ਕਪੂਰਥਲਾ 4 ਅਗਸਤ (ਗੌਰਵ ਮੜੀਆ) ਸੁਭਾਨਪੁਰ ਥਾਣਾ ਮੁੱਖੀ ਅਮਨਦੀਪ ਨਾਹਰ ਦੇ ਸਬ ਇੰਸਪੈਕਟਰ ਤੋਂ ਇੰਸਪਕੇਟਰ ਬਣਨ ਤੇ ਆਮ ਜਨਤਾ ਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਅਮਨਦੀਪ ਨਾਹਰ ਇਨਸਾਫ ਪਸੰਦ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲੇ ਇਮਾਨਦਾਰ ਅਤੇ ਕਾਬਿਲ ਅਫਸਰ ਹਨ ਓਹਨਾ ਦੀ ਹੋਈ ਤੱਰਕੀ ਤੇ ਨਾਹਰ ਨੂੰ ਵਧਾਈ ਦੇਣ ਲਈ ਮਹਿੰਦਰ ਸਿੰਘ ਬਲੇਰ ਮੁੱਖ ਬੁਲਾਰਾ ਬੀਜੇਪੀ ਐਸ ਸੀ ਮੋਰਚਾ ਪੰਜਾਬ ਉੱਚੇਚੇ ਤੋਰ ਤੇ ਪੁੱਜੇ ਓਹਨਾ ਨਾਲ ਰਾਣੀ ਪ੍ਰਧਾਨ ਵੀ ਸਨ ਜਿਨ੍ਹਾਂ ਨੇ ਫੁੱਲਾਂ ਦਾ ਗੁਲਦਸਤਾ ਅਤੇ ਸਿਰੋਪਾਓ ਪਹਿਨਾਕੇ ਅਮਨਦੀਪ ਨਾਹਰ ਨੂੰ ਸਨਮਾਨ ਕੀਤਾ

