ਕਰਤਾਰਪੁਰ 31 ਅਗਸਤ (ਜਸਵੰਤ ਵਰਮਾ )ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਅਗਵਾਈ ਵਿੱਚ ‘ਨੈਸ਼ਨਲ ਖੇਡ ਦਿਵਸ’ ਮਨਾਇਆ ਗਿਆ । ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੇ ਯੋਗਾ ਦੇ ਆਸ਼ਣ ਕੀਤੇ ਤੇ ਹਰ ਇੱਕ ਮਨੁੱਖ ਨੂੰ ਯੋਗ ਅਪਣਾਉਣ ਦਾ ਸੰਦੇਸ਼ ਦਿੱਤਾ।ਕਈ ਵਿਦਿਆਰਥੀਆਂ ਨੇ ਰੱਸਾ ਟੱਪ ਕੇ ਆਪਣੇ ਸਰੀਰ ਦੇ ਤੰਦਰੁਸਤ ਹੋਣ ਦਾ ਸਬੂਤ ਦਿੱਤਾ। ਪ੍ਰੋਗਰਾਮ ਅਫਸਰ ਡਾ. ਗੁਲਜ਼ਾਰ ਸਿੰਘ ਤੇ ਡਾ.ਸਾਕਸ਼ੀ ਕਸ਼ੱਅਪ ਨੇ ਵਿਦਿਆਰਥੀਆਂ ਨੂੰ ਇਸ ਦਿਨ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੀ ਸਹੁੰ ਚੁੱਕਾਈ ਤੇ ਵਿਦਿਆਰਥੀਆਂ ਨੇ ਆਪਣੇ ਆਪ ਨਸ਼ਿਆਂ ਤੋਂ ਦੂਰ ਰੱਖਣ ਦਾ ਆਹਿਦ ਕੀਤਾ।
ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਾਨੂੰ ਸਾਰਿਆ ਨੂੰ ਮੇਜਰ ਧਿਆਨ ਚੰਦ ਦੀ ਜ਼ਿੰਦਗੀ ਤੋਂ ਪ੍ਰੇਰਣਾ ਲੈਣ ਦੀ ਜ਼ਰੂਰਤ ਹੈ ਤੇ ਦੇਸ਼ ਦੇ ਹਰ ਨਾਗਰਿਕ ਨੂੰ ਤੰਦਰੁਸਤ ਰਹਿਣ ਲਈ ਖੇਡਾਂ ਨਾਲ ਜ਼ਰੂਰ ਜੁੜਣਾ ਚਾਹੀਦਾ ਹੈ। ਜਿਸ ਦੇਸ਼ ਦੇ ਨਾਗਰਿਕ ਤਨ ਅਤੇ ਮਨ ਪੱਖੋਂ ਜਿੰਨੇ ਤੰਦਰੁਸਤ ਹੋਣਗੇ,ਉਹ ਦੇਸ਼ ਉਨਾ ਹੀ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹੇਗਾ। ਕਾਲਜ ਮੈਨੈਜਿੰਗ ਕਮੇਟੀ ਦੇ ਪ੍ਰਧਾਨ ਤੇ ਹਲਕਾ ਕਰਤਾਰਪੁਰ ਦੇ ਸਾਬਕਾ ਐਮ. ਐਲ. ਏ ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ ਸ੍ਰੀ ਹਰੀ ਪਾਲ ਨੇ ਵਿਦਿਆਰਥੀਆਂ ਨੂੰ ਆਪਣੇ ਸ਼ੰਦੇਸ ਵਿੱਚ ਕਿਹਾ ਕਿ ਸਿਰਫ ਇਸ ਦਿਨ ਨੂੰ ਹੀ ਨਹੀਂ ਸਗੋ ਪ੍ਰਤਿ ਦਿਨ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ, ਇਹ ਤਾਂ ਹੀ ਸੰਭਵ ਹੈ ਜੇ ਅਸੀਂ ਯੋਗਾ ਜਾਂ ਕਿਸੇ ਖੇਡ ਨਾਲ ਜੁੜ ਕੇ ਰਹੀਏ ।

