ਕਪੂਰਥਲਾ 17 ਜੁਲਾਈ( ਗੌਰਵ ਮੜੀਆ) : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ, ਸ਼ਾਖਾ ਕਪੂਰਥਲਾ ਆਸ਼ਰਮ ਵਿਖੇ ਹਫਤਾਵਾਰੀ ਸਤਿਸੰਗ ਵਿੱਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸਵਾਮੀ ਵਿਸ਼ਨੁਦੇਵੰਨੰਦ ਜੀ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਗੁਰੂ ਦੀ ਲੋੜ ਗਿਆਨ ਦੇ ਨਾਲ-ਨਾਲ ਧਿਆਨ ਵਿੱਚ ਵੀ ਹੈ। ਸਮਾਜ ਦਾ ਇੱਕ ਵਰਗ ਅਜਿਹਾ ਹੈ ਜਿਸ ਲਈ ਗੁਰੂ ਸ਼ਬਦ ਬੋਝਲ ਅਤੇ ਭਾਰੀ ਹੈ। ਅਗਿਆਨਤਾ ਨੇ ਇਸ ਇੱਕ ਸ਼ਬਦ ਵਿੱਚ ਕਈ ਤਰ੍ਹਾਂ ਦੇ ਭੁਲੇਖੇ, ਸ਼ੰਕੇ ਅਤੇ ਦੁਬਿਧਾਵਾਂ ਜੋੜ ਦਿੱਤੀਆਂ ਹਨ, ਆਪਣੇ ਮਨਮਾਨੇ ਢੰਗ ਨਾਲ ਪ੍ਰਮਾਤਮਾ ਦੀ ਭਗਤੀ ਕਰਨ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਕਦੇ ਵੀ ਪ੍ਰਮਾਤਮਾ ਦੇ ਅਸਲੀ ਰੂਪ ਨੂੰ ਪ੍ਰਾਪਤ ਨਹੀਂ ਕਰ ਸਕਦਾ।
ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਕਿਹਾ ਹੀ ਨਹੀਂ ਬਲਕਿ ਆਪਣੇ ਜੀਵਨ ਕਾਲ ਵਿੱਚ ਗੁਰੂ ਨੂੰ ਸਰਵ ਸ਼੍ਰੇਸ਼ਠ ਸਥਾਨ ਦੇਕੇ ਸਿੱਧ ਵੀ ਕੀਤਾ। ਗੁਰੂ ਬ੍ਰਹਮਗਿਆਨ ਪ੍ਰਦਾਨ ਕਰਨ ਸਮੇਂ ਸ਼ਿਸ਼ ਦੇ ਮੱਥੇ ‘ਤੇ ਆਪਣਾ ਹੱਥ ਰੱਖਦਾ ਹੈ ਅਤੇ ਉਸ ਨੂੰ ਪਰਮਾਤਮਾ ਦਾ ਪ੍ਰਤੱਖ ਦਰਸ਼ਣ ਕਰਵਾਉਂਦਾ ਹੈ ਜਿਸ ਦੁਆਰਾ ਹਰ ਜੀਵ ਨੂੰ ਆਪਣੇ ਘਰ ਵਿਚ ਬ੍ਰਹਮ ਦੇ ਦਰਸ਼ਨ ਹੁੰਦੇ ਹਨ ਅਤੇ ਫਿਰ ਧਿਆਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਗੁਰੂ ਦੀ ਜਰੂਰਤ ਏਥੇ ਹੀ ਸਮਾਪਤ ਨਹੀਂ ਹੁੰਦੀ ਬਲਕਿ ਸਮਾਪਤ ਸਮੇਂ-ਸਮੇਂ ‘ਤੇ ਧਿਆਨ ਦੇ ਮਾਰਗ ‘ਤੇ ਚੱਲਣ ਲਈ ਗੁਰੂ ਦੀਆਂ ਪ੍ਰੇਰਨਾਵਾਂ, ਉਨ੍ਹਾਂ ਦੀ ਸਖਤੀ, ਉਨ੍ਹਾਂ ਦੀ ਸਨੇਹ ਇਕ ਸ਼ਿਸ਼ ਲਈ ਬਹੁਤ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਗੁਰੂ ਦੇ ਚਰਨ ਅਨੰਦ ਦਾ ਮੂਲ ਸਰੋਤ ਹਨ।

