ਕਪੂਰਥਲਾ, ( ਗੌਰਵ ਮੜੀਆ ) ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸਿੱਧਵਾਂ ਦੋਨਾਂ ਵਿਖੇ ਸਮੂਹ ਨਗਰ ਨਿਵਾਸੀ ਐਨ.ਆਰ.ਆਈ ਵੀਰ ਗ੍ਰਾਮ ਪੰਚਾਇਤ ‘ਤੇ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 35ਵਾਂ ਸਲਾਨਾ ਸੱਭਿਆਚਾਰਕ ਮੇਲਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਗੱਦੀ ਨਸ਼ੀਨ ਬੀਬੀ ਅਮਰਜੀਤ ਕੌਰ ‘ਤੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਜੋਨੀ ਸਰਕਾਰ ਜੀ ਦੀ ਰਹਿਨੁਮਾਈ ਹੇਠ ਪਿੰਡ ਸਿੱਧਵਾਂ ਦੋਨਾਂ ਜ਼ਿਲ੍ਹਾ ਕਪੂਰਥਲਾ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਮਹਿੰਦੀ ਦੀ ਰਸਮ 1 ਜੁਲਾਈ ਮੰਗਲਵਾਰ ਰਾਤ 8 ਵਜੇ ਝੰਡੇ ਅਤੇ ਚਾਦਰ ਦੀ ਰਸਮ 2 ਜੁਲਾਈ ਬੁੱਧਵਾਰ 11 ਵਜੇ ਸਵੇਰੇ, ਉੱਪਰੰਤ 12 ਵਜੇ ਤੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।
ਜਿਸ ਵਿੱਚ ਸੂਫ਼ੀ ਸੰਤ, ਫ਼ਕੀਰ ਵੱਖ-ਵੱਖ ਦਰਬਾਰਾਂ ਤੋਂ ਮਹਿਫ਼ਲ ਵਿੱਚ ਸ਼ਿਕਰਤ ਕਰਨਗੇ। ਇਸ ਸੱਭਿਆਚਾਰਕ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾਉਂਣ ਲਈ ਫ਼ਨਕਾਰ ਕਲਾਕਾਰ ਕਵਾਲ ਨਕਾਲ ਅਤੇ ਸੂਫ਼ੀ ਸਿੰਗਰ ਸਿਸਟਰ ਮਨੀ ਗਿੱਲ ਆਪਣੇ ਸੱਭਿਆਚਾਰ ਗੀਤਾਂ ਨਾਲ ਸੰਗਤਾਂ ਦਾ ਭਰਪੂਰ ਮਨੋਰੰਜਨ ਕਰਨਗੇ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਰਾਕੇਸ਼ ਕੁਮਾਰ ਗਿੱਲ, ਸ੍ਰੀ ਕਰਤਾਰ ਚੰਦ ਗਿੱਲ, ਰਾਜ ਕੁਮਾਰ ਗਿੱਲ, ਰਾਵਿੰਦਰ ਗਿੱਲ, ਰਾਜਿੰਦਰ ਗਿੱਲ, ਜਸਵਿੰਦਰ ਗਿੱਲ, ਤੀਰਥ ਰਾਮ ਸਾਬਕਾ ਪੰਚਾਇਤ ਮੈਂਬਰ, ਭਰਭੂਰ ਸਿੰਘ, ਰਾਜੂ ਬਿਜਲੀ ਵਾਲਾ, ਗੁਰਦੇਵ ਦੇਬੂ, ਪ੍ਰਬੰਧਕਾਂ ਵੱਲੋਂ ਸੰਗਤਾਂ ਦੀ ਸੇਵਾ ਵਾਸਤੇ ਠੰਡੇ ਮਿੱਠੇ ਜ਼ਲ ਦੀ ਸ਼ਬੀਲ ਚਾਹ ਪਕੌੜੇ ਅਤੇ ਬਾਬਾ ਜੀ ਦਾ ਅਟੁੱਟ ਲੰਗਰ ਵੀ ਵਰਤਾਇਆ ਜਾਵੇਗਾ।

