ਕਰਤਾਰਪੁਰ (ਜਸਵੰਤ ਵਰਮਾ )ਜ਼ਿਲ੍ਹਾ ਪ੍ਰਧਾਨ ਵਿਸ਼ਵਾਸ ਗਿੱਲ ਨੇ ਦੱਸਿਆ ਬੀਤੀ 27 ਜੂਨ ਨੂੰ ਪੰਜਾਬ ਰਾਜ ਪੰਜਾਬ ਸਫਾਈ ਕਮਿਸ਼ਨ ਚੇਅਰਮੈਨ ਚੰਦਨ ਗਰੇਵਾਲ ਵੱਲੋਂ ਸਫਾਈ ਮੁਲਾਜ਼ਮਾ ਦੀ ਮੁਸ਼ਕਿਲਾ ਸਬੰਧੀ ਮੀਟਿੰਗ ਰੱਖੀ ਗਈ ਸੀ।ਜਿਸ ਵਿੱਚ ਜਲੰਧਰ ਦੇ ਵਧੀਕ ਕਮਿਸ਼ਨਰ ਅਤੇ ਨਗਰ ਕੌਂਸਲਾਂ, ਨਗਰ ਪੰਚਾਇਤ ਦੇ ਈ.ਓ ਸਾਹਿਬਾਨਾਂ ਨੂੰ ਬੁਲਾਇਆ ਗਿਆ ਸੀ ਜਿਸ ਵਿੱਚ ਪੰਜਾਬ ਸਫਾਈ ਕਮਿਸ਼ਨ ਚੇਅਰਮੈਨ ਚੰਦਨ ਗਰੇਵਾਲ ਨੇ ਮੁਲਾਜ਼ਮਾ ਹੱਕਾਂ ਸੰਬੰਧੀ ਵਧੀਕ ਕਮਿਸ਼ਨਰ ਅਤੇ ਈ ਓ ਸਾਹਿਬਾਨਾਂ ਨੂੰ ਕੁਝ ਨਿਰਦੇਸ਼ ਜਾਰੀ ਕੀਤੇ ਸੀ।
ਪਰ ਇਨਾਂ ਵੱਲੋਂ ਪੰਜਾਬ ਰਾਜ ਸਫਾਈ ਕਮਿਸ਼ਨ ਚੇਅਰਮੈਨ ਸ ਚੰਦਨ ਗਰੇਵਾਲ ਦੇ ਨਿਰਦੇਸ਼ਾਂ ਉੱਪਰ ਅਮਲ ਨਹੀਂ ਕੀਤਾ ਅਤੇ ਲਗਾਤਾਰ ਅਫਸਰਾਂ ਵੱਲੋਂ ਮੁਲਾਜਮਾ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਜਿਸ ਕਾਰਨ ਪੂਰੇ ਸਫਾਈ ਕਾਮਿਆ ਵਿੱਚ ਰੋਸ ਭਰਿਆ ਹੋਇਆ ਹੈ।ਅਗਰ ਅਫਸਰਾ ਵੱਲੋਂ ਪੰਜਾਬ ਰਾਜ ਸਫਾਈ ਕਮਿਸ਼ਨ ਚੇਅਰਮੈਨ ਦੇ ਨਿਰਦੇਸ਼ਾਂ ਉੱਪਰ ਅਮਲ ਨਹੀਂ ਕੀਤਾ ਗਿਆ ਤਾਂ ਜਲੰਧਰ ਜਿਲਾ ਚੇਅਰਮੈਨ ਰਾਜ ਕੁਮਾਰ ਅਤੇ ਜਿਲਾ ਪ੍ਰਧਾਨ ਵਿਸ਼ਵਾਸ ਗਿੱਲ ਸੋਨੂ ਵੱਲੋਂ ਕੁਝ ਦਿਨਾਂ ਤੱਕ ਵਧੀਕ ਕਮਿਸ਼ਨਰ ਦੇ ਦਫਤਰ ਦਾ ਘਰਾਓ ਕੀਤਾ ਜਾਏਗਾ।

