ਆਉਣ ਵਾਲੀ ਅਗਲੀ ਜਨ੍ਮਸ਼ਟਮੀ ਤੱਕ ਇਸ ਮੰਦਿਰ ਦੀ ਇਮਾਰਤ ਨੂੰ ਨਵਾਂ ਰੂਪ ਦੇ ਦਿੱਤਾ ਜਾਵੇਗਾ-ਪ੍ਰਧਾਨ ਰਮਨ ਅਰੋੜਾ
ਕਪੂਰਥਲਾ ( ਗੌਰਵ ਮੜੀਆ) ਜਿਲਾ ਕਪੂਰਥਲਾ ਦੇ ਮਸ਼ਹੂਰ ਪਿੰਡ ਫੱਤੂਢੀਂਗਾ ਚ ਸਥਿਤ ਪ੍ਰਾਚੀਨ ਠਾਕੁਰਦਵਾਰਾ ਮੰਦਿਰ ਵਿਖੇ ਸ਼ਨੀਵਾਰ ਨੂੰ ਜਨਮਸ਼ਟਮੀ ਦਾ ਦਿਹਾੜਾ ਸ਼ਰਧਾਲੂਆਂ ਵਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਪਿੰਡ ਵਾਸੀਆਂ ਨੇ ਕਰੀਬ ਦੋ ਦਿਨ ਪਹਿਲਾ ਤੋਂ ਹੀ ਮੰਦਿਰ ਨੂੰ ਫੁੱਲਾਂ ਅਤੇ ਗੁਬਾਰਿਆਂ ਨਾਲ ਸਜਾਇਆ ਰਾਤ ਨੂੰ ਮੰਦਿਰ ਦੀ ਸਾਰੀ ਇਮਾਰਤ ਨੂੰ ਰੰਗ ਬਿਰੰਗੀ ਬਿਜਲੀ ਨਾਲ ਚਲਣ ਵਾਲੀ ਲੜੀਆਂ ਨਾਲ ਰੋਸ਼ਨ ਕੀਤਾ ਗਿਆ ਮੰਦਿਰ ਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਸੋਹਣੀ ਪੋਸ਼ਾਕ ਪਹਿਨਾਕੇ ਵਿਰਾਜਮਾਨ ਕੀਤਾ ਗਿਆ ਅਤੇ ਉਹਨਾਂ ਮੂਹਰੇ ਵੱਖ ਵੱਖ ਤਰਾਂ ਦੀ ਮਿਠਾਈ,ਫ਼ਲਾਂ ਦਾ ਭੋਗ ਲਵਾਇਆ ਗਿਆ ਪਿੰਡ ਦੀ ਔਰਤਾਂ ਵਲੋਂ ਸਵੇਰ ਅਤੇ ਸ਼ਾਮ ਭਜਨ ਕੀਰਤਨ ਕੀਤਾ ਗਿਆ ਇਸ ਮੌਕੇ ਅਟੁੱਟ ਲੰਗਰ ਚਲਦਾ ਰਿਹਾ ਪ੍ਰਾਚੀਨ ਠਾਕੁਰਦਵਾਰਾ ਮੰਦਿਰ ਕਮੇਟੀ ਦੇ ਪ੍ਰਧਾਨ ਰਮਨ ਅਰੋੜਾ ਨੇ ਕਿਹਾ ਕਿ ਅਸੀਂ ਭਾਗਾਂ ਵਾਲੇ ਹਾਂ ਕਿ ਇਸ ਇਤਹਾਸਿਕ ਮੰਦਿਰ ਚ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਮਨਾ ਰਹੇ ਹੈ

ਕਾਫੀ ਅਰਸੇ ਬਾਦ ਇਸ ਮੰਦਿਰ ਚ ਰੌਣਕ ਦਾ ਮਾਹੌਲ ਹੈ ਆਉਣ ਵਾਲੀ ਅਗਲੀ ਜਨ੍ਮਸ਼ਟਮੀ ਤੱਕ ਇਸ ਮੰਦਿਰ ਦੀ ਇਮਾਰਤ ਨੂੰ ਨਵਾਂ ਰੂਪ ਦੇ ਦਿੱਤਾ ਜਾਵੇਗਾ ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਬੰਧਕ ਕਮੇਟੀ ਨੂੰ ਚੂਨੀਆਂ ਪਾਕੇ ਸਨਮਾਨਿਤ ਕੀਤਾ ਇਸ ਮੌਕੇ ਸਮਾਜਸੇਵੀ ਮਹਿੰਦਰਪਾਲ ਗੁਪਤਾ ਬਿੱਟੂ ਰੂਬੀ ਫਾਇਨਾਂਸ ਵਾਲੇ,ਗੌਰਵ ਮੜੀਆ,ਸਰਪੰਚ ਲਖਵੀਰ ਸਿੰਘ,ਸਿਮਰਜੀਤ ਕੌਰ ਪੰਚ,ਚਰਨਜੀਤ ਬਾਵਾ,ਦੀਨਾ ਭਗਤ,ਕਰਨ ਗੋਇਲ,ਬੰਟੀ ਸ਼ਾਹ,ਬਲਵਿੰਦਰ ਸਿੰਘ ਸਾਬਕਾ ਸਰਪੰਚ,ਹਰਵਿੰਦਰ ਸਿੰਘ ਬਿੱਟੂ ਮੇਂਬਰ ਪੰਚਾਇਤ,ਸੋਨੂੰ ਬਾਵਾ ਮੇਂਬਰ ਪੰਚਾਇਤ,ਸਾਬੀ ਮੇਂਬਰ ਪੰਚਾਇਤ,ਮਾਸਟਰ ਕੁਲਵੰਤ ਸਿੰਘ, ਕੁਲਵਿੰਦਰ ਸਿੰਘ ਸਾਬਕਾ ਮੇਂਬਰ ਪੰਚਾਇਤ, ਗੁਰਦੀਪ ਸਿੰਘ,ਬਲਵਿੰਦਰ ਸਿੰਘ,ਵਿਸ਼ਾਲ ਪੰਡਿਤ, ਮਨਜੀਤ ਸਿੰਘ ਮੇਂਬਰ ਪੰਚਾਇਤ,ਗੁਰਕਸ਼ਮੀਰ ਸਿੰਘ ਬਲਾਕ ਪ੍ਰਧਾਨ ਆਪ,ਜਗਦੀਸ਼ ਚੰਦਰ, ਪੁਜਾਰੀ ਨਿਰਮਲ ਲਾਲ ਹਾਜ਼ਿਰ ਸਨ

