ਜਲੰਧਰ : ਪੰਜਾਬ ਨੰਬਰਦਾਰ ਯੂਨੀਅਨ ਦੀ ਤਰਨ ਤਾਰਨ ਵਿਖੇ ਇੱਕ ਸੂਬਾ ਪੱਧਰੀ ਮੀਟਿੰਗ ਹੋਣ ਜਾ ਰਹੀ ਹੈ ਇਹ ਮੀਟਿੰਗ ਪੰਜਾਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸਰਦਾਰ ਗੁਰਪਾਲ ਸਿੰਘ ਸਮਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਕੀਤੀ ਜਾ ਰਹੀ ਹੈ ਜਿਸ ਵਿੱਚ ਸੂਬੇ ਭਰ ਦੇ ਅਹੁਦੇਦਾਰਾਂ ਨੂੰ 20 ਅਗਸਤ ਦਿਨ ਬੁੱਧਵਾਰ ਨੂੰ ਤਰਨ ਤਾਰਨ ਵਿਖੇ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਹੈ ਤਰਨ ਤਾਰਨ ਵਿਖੇ ਹੋ ਰਹੀ ਇਸ ਮੀਟਿੰਗ ਦੀ ਪ੍ਰਧਾਨਗੀ ਸੁਰਜੀਤ ਸਿੰਘ ਨਨਹੇੜਾ ਕਾਰਜਕਾਰੀ ਪ੍ਰਧਾਨ ਪੰਜਾਬ ਨੰਬਰਦਾਰ ਯੂਨੀਅਨ ਅਤੇ ਦਰਸ਼ਨ ਸਿੰਘ ਗਲੋਲੀ ਚੀਫ ਪੈਟਰਨ ਪੰਜਾਬ ਦੀ ਅਗਵਾਈ ਵਿੱਚ ਕੀਤੀ ਜਾ ਰਹੀ,
ਇਸ ਮੌਕੇ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪੰਜਾਬ ਨੰਬਰਦਾਰ ਯੂਨੀਅਨ ਸੂਬਾ ਜਨਰਲ ਸਕੱਤਰ ਰਸ਼ਪਾਲ ਸਿੰਘ ਕੁਲਾਰ ਨੇ ਦੱਸਿਆ ਕੀ ਪੰਜਾਬ ਨੰਬਰਦਾਰ ਯੂਨੀਅਨ 643 ਰਜਿ ( 643) ਦੇ ਪ੍ਰਧਾਨ ਗੁਰਪਾਲ ਸਿੰਘ ਸਮਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਮੀਟਿੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਜਿਵੇਂ ਤਰਨ ਤਾਰਨ ਵਿਖੇ ਉਪ ਚੋਣਾਂ ਹੋਣ ਜਾ ਰਹੀਆਂ ਹਨ ਉਸ ਸਬੰਧੀ ਵੀ ਸਮੂਹ ਲੰਬੜਦਾਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰ ਕੋਲੋਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਇਆ ਜਾ ਸਕੇ, ਉਹਨਾਂ ਨੇ ਕਿਹਾ ਕਿ ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਜੀ ਦੇ ਜਰੂਰੀ ਦਿਸ਼ਾ ਤੇ ਨਿਰਦੇਸ਼ ਇਹ ਕਨੇਡਾ ਤੋਂ ਦਿੱਤੇ ਗਏ ਹਨ ਕਿ ਸੂਬਾ ਪੱਧਰੀ ਰੈਲੀ ਵਿੱਚ ਸਮੂਹ ਅਹੁਦੇਦਾਰ ਜਰੂਰ ਪਹੁੰਚਣ ਉਹਨਾਂ ਨੇ ਕਿਹਾ ਕਿ ਪੰਜਾਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਕਿਹਾ ਕਿ ਅਗਰ ਜਰੂਰਤ ਪੈਂਦੀ ਹੈ ਤਾਂ ਉਹ ਕਨੇਡਾ ਤੋਂ ਵਾਪਸ ਜਲਦੀ ਆ ਜਾਣਗੇ ਅਤੇ ਜਥੇਬੰਦੀ ਦੁਆਰਾ ਲਏ ਗਏ ਫੈਸਲੇ ਇੱਕ ਮੁੱਠ ਹੋ ਕੇ ਅਮਲ ਕਰਨਗੇ ਅਤੇ ਉਨਾਂ ਦੇ ਵਿੱਚ ਸ਼ਰੀਕ ਹੋਣਗੇ
ਇਸ ਮੌਕੇ ਤੇ ਨੰਬਰਦਾਰ ਯੂਨੀਅਨ ਜਲੰਧਰ ਦਿਹਾਤੀ ਦੇ ਪ੍ਰਧਾਨ ਹਰਕੰਵਲ ਸਿੰਘ ਮੁਧ ਉਹਨਾਂ ਜਿੱਥੇ ਸਮੂਹ ਸੂਬੇ ਦੇ ਅਹੁਦੇਦਾਰਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਸੂਬਾ ਪੱਧਰੀ ਨੰਬਰਦਾਰ ਯੂਨੀਅਨ ਦੀ ਮੀਟਿੰਗ ਵਿੱਚ ਜਰੂਰ ਆਉਣ ਅਤੇ ਆਪਣੇ ਵਿਚਾਰ ਦੱਸਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹੋ ਰਹੀਆਂ ਚੋਣਾਂ ਸਬੰਧੀ ਕੋਈ ਵੱਡਾ ਐਲਾਨ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਹਮੇਸ਼ਾ ਹੀ ਨੰਬਰਦਾਰਾਂ ਨੂੰ ਪਿੱਛੇ ਹੀ ਰੱਖਿਆ ਹੈ ਔਰ ਅੱਜ ਤੱਕ ਚਾਰ ਸਾਲ ਬੀਤਣ ਜਾਣ ਤੱਕ ਵੀ ਸਰਕਾਰ ਨੇ ਸਾਡੀਆਂ ਹੱਕੀ ਮੰਗਾਂ ਨੂੰ ਪੂਰਾ ਨਹੀਂ ਕੀਤਾ ਉਹਨਾਂ ਕਿਹਾ ਕਿ ਜਦ ਜਦ ਵੀ ਇਲੈਕਸ਼ਨ ਹੋਏ ਤਦ ਤਦ ਨੰਬਰਦਾਰਾਂ ਨੂੰ ਸਿਰਫ ਦਿਲਾਸਾ ਹੀ ਦਿੱਤਾ ਅਤੇ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਸਮੂਹ ਨੰਬਰਦਾਰਾਂ ਨੂੰ ਬੇਨਤੀ ਕੀਤੀ ਕਿ ਸਮੂਹ ਨੰਬਰਦਾਰ ਇਕੱਠੇ ਹੋਵੋ ਅਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰੋ ਤਾਂ ਜੋ ਸਾਡੀਆਂ ਹਾਕੀ ਮੰਗਾਂ ਨੂੰ ਸਰਕਾਰ ਮੰਨ ਸਕੇ
ਇਸ ਮੌਕੇ ਤੇ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਲਾਲ ਸੰਧੂ ਨੇ ਕਿਹਾ ਕਿ ਜਦ ਵੀ ਸਮੇਂ ਸਮੇਂ ਤੇ ਸਰਕਾਰਾਂ ਨੂੰ ਨੰਬਰਦਾਰਾਂ ਦੀ ਜਰੂਰਤ ਹੁੰਦੀ ਹੈ ਉਸ ਵੇਲੇ ਨੰਬਰਦਾਰ ਹਮੇਸ਼ਾ ਹੀ ਸਰਕਾਰ ਦੇ ਨਾਲ ਚੱਲੇ ਹਨ ਪਰ ਜਦ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਅੱਖੋ ਵਿਹਲੇ ਹੋ ਜਾਂਦੀ ਹੈ ਭਾਵ ਕਿ ਸਰਕਾਰ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਉਹਨਾਂ ਕਿਹਾ ਕਿ ਜਦੋਂ ਜਦੋਂ ਵੀ ਇਲੈਕਸ਼ਨ ਹੋਏ ਸਰਕਾਰ ਨੇ ਮੰਨ ਕੇ ਵੀ ਨੰਬਰਦਾਰਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਉਹਨਾਂ ਨੇ ਕਿਹਾ ਕਿ ਅੱਜ ਤੱਕ ਸਰਕਾਰ ਦੇ ਕਈ ਨੁਮਾਦਿਆਂ ਮੰਤਰੀਆਂ ਵਿਧਾਇਕਾਂ ਅਤੇ ਸਰਕਾਰੀ ਅਦਾਰਿਆਂ ਵਿੱਚ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਲੇਕਿਨ ਬੀਤੇ ਇਹਨਾਂ ਚਾਰ ਸਾਲਾਂ ਵਿੱਚ ਕੋਈ ਵੀ ਮੰਗ ਸਰਕਾਰ ਵੱਲੋਂ ਨਹੀਂ ਮੰਨੀ ਗਈ ਉਹਨਾਂ ਕਿਹਾ ਕਿ ਅੱਜ ਸਰਪੰਚਾਂ ਤੇ ਚੌਂਕੀਦਾਰਾਂ ਦੇ ਮਾਣ ਪੱਤੇ ਵਧਾ ਦਿੱਤੇ ਗਏ ਹਨ ਲੇਕਿਨ ਨੰਬਰਦਾਰਾਂ ਦੇ ਅੱਜ ਤੱਕ ਵੀ ਮਾਣ ਪੱਤੇ ਨਹੀਂ ਵਧਾਏ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ

