ਕਰਤਾਰਪੁਰ 4 ਅਗਸਤ (ਜਸਵੰਤ ਵਰਮਾ) ਅੱਜ ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਅਗਵਾਈ ਵਿੱਚ ਸਾਬਕਾ ਖੇਤੀਬਾੜੀ ਮੰਤਰੀ ਤੇ ਜਨਤਾ ਕਾਲਜ ਦੇ ਸੰਸਥਾਪਕ ਮਾਸਟਰ ਗੁਰਵੰਤਾ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ- ਭਾਵਨਾ ਨਾਲ ਮਨਾਇਆ ਗਿਆ। ਇਸ ਦਿਨ ਕਰਤਾਰਪੁਰ ਇਲਾਕੇ ਦੀ ਮਹਾਨ ਸਖਸ਼ੀਅਤ, ਸਾਬਕਾ ਖੇਤੀ ਬਾੜੀ ਮੰਤਰੀ ਤੇ ਕਾਲਜ ਦੇ ਸੰਸਥਾਪਕ ਮਾਸਟਰ ਗੁਰਬੰਤਾ ਸਿੰਘ ਦਾ ਜਨਮ ਦਿਨ ਤੇ ਚੌਧਰੀ ਜਗਜੀਤ ਸਿੰਘ ਸਾਬਕਾ ਕੈਬਿਨੇਟ ਮੰਤਰੀ ਦੀ ਬਰਸੀ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ। ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਵਰਤਮਾਨ ਪ੍ਰਧਾਨ ਤੇ ਸਾਬਕਾ ਐਮ. ਐਲ. ਏ. (ਹਲਕਾ ਕਰਤਾਰਪੁਰ ) ਚੌਧਰੀ ਸੁਰਿੰਦਰ ਸਿੰਘ ਨੇ ਮਾਸਟਰ ਗੁਰਬੰਤਾ ਸਿੰਘ ਤੇ ਚੌਧਰੀ ਜਗਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਕੇ ਉਨ੍ਹਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।
ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਤੇ ਕਰਤਾਰਪੁਰ ਹਲਕੇ ਦੇ ਸਾਬਕਾ ਐਮ.ਐਲ.ਏ ਚੌਧਰੀ ਸੁਰਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਚੌਧਰੀ ਜਗਜੀਤ ਸਿੰਘ ਹਮੇਸ਼ਾ ਹੀ ਨਿਚਲੇ ਤਬਕੇ ਦੇ ਲੋਕਾਂ ਨਾਲ ਖੜੇ ਤੇ ਉਨ੍ਹਾਂ ਲਈ ਲੜੇ । ਜਨਤਾ ਕਾਲਜ ਹਮੇਸ਼ਾ ਇਨ੍ਹਾਂ ਦੋਹਾਂ ਸਖਸ਼ੀਅਤਾਂ ਦਾ ਸਦਾ ਰਿਣੀ ਰਹੇਗਾ ਜਿਨ੍ਹਾਂ ਸਦਕਾ ਅੱਜ ਇਹ ਕਾਲਜ ਕਈ ਪੀੜ੍ਹੀਆਂ ਲਈ ਰਾਹ ਦਸੇਰਾ ਬਣਿਆ ਹੋਇਆ ਹੈ। ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਦੋਹਾ ਸਖਸ਼ੀਅਤ ਬਾਰੇ ਦੱਸਿਆ ਕਿਹਾ ਕਿ ਮਾਸਟਰ ਜੀ ਇਲਾਕਾ ਨਿਵਾਸੀਆਂ ਦੀਆਂ ਪੀੜ੍ਹੀਆਂ ਨੂੰ ਸਿੱਖਿਅਤ ਕਰਨ ਦਾ ਸੁਪਨਾ ਲਿਆ ਤੇ ਉਨ੍ਹਾਂ ਦੇ ਬੇਟੇ ਚੌਧਰੀ ਜਗਜੀਤ ਸਿੰਘ ਨੇ ਉਨ੍ਹਾਂ ਦਾ ਇਹ ਸੁਪਨਾ ਪੂਰਾ ਕੀਤਾ।
ਇਸ ਮੌਕੇ ਖਜ਼ਾਨਚੀ ਸ਼ਾਮ ਸੁੰਦਰ ,ਜਗਦੀਸ਼ ਕੁਮਾਰ ਜੱਗਾ ਸਾਬਕਾ ਸਿਟੀ ਪ੍ਰਧਾਨ,ਕੁਲਦੀਪ ਤਰਾੜ(ਬਲਾਕ-2 ਉੱਪ-ਪ੍ਰਧਾਨ )ਆਰ. ਐਲ ਸੈਲੀ (ਸਾਬਕਾ ਪ੍ਰਿੰਸੀਪਲ),ਡਾਕਟਰ ਭੀਮ ਸੈਨ ਜਾਗੋਤਾਂ,ਗੁਰਪ੍ਰੀਤ ਸਿੰਘ ਸਾਬੀ ਸਰਪੰਚ ਮੀਰਪੁਰ,ਰਾਕੇਸ਼ ਕੁਮਾਰ ਬਾਜੜਾ,ਲਲਿਤ ਕਾਲੀਆ ਨਰੇਸ਼ ਕੁਮਾਰ,ਸਰਬਜੀਤ ਬਾਵਾ,ਨਾਥੀ ਸਨੋਤਰਾ ਮੁਕੇਸ਼ ਭਾਰਦਵਾਜ,ਮਨੋਜ ਕੁਮਾਰ,ਵਰਿੰਦਰ ਆਨੰਦ ,ਬਰਿਜ ਮੋਹਣ , ਕਾਲਾ ਸੇਠ ਦਿੱਤੂ ਨੰਗਲ ਰਾਧੇ ਸ਼ਾਮ, ਵੇਦ ਪ੍ਰਕਾਸ਼ ਅਤੇ ਸਮੂਹ ਸਟਾਫ਼ ਹਾਜ਼ਰ ਸੀ।

