ਕਪੂਰਥਲਾ 4 ਅਗਸਤ (ਗੌਰਵ ਮੜੀਆ ) ਪੰਜਾਬ ਵਿਚ ਪੁਰਾਤਨ ਸਮੇ ਤੋਂ ਲੈਕੇ ਹੁਣ ਤੱਕ ਸਾਵਣ ਦੇ ਮਹੀਨੇ ਚ ਤੀਜ ਦਾ ਤਿਓਹਾਰ ਬੜੀ ਧੂਮ ਧਾਮ ਮਨਾਏ ਜਾਂਦੇ ਹਨ. ਮੁਹੱਲਾ ਕੇਸਰੀ ਬਾਗ਼ ਤੇ ਸ਼ਰਮਾ ਕਾਲੋਨੀ ਦੀਆਂ ਔਰਤਾਂ ਵਲੋਂ ਤੀਜ ਦਾ ਪਵਿੱਤਰ ਤਿਓਹਾਰ ਗਿੱਧਾ ਤੇ ਬੋਲੀਆਂ ਪਾਕੇ ਮਨਾਇਆ ਗਿਆ.ਇਸ ਮੌਕੇ ਕੌਂਸਲਰ ਸ਼ਮਾਂ ਹੰਸ ਵਲੋਂ ਜਿਥੇ ਵਾਰਡ ਦੀਆਂ ਔਰਤਾਂ ਤੇ ਬੱਚਿਆਂ ਨੂੰ ਆਪਣੇ ਪੁਰਾਤਨ ਤਿਓਹਾਰ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਤੇ ਸਾਰਿਆਂ ਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ. ਇਸ ਮੌਕੇ ਅੰਜੂ, ਰੰਜੂ, ਪ੍ਰੀਤ, ਪੂਜਾ ਸਰੂਚੀ ਤੇ ਅਨੇਕਾਂ ਮੋਹਲਾ ਦੀਆਂ ਔਰਤਾਂ ਇਸ ਤੀਜ ਤਿਓਹਾਰ ਵਿਚ ਭਾਗ ਲਿਆ.


