ਹੜ੍ਹ ਪੀੜਤਾਂ ਦੀ ਮਦਦ ਲਈ ਹਰ ਇਨਸਾਨ ਅੱਗੇ ਆਵੇ -ਸੰਦੀਪ ਪਤੀਲਾ
ਕਪੂਰਥਲਾ ( ਗੌਰਵ ਮੜੀਆ ) ਫ਼ਿਲਮੀ ਜਗਤ ਦੇ ਉੱਘੇ ਕਮੇਡੀਅਨ ਅਤੇ ਐਕਟਰ ਸੰਦੀਪ ਪਤੀਲਾ ਨੇ ਪੰਜਾਬ ਚ ਆਏ ਵਿਨਾਸ਼ਕਾਰੀ ਹੜਾਂ ਤੇ ਡੂੰਗੀ ਚਿੰਤਾ ਪ੍ਰਗਟਾਉਂਦੇ ਕਿਹਾ ਕਿ ਨੇ ਹੜਾਂ ਨੇ ਪਿੰਡ ਦੇ ਪਿੰਡ ਤਬਾਹ ਕਰ ਦਿੱਤੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਵੱਖ ਵੱਖ ਸੰਸਥਾਵਾਂ,ਸਮਾਜ ਸੇਵਕਾਂ ਤੇ ਪੰਚਾਇਤਾਂ ਵੱਲੋਂ ਹੜ੍ਹ ਪੀੜਤਾ ਦੀ ਮੱਦਦ ਲਈ ਅੱਗੇ ਆਉਣਾ ਚੰਗਾ ਉਧਮ ਹੈ ਤੇ ਹਰ ਵਿਅਕਤੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਵੇ ਕਿਉਂਕਿ ਹੜ੍ਹ ਨਾਲ ਕਾਫੀ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਹੈ ਜਿਸ ਕਰ ਕੇ ਲੋਕਾਂ ਨੂੰ ਕਾਫੀ ਘਾਟਾ ਪਿਆ ਹੈ।ਇਸ ਮੌਕੇ ਸੰਦੀਪ ਪਤੀਲਾ ਨੇ ਹੜ੍ਹ ਪੀੜਤ ਪਰਿਵਾਰਾ ਦੇ ਮਦਦ ਲਈ ਦਿਨ ਰਾਤ ਸੇਵਾ ਕਰਨ ਲਈ ਹੜ ਪ੍ਰਭਾਵਿਤ ਪਿੰਡ ਵਾਸੀਆਂ ਦੀ ਸੇਵਾ ਲਈ ਤਿਆਰ ਹਨ ਤੇ ਕਿਸਾਨਾਂ ਨੂੰ ਜਦੋ ਵੀ ਕਿਸੇ ਤਰਾਂ ਦੀ ਲੋੜ ਹੋਵੇਗੀ ਤਾਂ ਉਹ ਪਹਿਲੀ ਕਤਾਰ ਵਿੱਚ ਖੜੇ ਨਜ਼ਰ ਆਉਣਗੇ।
ਸੰਦੀਪ ਪਤੀਲਾ ਨੇ ਕਿਹਾ ਕਿ ਬੀਤੇ ਦਿਨੀਂ ਸਾਡੇ ਗੁਆਂਢੀ ਸੂਬਾ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਰਕੇ ਪੰਜਾਬ ਨੂੰ ਪਾਣੀ ਦੀ ਮਾਰ ਝੱਲਣੀ ਪਈ ਹੈ।ਇਸ ਕੁਦਰਤੀ ਆਫ਼ਤ ਦੇ ਰੂਪ ਵਿੱਚ ਆਏ ਹੜ ਨੇ ਜਿੱਥੇ ਭਾਰੀ ਨੁਕਸਾਨ ਕੀਤਾ ਹੈ ਉੱਥੇ ਹੀ ਵੱਡੇ ਪੱਧਰ ਤੇ ਪੰਜਾਬ ਸਰਕਾਰ,ਰਾਜਨੀਤਿਕ ਪਾਰਟੀਆਂ, ਸਮਾਜਸੇਵੀ ਸੰਸਥਾਵਾਂ,ਧਾਰਮਿਕ ਸੰਸਥਾਵਾਂ ਅਤੇ ਪੰਜਾਬ ਦੇ ਆਮ ਲੋਕ ਹੜ ਪੀੜਿਤਾਂ ਦੀ ਮਦਦ ਵਿੱਚ ਲੱਗੇ ਹੋਏ ਹਨ ਜੋ ਸਾਡਾ ਸਭ ਦਾ ਫ਼ਰਜ਼ ਵੀ ਬਣਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਔਖੀ ਘੜੀ ਵਿੱਚ ਪੰਜਾਬੀ ਮਦਦ ਕਰਨ ਲਈ ਦੁਨੀਆਂ ਭਰ ਵਿੱਚ ਮੋਹਰੀ ਰੋਲ ਅਦਾ ਕਰਨ ਵਜੋਂ ਜਾਣੇ ਜਾਂਦੇ ਹਨ ਅਤੇ ਪੰਜਾਬ ਸਰਕਾਰ ਵਲੋਂ ਵੀ ਜ਼ਮੀਨੀ ਪੱਧਰ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਸੰਦੀਪ ਪਤੀਲਾ ਨੇ ਕਿਹਾ ਕਿ ਔਖੀ ਘੜ੍ਹੀ ਚ ਲੋਕਾਂ ਦਾ ਸਹਿਯੋਗ ਕਰਨਾ ਹੀਂ ਮਨੁੱਖਤਾ ਦੀ ਸੱਚੀ ਸੇਵਾ ਹੈ ਜਿਸ ਲਈ ਸਾਨੂੰ ਸਾਰਿਆ ਨੂੰ ਅੱਗੇ ਆਉਣਾ ਚਾਹੀਦਾ ਹੈ।

