By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਦੁੱਖ ਨਿਵਾਰਨ ਸਭਾਵਾਂ ਸੰਪੂਰਨ ਹੋਈਆਂ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਦੁੱਖ ਨਿਵਾਰਨ ਸਭਾਵਾਂ ਸੰਪੂਰਨ ਹੋਈਆਂ
JalandharKapurthla

ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਦੁੱਖ ਨਿਵਾਰਨ ਸਭਾਵਾਂ ਸੰਪੂਰਨ ਹੋਈਆਂ

Talk Hindustan
Last updated: 2025/06/24 at 8:08 AM
Talk Hindustan
Share
3 Min Read
ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਦੁੱਖ ਨਿਵਾਰਨ ਸਭਾਵਾਂ ਸੰਪੂਰਨ ਹੋਈਆਂ
SHARE
ਕਪੂਰਥਲਾ (ਗੌਰਵ ਮੜੀਆ) ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਦੁੱਖ ਨਿਵਾਰਨ ਸਭਾਵਾਂ ਬਹੁਤ ਹੀ ਆਤਮਿਕ ਅਤੇ ਸ਼ਰਧਾ ਪੂਰਵਕ ਸੰਪੰਨ ਹੋਈਆਂ। ਹਰੇਕ ਐਤਵਾਰ ਦੀ ਤਰ੍ਹਾਂ ਦ ਓਪਨ ਡੋਰ ਚਰਚ ਖੋਜੇਵਾਲ ਵਿੱਚ ਬਹੁਤ ਹੀ ਵਿਸ਼ਾਲ ਪ੍ਰਾਰਥਨਾ ਸਭਾ ਹੋਈ ਅਤੇ ਅੱਜ ਦੀ ਪ੍ਰਾਰਥਨਾ ਸਭਾ ਦੁੱਖ ਨਿਵਾਰਨ ਸਭਾ ਦੇ ਰੂਪ ਵਿੱਚ ਆਯੋਜਨ ਕੀਤੀ ਗਈ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਆਪਣੇ ਆਪਣੇ ਜੀਵਨ ਵਿੱਚ ਆ ਰਹੀਆਂ ਮੁਸ਼ਕਲਾਂ, ਪਰੇਸ਼ਾਨੀਆਂ,ਬਿਮਾਰੀਆਂ,ਲਾਚਾਰੀਆਂ ਕੋਲੋਂ ਛੁਟਕਾਰਾ ਪਾਇਆ। ਅੱਜ ਦੀ ਦੁੱਖ ਨਿਵਾਰਨ ਸਭਾ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਜੀ ਅਤੇ ਪਾਸਟਰ ਗੁਰਸਰਨ ਦਿਓਲ ਜੀ ਨੇ ਸੰਗਤਾਂ ਨਾਲ ਪਵਿੱਤਰ ਬਾਈਬਲ ਵਿੱਚੋਂ ਪ੍ਰਵਚਨ ਕਰਦੇ ਹੋਏ ਬਹੁਤ ਹੀ ਆਤਮਕ ਤਰੀਕੇ ਨਾਲ ਸੰਗਤਾਂ ਨਾਲ ਸਾਂਝ ਪਾਈ ਅਤੇ ਦੱਸਿਆ ਕੇ ਕੀ ਕਾਰਨ ਹਨ ਜੋ ਸਾਡੀ ਜ਼ਿੰਦਗੀ ਇਨੀ ਦੁੱਖਾਂ ਕਲੇਸ਼ਾਂ, ਪਰੇਸ਼ਾਨੀਆਂ,ਬਿਮਾਰੀਆਂ,ਲਾਚਾਰੀਆਂ ਨਾਲ ਘਿਰੀ ਹੋਈ ਹੈ।
ਤਿੰਨ ਦਿਨਾਂ ਵਿਚ ਹੋਈਆਂ ਦੁਖ ਨਿਵਾਰਨ ਸੰਭਾਵਾ ਵਿੱਚ ਵਿਸ਼ੇਸ਼ ਤੌਰ ਤੇ ਸੰਗਤਾਂ ਨੂੰ ਇਹੀ ਸਮਝਾਇਆ ਗਿਆ ਕਿ ਆਪਣੇ ਆਪਣੇ ਜੀਵਨ ਵਿੱਚੋਂ ਹਰ ਤਰ੍ਹਾਂ ਦੇ ਪਾਪ ਤੋਂ ਤੌਬਾ ਕਰਕੇ ਜੂਠ ਝੂਠ ਨਿੰਦਿਆ ਚੁਗਲੀ ਫਰੇਬ ਆਦਿ ਕੋਲੋਂ ਬਚ ਕੇ ਆਪਣੇ ਜੀਵਨ ਵਿੱਚ ਪਵਿੱਤਰਤਾਈ ਕਿਵੇਂ ਪੈਦਾ ਕਰਨੀ ਹੈ। ਵਿਸ਼ੇਸ਼ ਤੌਰ ਤੇ ਦੱਸਿਆ ਗਿਆ ਕਿ ਹਰ ਇੱਕ ਇਨਸਾਨ ਉਸ ਪਿਤਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਰਜਣਾ ਹੈ ਤੇ ਆਪਾਂ ਸਭ ਨੇ ਹਰ ਤਰ੍ਹਾਂ ਦੀ ਈਰਖਾ ਦਵੈਤ ਧਰਮੀ ਵਿੱਤਕਰੇ ਜਾਤਾਂ ਪਾਤਾਂ ਤੋਂ ਉਪਰ ਉੱਠ ਕੇ ਸੱਚੇ ਸੁੱਚੇ ਇਨਸਾਨ ਬਣ ਕੇ ਹਰ ਇਕ ਇਨਸਾਨ ਨਾਲ ਆਪਣੇ ਜਿੰਨਾ ਹੀ ਪਿਆਰ ਕਰਨਾ ਹੈ ਤਾਂ ਕਿ ਅਸੀਂ ਸੱਚ ਮੁੱਚ ਪਹਿਚਾਣੇ ਜਾ ਸਕੀਏ ਕਿ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਹੀ ਬੱਚੇ ਹਾਂ।
ਸਾਨੂੰ ਸਭ ਨੂੰ ਆਪਣੇ ਜੀਵਨ ਵਿੱਚ ਪ੍ਰਭੂ ਯਿਸੂ ਮਸੀਹ ਜੀ ਵਾਲਾ ਸੁਭਾਵ ਪੈਦਾ ਕਰਨ ਦੀ ਜਰੂਰਤ ਹੈ। ਅਤੇ ਉਹਨਾਂ ਦੇ ਦੱਸੇ ਗਏ ਪਵਿੱਤਰ ਵਚਨਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਚਾਹੀਦਾ ਹੈ। ਅਖੀਰ ਵਿੱਚ ਮੁੱਖ ਪਾਸਟਰ ਹਰਪ੍ਰੀਤ ਦਿਓਲ ਜੀ ਅਤੇ ਪਾਸਟਰ ਗੁਰਸ਼ਰਨ ਦਿਓਲ ਜੀ ਨੇ ਸਮੂਹ ਸੰਗਤਾਂ ਵਿੱਚ ਜਾ ਕੇ ਹਰੇਕ ਲਈ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ ਅਤੇ ਨਾਲ ਹੀ ਸਰਬੱਤ ਦੇ ਭਲੇ ਲਈ ਆਪਣੇ ਪ੍ਰਾਂਤ ਪੰਜਾਬ ਲਈ ਅਤੇ ਆਪਣੇ ਪਿਆਰੇ ਦੇਸ਼ ਭਾਰਤ ਵਿਚ ਵੱਸਦੇ ਹਰੇਕ ਪ੍ਰਾਣੀ ਲਈ ਹਰ ਤਰਹਾਂ ਦੀ ਸੁੱਖ ਸ਼ਾਂਤੀ ਲਈ ਪ੍ਰਾਰਥਨਾਵਾਂ ਕੀਤੀਆਂ ਇਹਨਾਂ ਦੁੱਖ ਨਿਵਾਰਨ ਸਭਾਵਾਂ ਵਿੱਚ ਬਹੁਤ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਆਪਣੇ ਆਪਣੇ ਜੀਵਨ ਵਿੱਚ ਬਦਲਾਓ ਪੈਦਾ ਕੀਤਾ ਅਤੇ ਪਰਮੇਸ਼ਵਰ ਜੀ ਦਾ ਬਖਸ਼ਿਆ ਆਨੰਦ ਹਾਸਲ ਕੀਤਾ।
TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article ईमानदारी जिंदा है, रास्ते में गिरा हुआ पर्स मालिक को दिया ईमानदारी जिंदा है, रास्ते में गिरा हुआ पर्स मालिक को दिया
Next Article ਲੁਧਿਆਣਾ ਅਤੇ ਗੁਜਰਾਤ ਦੀ ਜਿੱਤ ਤੇ ਵਿਰਾਸਤੀ ਸ਼ਹਿਰ ਵਿੱਚ ਜਸ਼ਨ:ਲੱਡੂ ਵੰਡੇ ਗਏ ਅਤੇ ਭੰਗੜਾ ਪਾਇਆ ਗਿਆ,ਆਪ ਆਗੂਆਂ ਨੇ ਕਿਹਾ ਵਾਅਦੇ ਪੂਰੇ ਕੀਤੇ ਜਾਣਗੇ ਲੁਧਿਆਣਾ ਅਤੇ ਗੁਜਰਾਤ ਦੀ ਜਿੱਤ ਤੇ ਵਿਰਾਸਤੀ ਸ਼ਹਿਰ ਵਿੱਚ ਜਸ਼ਨ:ਲੱਡੂ ਵੰਡੇ ਗਏ ਅਤੇ ਭੰਗੜਾ ਪਾਇਆ ਗਿਆ,ਆਪ ਆਗੂਆਂ ਨੇ ਕਿਹਾ ਵਾਅਦੇ ਪੂਰੇ ਕੀਤੇ ਜਾਣਗੇ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?