ਸੂਬਾ ਭਾਜਪਾ ਦੇ ਦਿਸ਼ਾਨਿਰਦੇਸ਼ ਅਨੁਸਾਰ ਇਹ ਰਾਹਤ ਸਮੱਗਰੀ ਲੌੜਵੰਦ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੰਡੀ ਜਾਵੇਗੀ-ਖੋਜੇਵਾਲ
ਕਪੂਰਥਲਾ ( ਗੌਰਵ ਮੜੀਆ ) ਪੰਜਾਬ ਵਿੱਚ ਹੜ੍ਹਾਂ ਕਾਰਨ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ।ਆਫ਼ਤ ਦੀ ਇਸ ਘੜੀ ਵਿੱਚ ਹਰਿਆਣਾ ਸਰਕਾਰ ਅਤੇ ਹਰਿਆਣਾ ਭਾਰਤੀ ਜਨਤਾ ਪਾਰਟੀ ਦੇ ਆਗੂ ਅੱਗੇ ਆ ਕੇ ਪੰਜਾਬ ਦੇ ਲੋਕਾਂ ਲਈ ਮਸੀਹਾ ਬਣ ਕੇ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ।ਇਸ ਦੌਰਾਨ ਹਰਿਆਣਾ ਪਾਣੀਪਤ ਤੋਂ ਭਾਜਪਾ ਦੇ ਆਗੂਆਂ ਨੇ ਰਾਹਤ ਸਮੱਗਰੀ ਨਾਲ ਭਰੇ ਛੇ ਵੱਡੇ ਟਰੱਕ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਜੇ।ਇਸ ਦੌਰਾਨ ਭਾਜਪਾ ਆਗੂਆਂ ਦੇ ਵਲੋਂ ਰਾਹਤ ਸਮੱਗਰੀ ਨਾਲ ਭਰੇ ਛੇ ਵੱਡੇ ਟਰੱਕ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੇ ਹਵਾਲੇ ਕੀਤੇ ਗਏ।ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਪੰਜਾਬ ਭਾਜਪਾ ਦੇ ਦਿਸ਼ਾਨਿਰਦੇਸ਼ ਦੇ ਅਨੁਸਾਰ ਇਹ ਰਾਹਤ ਸਮੱਗਰੀ ਲੌੜਵੰਦ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੰਡੀ ਜਾਵੇਗੀ।
ਖੋਜੇਵਾਲ ਨੇ ਕਿਹਾ ਕਿ ਜਿਹੜੇ ਵਿਰੋਧੀ ਪਾਰਟੀਆਂ ਦੇ ਆਗੂ ਆਪਣੇ ਰਾਜਨੀਤੀਕ ਹਿੱਤਾਂ ਦੀ ਪੂਰਤੀ ਲਈ ਬਾਰ-ਬਾਰ ਇਹ ਢਿੰਡੋਰਾ ਪਿੱਟ ਰਹੇ ਸਨ ਕਿ ਭਾਜਪਾ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ,ਉਨ੍ਹਾਂਨੂੰ ਇਹ ਕਿਉਂ ਦਿਖਾਈ ਨਹੀਂ ਦੇ ਰਿਹਾ ਕਿ ਸਭ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਮਦਦ ਦਾ ਹੱਥ ਅੱਗੇ ਵਧਾਉਂਦੇ ਹੋਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਰ ਤਰਾਂ ਦੀ ਮਦਦ ਦਾ ਭਰੋਸ਼ਾ ਦਿੱਤਾ ਸੀ ਤੇ ਜਿਸਦੇ ਤੁਰੰਤ ਬਾਅਦ ਮੁੱਖ ਮੰਤਰੀ ਨਾਇਬ ਸੈਣੀ ਨੇ ਹੜ੍ਹ ਪੀੜਤਾਂ ਦੀ ਮਦਦ ਲਈ 5 ਕਰੋੜ ਰੁਪਏ ਦੀਰਾਹਤ ਰਾਸ਼ੀ ਭੇਜੀ ਤੇ ਹੁਣ ਭਾਜਪਾ ਜ਼ਿਲ੍ਹਾ ਪਾਣੀਪਤ ਵੱਲੋਂ 1 ਕਰੋੜ ਰੁਪਏ ਤੋਂ ਵੱਧ ਦੀ ਸਮੱਗਰੀ ਭੇਜੀ ਗਈ ਹੈ।ਉਨ੍ਹਾਂਨੇ ਕਿਹਾ ਕਿ ਭਾਜਪਾ ਕਹਿਣ ਵਿੱਚ ਨਹੀਂ ਕਰਨ ਵਿੱਚ ਵਿਸ਼ਵਾਸ਼ ਕਰਦੀ ਹੈ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਹਰ ਕਿਸੇ ਨੂੰ ਆਪਣੇ ਭੈਣ ਭਰਾਵਾਂ ਦੀ ਮਦਦ ਲਈ ਦਿਲ ਖੋਲ ਕੇ ਅੱਗੇ ਆਉਣਾ ਚਾਹੀਦਾ ਹੈ।ਉਨ੍ਹਾਂਨੇ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਅਤੇ ਹੋਰ ਸਹਾਇਤਾ ਦੇ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰੇ।
ਖੋਜੇਵਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਇਸ ਪਹਿਲਕਦਮੀ ਨੇ ਦੋਵਾਂ ਰਾਜਾਂ ਵਿਚਕਾਰ ਏਕਤਾ ਦਾ ਸੰਦੇਸ਼ ਦਿੱਤਾ ਹੈ,ਅਤੇ ਹਰਿਆਣਾ ਦੇ ਭਾਜਪਾ ਆਗੂ ਇਸ ਨੇਕ ਕਾਰਜ ਵਿੱਚ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ।ਇਸ ਮੌਕੇ ਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼,ਸਾਬਕਾ ਕੈਬਿਨੇਟ ਮੰਤਰੀ ਮਨੋਰੰਜਨ ਕਾਲੀਆ,ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ,ਭਾਜਪਾ ਦੇ ਸੀਨੀਅਰ ਆਗੂ ਯੁਗ ਦੱਤ ਏਰੀ,ਜਲੰਧਰ ਭਾਜਪਾ ਦੇ ਪ੍ਰਧਾਨ ਸੁਨੀਲ ਸ਼ਰਮਾ,ਜਰਨਲ ਸਕੱਤਰ ਅਸ਼ੋਕ ਸ਼ਰੀਨ ਹਿੱਕੀ,ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ,ਸੰਨੀ ਬੈਂਸ,ਸਰਬਜੀਤ ਸਿੰਘ ਦਿਓਲ,ਰਾਜਨ ਠੀਗੀ, ਸਰਬਜੀਤ ਸਿੰਘ ਬੰਟੀ,ਜਸ਼ਨ,ਰਾਜੀਵ ਪਾਹਵਾ, ਅਰੁਣ ਖੋਸਲਾ,ਹਰਿਕ ਜੋਸ਼ੀ,ਆਸ਼ੀਸ਼ ਚੋਪੜਾ,ਰਾਜੇਸ਼ ਕਪੂਰ ਜਲੰਧਰ ਆਦਿ ਹਾਜ਼ਰ ਸਨ।ਇੱਥੇ ਦੱਸਣਯੋਗ ਹੈ ਕਿ ਭਾਜਪਾ ਦੇ ਪਾਣੀਪਤ ਆਗੂਆਂ ਦੇ ਵਲੋਂ ਪੰਜਾਬ ਲਈ ਇੱਕ ਕਰੋੜ ਰੁਪਏ ਦੀ ਰਾਹਤ ਸਮੱਗਰੀ ਦੇ 6 ਟਰੱਕ ਭੇਜੇ ਗਏ ਹਨ-ਜਿਨ੍ਹਾਂ ਵਿੱਚ ਭੇਜੀ ਗਈ ਸਮੱਗਰੀ 5 ਹਜ਼ਾਰ ਰਾਹਤ ਕਿੱਟਾਂ,2 ਹਜ਼ਾਰ ਤਰਪਾਲਾਂ,2700 ਦਵਾਈਆਂ ਦੀਆਂ ਕਿੱਟਾਂ,26 ਬਿਸਤਰੇ,8 ਬੋਰੀਆਂ ਮੱਛਰਦਾਨੀ,12.5 ਟਨ,25 ਟਨ ਆਟਾ,1360 ਡੱਬੇ ਪਾਣੀ ਦੀਆਂ ਬੋਤਲਾਂ ਅਤੇ ਹੋਰ ਚੀਜ਼ਾਂ ਸ਼ਾਮਲ ਹਨ।

