ਕਪੂਰਥਲਾ 26 ਜੁਲਾਈ (ਗੌਰਵ ਮੜੀਆ )ਐਸਬੀਡੀ ਸਿਵਲ ਰਾਈਟਸ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਪੰਜਾਬ ਸਟੇਟ ਡਾਇਰੈਕਟਰ ਸ੍ਰ ਰਣਜੀਤ ਸਿੰਘ ਸੰਧੂ ਜੀ ਨੇ ਚੀਫ ਡਾਇਰੈਕਟਰ ਡਾ. ਦੀਪਕ ਸ਼ਰਮਾ ਜੀ ਨੂੰ ਡਾਕਟਰ ਦਾ ਖਿਤਾਬ ਮਿਲਣ ਤੇ ਵਧਾਈ ਦਿੱਤੀ ਅਤੇ ਪ੍ਰਮਾਤਮਾ ਅੱਗੇ ਉਹਨਾਂ ਦੀ ਚਾੜ੍ਹਦੀਕਲਾਂ ਦੀ ਅਰਦਾਸ ਕੀਤੀ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਸੰਧੂ ਜੀ ਨੇ ਕਿਹਾ ਕਿ ਡਾ ਦੀਪਕ ਸ਼ਰਮਾ ਜੀ ਬਹੁਤ ਸੂਝਵਾਨ, ਸਮਾਜ ਸੇਵਕ ਤੇ ਹੀ ਨੇਕ ਦਿਲ ਦੇ ਇਨਸਾਨ ਹਨ ਅਤੇ ਉਹ ਕਾਫੀ ਲੰਬੇ ਸਮੇਂ ਤੋਂ ਦਿੱਲੀ ਅਤੇ ਹੋਰ ਕਈ ਰਾਜਾਂ ਵਿੱਚ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮ ਕਰ ਰਹੇ ਹਨ ਉਹ ਆਪਣੇ ਸਮਾਜਿਕ ਕਾਰਜਾਂ ਅਤੇ ਸੇਵਾ ਭਾਵਨਾ ਕਾਰਨ ਦਿੱਲੀ ਅਤੇ ਨੇੜਲੇ ਕਈ ਰਾਜਾਂ ਵਿੱਚ ਮਸ਼ਹੂਰ ਹਨ।
ਗਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਕਰਨਾ ਅਤੇ ਧਾਰਮਿਕ ਕਾਰਜਾਂ ਵਿੱਚ ਉਤਸ਼ਾਹ ਨਾਲ ਯੋਗਦਾਨ ਪਾਉਣਾ ਉਨ੍ਹਾਂ ਦੀ ਸੱਚੀ ਸੇਵਾ ਭਾਵਨਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਪਿਛਲੇ ਕਈ ਸਾਲਾਂ ਦੀ ਆਪਣੀ ਮਿਹਨਤ ਨਾਲ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸੇਵਾ ਭਾਵਨਾ ਨੂੰ ਦੇਖਦੇ ਹੋਏ, ਡਾ. ਦੀਪਕ ਸ਼ਰਮਾ ਜੀ ਨੂੰ ਦਿੱਲੀ ਦੇ ਆਈਕੋਨਿਕ ਪੀਸ ਅਵਾਰਡ ਕੌਂਸਲ (ਆਈਪੀਏਸੀ) ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਸ੍ਰ ਰਣਜੀਤ ਸੰਧੂ ਜੀ ਨੇ ਐਸਬੀਡੀ ਸਿਵਿਲ ਰਾਈਟਸ ਪ੍ਰੋਟੈਕਸ਼ਨ ਐਸੋਸੀਏਸ਼ਨ ਪੰਜਾਬ ਸਟੇਟ ਦੀ ਸਮੁੱਚੀ ਟੀਮ ਵੱਲੋਂ ਮੁਬਾਰਕਾਂ ਦਿੱਤੀਆਂ !

