ (ਜਸਵੰਤ ਵਰਮਾ ) ਡਾ. ਸੁਖਵਿੰਦਰ ਸਿੰਘ ਵਲੋਂ ਸੀਨੀਅਰ ਮੈਡੀਕਲ ਅਫਸਰ ਕਰਤਾਰਪੁਰ ਦਾ ਆਹੁਦਾ ਸਭਾਲਿਆ ਗਿਆ। ਡਾ. ਸੁਖਵਿੰਦਰ ਸਿੰਘ ਐਮ.ਡੀ. ਮੈਡੀਸ਼ਨ ਦੇ ਮਾਹਿਰ ਡਾਕਟਰ ਹਨ।ਆਹੁਦਾ ਸਭਾਲਣ ਉਪਰੰਤ ਉਨ੍ਹਾਂ ਵਲੋਂ ਸਟਾਫ ਨਾਲ ਮੀਟਿੰਗ ਕੀਤੀ ਗਈ।ਉਨ੍ਹਾਂ ਸਟਾਫ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਕਿਸੇ ਵੀ ਤਰੀਕੇ ਦੀ ਢਿੱਲ ਨਾ ਵਰਤੀ ਜਾਵੇ ਅਤੇ ਮਰੀਜਾਂ ਪ੍ਰਤੀ ਨਰਮੀ ਭਰੀਆ ਵਤੀਰਾ ਰੱਖਿਆ ਜਾਵੇ।ਉਨ੍ਹਾਂ ਹਦਾਇਤ ਕੀਤੀ ਕਿ ਹਸਪਤਾਲ ਵਿੱਚ ਸਾਫ-ਸਫਾਈ ਦਾ ਵਿਸ਼ੇ ਧਿਆਨ ਰੱਖਿਆ ਜਾਵੇ।
ਇਸ ਉਪਰੰਤ ਸੀਨੀਅਰ ਮੈਡੀਕਲ ਅਫਸਰ ਡਾ. ਸੁਖਵਿੰਦਰ ਸਿੰਘ ਵਲੋਂ ਆਰਿਆ ਨਗਰ ਅਤੇ ਚੰਦਨ ਨਗਰ ਵਿਖੇ ਸੀ.ਐਚ.ਸੀ ਕਰਤਾਰਪੁਰ ਵੱਲੋਂ ਚੱਲ ਰਹੇ ਮੈਡੀਕਲ ਕੈਂਪ ਦਾ ਦੌਰਾ ਕੀਤਾ ਇਸ ਮੌਕੇ ਉਨ੍ਹਾਂ ਦੱਸਿਆ ਕਿ ਕਿ ਬੇਸ਼ਕ ਡਾਇਰੀਆਂ ਦੇ ਮੀਰਜ਼ਾ ਦੀ ਗਿਣਤੀ ਪਹਿਲਾ ਨਾਲੋ ਬਹੁਤ ਘੱਟ ਗਈ ਹੈ ਪਰ ਫਿਰ ਵੀ ਲੋਕਾਂ ਵਲੋਂ ਬਿਮਾਰੀਆਂ ਤੋਂ ਬਚਾਅ ਲਈ ਸਮੇਂ ਸਮੇਂ ਸਿਰ ਹੱਥਾਂ ਨੂੰ ਧੋਓ,ਘਰ ਦਾ ਬਣਿਆ ਹੀ ਖਾਣਾ ਖਾਓ, ਉਬਲਿਆ ਹੋਇਆ ਪਾਣੀ ਪੀਣਾ, ਖਾਣ-ਪੀਣ ਦੀਆਂ ਚੀਜਾ ਨੂੰ ਢੱਕ ਕੇ ਰੱਖਣਾ ਆਦਿ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।