ਕਪੂਰਥਲਾ 3 ਜੁਲਾਈ( ਗੌਰਵ ਮੜੀਆ) ਅਲਾਇੰਸ ਕਲੱਬ ਕਪੂਰਥਲਾ (ਕਿੰਗਸ) ਵੱਲੋਂ ਰੁੱਖ ਅਤੇ ਸਜਾਵਟੀ ਬੂਟੇ ਲਗਾ ਕੇ ਪ੍ਰੋਜੈਕਟ ਕੀਤਾ ਗਿਆ, ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ 126 – N ਦੇ ਇੰਟਰਨੈਸ਼ਨਲ ਡਾਇਰੈਕਟਰ ਐਲੀ ਹੇਮੰਤ ਸ਼ਰਮਾ ਜੀ ਦੇ ਸੱਦੇ ਤੇ ਅਲਾਇੰਸ ਕਲੱਬ ਕਪੂਰਥਲਾ (ਕਿੰਗਸ) ਵੱਲੋਂ ਇੱਕ ਪ੍ਰੋਜੈਕਟ ਕਰਕੇ 50 ਰੁੱਖ ਅਤੇ ਸਜਾਵਟੀ ਬੂਟੇ ਲਗਾਏ ਗਏ।ਇਸ ਮੌਕੇ ਐਲੀ ਹੇਮੰਤ ਸ਼ਰਮਾ ਇੰਟਰਨੈਸ਼ਨਲ ਡਾਇਰੈਕਟਰ, ਐਲੀ ਡਾ ਸੁਭਾਸ਼ ਚੰਦਰ ਰਿਜਨ ਚੇਅਰਮੈਨ, ਐਲੀ ਪਵਨਜੀਤ ਸਿੰਘ ਵਾਲੀਆ ਵਾਈਸ ਮਲਟੀਪਲ ਕੌਂਸਲ ਚੇਅਰਮੈਨ ਅਤੇ ਅਲਾਇੰਸ ਕਲੱਬ ਨਕੋਦਰ ਦੇ ਪ੍ਰਧਾਨ ਐਲੀ ਕਮਲ ਜੈਨ ਵੱਲੋਂ ਉਚੇਚੇ ਤੌਰ ਤੇ ਇਸ ਪ੍ਰੋਜੈਕਟ ਵਿੱਚ ਸ਼ਿਰਕਤ ਕੀਤੀ ਗਈ।
ਅਲਾਇੰਸ ਕਲੱਬ ਕਪੂਰਥਲਾ (ਕਿੰਗਸ) ਦੀ ਟੀਮ ਐਲੀ ਜਸਰਮਨਦੀਪ ਸਿੰਘ ਪ੍ਰਧਾਨ, ਐਲੀ ਪ੍ਰੀਤਪਾਲ ਸਿੰਘ ਜਨਰਲ ਸਕੱਤਰ, ਐਲੀ ਜਗਮੀਤ ਸਿੰਘ ਪੀ.ਆਰ.ਓ, ਐਲੀ ਮਨਦੀਪ ਸਿੰਘ, ਐਲੀ ਹਰਮਨਦੀਪ ਸਿੰਘ ਵੱਲੋਂ ਇਸ ਪ੍ਰੋਜੈਕਟ ਨੂੰ ਕਾਮਯਾਬ ਕੀਤਾ ਗਿਆ। ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆ ਐਲੀ ਜਸਰਮਨਦੀਪ ਸਿੰਘ ਪ੍ਰਧਾਨ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕਰਕੇ ਆਏ ਨੁਮਾਇੰਦਿਆਂ ਨੂੰ ਜੀ ਆਇਆ ਕਹਿਣ ਉਪਰੰਤ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ, ਐਲੀ ਮਨਦੀਪ ਸਿੰਘ ਪਾਸਟ ਡਿਸਟਿ੍ਕਟ ਕੈਬਨਿਟ ਸੈਕਟਰੀ ਵੱਲੋਂ ਰੁੱਖਾਂ ਦੀ ਮਹੱਤਤਾ ਨੂੰ ਦੱਸਦਿਆਂ ਵਿਚਾਰ ਪੇਸ਼ ਕੀਤੇ ਗਏ, ਐਲੀ ਡਾ ਸੁਭਾਸ਼ ਚੰਦਰ ਵੱਲੋਂ ਕਲੱਬ ਨੂੰ ਵਧੀਆ ਪ੍ਰੋਜੈਕਟ ਕਰਨ ਤੇ ਵਧਾਈ ਦਿੱਤੀ ਗਈ ਅਤੇ ਭਰੋਸਾ ਦਵਾਇਆ ਕਿ ਜਿੱਥੇ ਕਿਤੇ ਵੀ ਕਲੱਬ ਨੂੰ ਉਹਨਾਂ ਦੀ ਲੋੜ ਹੋਵੇ ਤਾਂ ਕਲੱਬ ਬੇਝਿਜਕ ਉਹਨਾਂ ਨੂੰ ਸੰਪਰਕ ਕਰ ਸਕਦਾ ਹੈ,

ਐਲੀ ਪਵਨਜੀਤ ਸਿੰਘ ਵਾਲੀਆ ਸਾਬਕਾ ਗਵਰਨਰ ਵੱਲੋਂ ਇੰਟਰਨੈਸ਼ਨਲ ਡਾਇਰੈਕਟਰ ਐਲੀ ਹੇਮੰਤ ਸ਼ਰਮਾ ਜੀ ਵੱਲੋਂ ਸਮਾਂ ਕੱਢ ਕੇ ਆਉਣ ਤੇ ਸਵਾਗਤ ਕੀਤਾ ਅਤੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਕਲੱਬ ਵੱਲੋਂ ਵੱਧ ਤੋਂ ਵੱਧ ਰੁੱਖ ਲਗਾਏ ਜਾਣਗੇ। ਇਸ ਉਪਰੰਤ ਐਲੀ ਹੇਮੰਤ ਸ਼ਰਮਾ ਇੰਟਰਨੈਸ਼ਨਲ ਡਾਇਰੈਕਟਰ ਵੱਲੋਂ ਇਸ ਮੌਕੇ ਹਾਜ਼ਰ ਸਮੁੱਚੀ ਟੀਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੁੱਖ ਲਗਾਉਣਾ ਸਮੇਂ ਦੀ ਲੋੜ ਹੈ ਜੇਕਰ ਹਰ ਵਿਅਕਤੀ ਇੱਕ ਰੁੱਖ ਵੀ ਲਗਾਵੇ ਤਾਂ ਰੁੱਖਾਂ ਦੀ ਘਾਟ ਤੋਂ ਬਚਿਆ ਜਾ ਸਕਦਾ ਹੈ ਉਹਨਾਂ ਨੇ ਵੱਧ ਰਹੀ ਗਰਮੀ ਅਤੇ ਪਾਣੀ ਦੀ ਘਾਟ ਦੇ ਨੁਕਸਾਨ ਬਾਰੇ ਦੱਸਦਿਆਂ ਕਿਹਾ ਕਿ ਰੁੱਖ ਲਗਾਉਣਾ ਇੱਕ ਸੱਚੀ ਸੇਵਾ ਹੈ ਜਿਸ ਨਾਲ ਪੂਰੇ ਸਮਾਜ ਦੀ ਭਲਾਈ ਹੈ। ਇਸ ਉਪਰੰਤ ਕਲੱਬ ਵੱਲੋਂ ਪਸ਼ੂ ਪਾਲਣ ਹਸਪਤਾਲ ਕਪੂਰਥਲਾ ਵਿਖੇ ਥਾਂ-ਥਾਂ ਤੇ ਢੁਕਵੇਂ ਪ੍ਰਬੰਧ ਕਰਨ ਉਪਰੰਤ 50 ਰੁੱਖ ਅਤੇ ਸਜਾਵਟੀ ਬੂਟੇ ਲਗਾਏ ਗਏ ।
ਇਸ ਪ੍ਰੋਜੈਕਟ ਨੂੰ ਕਾਮਯਾਬ ਕਰਨ ਉਪਰੰਤ ਖੁਸ਼ੀ ਮਹਿਸੂਸ ਕਰਦਿਆਂ ਐਲੀ ਹੇਮੰਤ ਸ਼ਰਮਾ ਇੰਟਰਨੈਸ਼ਨਲ ਡਾਇਰੈਕਟਰ ਵੱਲੋਂ ਅਲਾਇੰਸ ਕਲੱਬ ਕਪੂਰਥਲਾ ਕਿੰਗਸ ਦੀ ਪੂਰੀ ਟੀਮ ਅਤੇ ਪ੍ਰੋਜੈਕਟ ਵਿੱਚ ਸ਼ਿਰਕਤ ਕਰਨ ਵਾਲੇ ਮੋਹਤਬਰ ਨੁਮਾਇੰਦਿਆਂ ਨੂੰ ਐਪਰੀਸੀਏਸ਼ਨ ਸਰਟੀਫਿਕੇਟ ਅਤੇ ਇੰਟਰਨੈਸ਼ਨਲ ਡਾਇਰੈਕਟਰ ਦੀ ਪਿੰਨ ਲਗਾ ਕੇ ਸਨਮਾਨਿਤ ਕੀਤਾ ਅਤੇ ਉਨਾਂ ਵੱਲੋਂ ਸਮੁੱਚੇ ਕਲੱਬ ਦੀ ਟੀਮ ਨੂੰ ਵਧੀਆ ਪ੍ਰੋਜੈਕਟ ਕਰਨ ਤੇ ਵਧਾਈ ਦਿੱਤੀ ਗਈ । ਕਲੱਬ ਦੇ ਪ੍ਰਧਾਨ ਐਲੀ ਜਸਰਮਨਦੀਪ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਕਲੱਬ ਦੇ ਡਿਸਟ੍ਰਿਕਟ ਚੇਅਰਮੈਨ ਐਲੀ ਮਹਿੰਦਰ ਕੁਮਾਰ ਸ਼ਰਮਾ ਜੋ ਕਿ ਇਸ ਸਮੇਂ ਵਿਦੇਸ਼ ਵਿੱਚ ਹਨ ਸਮੇਂ-ਸਮੇਂ ਤੇ ਉਹਨਾਂ ਵੱਲੋਂ ਕਲੱਬ ਨੂੰ ਪ੍ਰੋਜਕਟ ਕਰਨ ਤੇ ਵਿੱਤੀ ਸਹਾਇਤਾ ਕੀਤੀ ਜਾਂਦੀ ਹੈ ਜਿਸ ਤੇ ਕਲੱਬ ਉਹਨਾਂ ਦਾ ਵੀ ਧੰਨਵਾਦ ਕਰਦਾ ਹੈ। ਅੰਤ ਵਿੱਚ ਐਲੀ ਪ੍ਰੀਤਪਾਲ ਸਿੰਘ ਐਲੀ ਹਰਮਨਦੀਪ ਸਿੰਘ ਅਤੇ ਐਲੀ ਜਗਮੀਤ ਸਿੰਘ ਵੱਲੋਂ ਆਏ ਹੋਏ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

