ਕਪੂਰਥਲਾ (ਗੌਰਵ ਮੜੀਆ) ਸਾਉਣ ਮਹੀਨੇ ਦੀ ਸੰਗਰਾਂਦ ਅਤੇ ਗੁਰਪੁਰਨਿਮਾ ਦੇ ਸਬੰਧ ਵਿੱਚ ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ (ਕਪੂਰਥਲਾ) ਵਿਖੇ ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰਸ਼ੋਤਮ ਪਾਸੀ ਅਤੇ ਚੇਅਰਮੈਨ ਰਾਧੇ ਸ਼ਾਮ ਸ਼ਰਮਾ ਦੀ ਅਗਵਾਈ ’ਚ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸਵੇਰੇ ਹਵਨ ਯੱਗ ਕਰਵਾਇਆ ਗਿਆ, ਜਿਸ ’ਚ ਪ੍ਰਧਾਨ ਪ੍ਰਸ਼ੋਤਮ ਪਾਸੀ, ਚੇਅਰਮੈਨ ਰਾਧੇ ਸ਼ਾਮ ਸ਼ਰਮਾ, ਮੀਡੀਆ ਇੰਚਾਰਜ ਸੋਨੂੰ ਪੰਡਿਤ ਸਮੇਤ ਹੋਰ ਕਮੇਟੀ ਮੈਂਬਰਾਂ ਨੇ ਪੂਰਨ ਆਹੂਤੀ ਪਾਈ। ਇਸ ਮੌਕੇ ਚੱਲ ਰਹੇ ਗੁਰਪੁਰਨਿਮਾ ਦੇ ਸਪਤਾਹਿਕ ਕਥਾ ਨੂੰ ਸੰਗਰਾਂਦ ਵਾਲੇ ਦਿਨ ਸ਼ਾਮ ਨੂੰ ਵਿਸ਼ਰਾਮ ਦਿੱਤਾ ਗਿਆ। ਇਸ ਮੌਕੇ ਸਵੇਰ ਤੋਂ ਹੀ ਵੱਡੀ ਗਿਣਤੀ ’ਚ ਸ਼ਰਧਾਲੂ ਮਾਤਾ ਜੀ ਦੇ ਦਰਬਾਰ ’ਤੇ ਨਤਮਸਤਕ ਹੁੰਦੇ ਹੋਏ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪ੍ਰਸ਼ੋਤਮ ਪਾਸੀ ਅਤੇ ਰਾਧੇ ਸ਼ਾਮ ਸ਼ਰਮਾ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਹਰ ਸੰਗਰਾਂਦ ’ਤੇ ਸਵੇਰੇ ਹਵਨ ਯੱਗ ਕਰਵਾਇਆ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਸ਼ਰਧਾਲੂਆਂ ਨੂੰ ਸਾਉਣ ਮਹੀਨੇ ਦੀ ਵਧਾਈ ਦਿੱਤੀ।
ਉਨ੍ਹਾਂ ਨੇ ਇਸਦੀ ਮਹੱਤਤਾ ਬਾਰੇ ਦਸਦਿਆ ਕਿਹਾ ਕਿ ਸਾਉਣ ਮਹੀਨੇ ’ਚ ਭੋਲੇ ਨਾਥ ਦੀ ਪੂਜਾ ਦਾ ਬਹੁਤ ਮਹੱਤਵ ਹੈ। ਇਸ ਮਹੀਨੇ ਦੇ ਲਈ ਕੀਤੇ ਜਾਣ ਵਾਲੇ ਸ਼ੁੱਭ ਕਰਮਾਂ ਦਾ ਬਹੁਤ ਜਿਆਦਾ ਫਲ ਮਿਲਦਾ ਹੈ। ਉਨ੍ਹਾਂ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਸਾਉਣ ’ਚ ਕਿਸੇ ਨਾ ਕਿਸੇ ਵਰਤ ਦਾ ਜਰੂਰ ਪਾਲਣ ਕਰਨਾ ਚਾਹੀਦਾ ਹੈ, ਜਿਸ ਨਾਲ ਸ਼ਿਵ ਜੀ ਖੁਸ਼ ਹੁੰਦੇ ਹਨ ਅਤੇ ਉਨ੍ਹਾਂ ਦੀ ਅਪਾਰ ਕਿਰਪਾ ਮਿਲਦੀ ਹੈ। ਉਨ੍ਹਾਂ ਦਸਿਆ ਕਿ ਇਹ ਮਹੀਨਾ ਹਿੰਦੂ ਧਰਮ ਵਿੱਚ ਇੱਕ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ, ਉਨ੍ਹਾਂ ਕਿਹਾ ਕਿ ਸਾਉਣ ਮਹੀਨੇ ’ਚ ਪ੍ਰਭੂ ਸ਼ੰਕਰ ਦੀ ਪੂਜਾ ਕਰਨ ਨਾਲ ਸਾਰੇ ਫਲ ਮਿਲਦੇ ਹਨ। ਇਸ ਦੌਰਾਨ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੀ ਵੰਡਿਆ ਗਿਆ ਅਤੇ ਲੰਗਰ ਲਗਾਇਆ ਗਿਆ। ਇਸ ਮੌਕੇ ਉਪ ਚੇਅਰਮੈਨ ਭੁਪਿੰਦਰ ਆਨੰਦ, ਜਨਰਲ ਸਕੱਤਰ ਅਭਿਸ਼ੇਕ ਆਨੰਦ, ਸੀਨੀਅਰ ਮੀਤ ਪ੍ਰਧਾਨ ਤਰੁਣ ਬਹਿਲ, ਮੀਤ ਪ੍ਰਧਾਨ ਨਰੇਸ਼ ਕੁਮਾਰ, ਜੁਆਇੰਟ ਸਕੱਤਰ ਪ੍ਰਮੋਦ ਕਾਲੀਆ ਅਤੇ ਸੰਜੀਵ ਬਾਵਾ, ਮੀਡੀਆ ਤੇ ਸੋਸ਼ਲ ਮੀਡੀਆ ਇੰਚਾਰਜ ਸੁਨੀਲ ਸ਼ਰਮਾ (ਸੋਨੂੰ ਪੰਡਿਤ), ਕੈਸ਼ੀਅਰ ਕਮਲਦੀਪ, ਰਾਹੁਲ ਆਨੰਦ, ਬਬਲੂ ਸ਼ਰਮਾ, , ਕੈਪਟਨ ਦਰਸ਼ਨ ਸ਼ਰਮਾ, ਬਾਊ ਰਾਮ ਜੀ, ਦੀਪਕ ਆਨੰਦ, ਅਮਿਤ ਆਨੰਦ ਆਦਿ ਵੱਡੀ ਗਿਣਤੀ ’ਚ ਸ਼ਰਧਾਲੂ ਹਾਜਰ ਸਨ।