ਕਪੂਰਥਲਾ ( ਗੌਰਵ ਮੜੀਆ) ਜਿਲਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਜਾਰਜਪੁਰ ਚ ਐਕਸਾਈਜ਼ ਮਹਿਕਮਾ ,ਪੰਜਾਬ ਪੁਲਿਸ ਅਤੇ ਸ਼ਰਾਬ ਠੇਕੇਦਾਰ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋ ਪਿੰਡ ਦੇ ਕਾਫੀ ਘਰਾਂ ਚ ਕੀਤੀ ਗਈ ਰੇਡ ਦੌਰਾਨ ਵੱਡੀ ਮਾਤਰਾ ਚ ਕੱਚੀ ਅਤੇ ਪੱਕੀ ਲਾਹਣ ਬਰਾਮਦ ਹੋਈ ਜੋਕਿ ਲੋਕਾਂ ਨੇ ਆਪਣੇ ਘਰਾਂ ਚ ਲੁਕੋ ਕੇ ਵੱਡੇ ਡ੍ਰਮ, ਕੇਨੀਆਂ ਆਦਿ ਚ ਪਾਕੇ ਵੇਚਣ ਨੂੰ ਰੱਖੀ ਸੀ ਇਸ ਮੌਕੇ ਸ਼ਰਾਬ ਠੇਕੇਦਾਰ ਰਮਨ ਅਰੋੜਾ ਨੇ ਦੱਸਿਆ ਕਿ ਸਾਡੇ ਠੇਕਿਆਂ ਤੇ ਜਦੋ ਵਿਕਰੀ ਘਟੀ ਤੇ ਸਾਨੂੰ ਮੁਖਬਿਰਾਂ ਨੇ ਦੱਸਿਆ ਕਿ ਪਿੰਡ ਜਾਰਜਪੁਰ ਦੇ ਕੁਝ ਘਰਾਂ ਚ ਦੇਸੀ ਸ਼ਰਾਬ ਬਣਾਕੇ ਵੇਚਣ ਦਾ ਨਾਜਾਇਜ਼ ਕਾਰੋਬਾਰ ਚੱਲ ਰਿਹਾ ਹੈ ਜਿਸਦੀ ਪ੍ਰਸਾਸ਼ਨ ਨੂੰ ਵੀ ਭਿਣਕ ਨਹੀਂ ਸੀ ਜਿਸ ਤ੍ਰਾਹ ਬੀਤੇ ਵਰ੍ਹਿਆਂ ਚ ਤਰਨਤਾਰਨ ਅਤੇ ਮਜੀਠਾ ਵਿਖੇ ਨਾਜਾਇਜ਼ ਦੇਸੀ ਸ਼ਰਾਬ ਨੇ ਸੈਂਕੜੇ ਲੋਕਾਂ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਸੀ
ਉਸੇ ਤਰਜ਼ ਤੇ ਪਿੰਡ ਜਾਰਜਪੁਰ ਦੇ ਘਰਾਂ ਚ ਸੈਂਕੜੇ ਲੀਟਰ ਕੱਚੀ ਅਤੇ ਪੱਕੀ ਦੇਸੀ ਲਾਹਣ ਫੜੀ ਗਈ ਜਿਸਦੀ ਪ੍ਰਸਾਸ਼ਨ ਦੇ ਸਹਿਯੋਗ ਨਾਲ ਧਰਪਕੜ ਕਰਕੇ ਦੋਸ਼ੀਆਂ ਤੇ ਪਰਚੇ ਦੇ ਦਿੱਤੇ ਹਨ ਜਿਨ੍ਹਾਂ ਚ ਕੇਸ਼ਾ ਪੁੱਤਰ ਕਸ਼ਮੀਰਾ ਸਿੰਘ ਵਾਸੀ ਪਿੰਡ ਜਾਰਜਪੁਰ ਕਪੂਰਥਲਾ,ਅਮਰਜੀਤ ਸਿੰਘ ਪੁੱਤਰ ਜੰਗ ਸਿੰਘ ਵਾਸੀ ਪਿੰਡ ਜਾਰਜਪੁਰ ਕਪੂਰਥਲਾ,ਸਾਬੀ ਪੁੱਤਰ ਮੋਹਨ ਲਾਲ ਵਾਸੀ ਪਿੰਡ ਜਾਰਜਪੁਰ ਕਪੂਰਥਲਾ ਸ਼ਾਮਿਲ ਹਨ ਬਰਾਮਦ ਕੀਤੀ ਨਾਜਾਇਜ਼ ਲਾਹਣ ਮੌਕੇ ਤੇ ਨਸ਼ਟ ਕਰ ਦਿੱਤੀ ਹੈ ਸ਼ਰਾਬ ਠੇਕੇਦਾਰ ਰਮਨ ਅਰੋੜਾ ਨੇ ਦੱਸਿਆ ਕਿ ਜਾਰਜਪੁਰ ਤੋਂ ਇਲਾਵਾ ਹੋਰ ਵੀ ਕਈ ਪਿੰਡਾਂ ਚ ਨਾਜਾਇਜ਼ ਲਾਹਣ ਦਾ ਕਾਰੋਬਾਰ ਹੋ ਰਿਹਾ ਹੈ ਜਿਸਦੀ ਛਾਪੇਮਾਰੀ ਕਰਕੇ ਇਸ ਨਾਜਾਇਜ਼ ਕਾਰੋਬਾਰ ਨੂੰ ਖਤਮ ਕੀਤਾ ਜਾਵੇਗਾ

