ਕਪੂਰਥਲਾ (ਗੌਰਵ ਮੜੀਆ) ਹਰ ਐਤਵਾਰ ਦੀ ਤਰ੍ਹਾਂ ਅੱਜ ਫੇਰ ਦ ਓਪਨ ਡੋਰ ਚਰਚ ਖੋਜੇ ਵਾਲਾ ਵਿਖੇ ਹਫਤਾ ਵਾਰੀ ਵਿਸ਼ੇਸ਼ ਪ੍ਰਾਰਥਨਾ ਹੋਈ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਰ ਵਾਰ ਦੀ ਤਰਾਂ ਹੁਮ ਹਮਾ ਕੇ ਹਾਜਰੀ ਲਵਾਈ ਅਤੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਪਰਮੇਸ਼ਵਰ ਜੀ ਦਾ ਗੁਣ ਗਾਇਨ ਕੀਤਾ। ਪ੍ਰਾਰਥਨਾ ਸਭਾ ਦੇ ਆਰੰਭ ਵਿੱਚ ਦ ਓਪਨ ਡੋਰ ਚਰਚ ਖੋਜੇਵਾਲ ਦੀ ਵਰਸ਼ਿਪ ਟੀਮ ਨੇ ਪਰਮੇਸ਼ੁਰ ਜੀ ਦੇ ਬਹੁਤ ਪਿਆਰ ਨਾਲ ਭਰੇ ਸਤਕਾਰ ਸਹਿਤ ਗੀਤ ਭਜਨ ਗਾ ਕੇ ਸੰਗਤਾਂ ਨੂੰ ਝੂਮਣ ਲਾ ਦਿੱਤਾ। ਉਪਰੰਤ ਸੰਗਤ ਵਿੱਚ ਹਾਜਰੀ ਭਰ ਰਹੇ ਉਹਨਾਂ ਭੈਣਾਂ ਭਰਾਵਾਂ ਨੇ ਜਿਨਾਂ ਦੀ ਜ਼ਿੰਦਗੀ ਵਿੱਚ ਪਰਮੇਸ਼ਵਰ ਜੀ ਵੱਲੋਂ ਬਹੁਤ ਹੀ ਅਚੰਭੇ ਕੰਮ ਕੀਤੇ ਗਏ ਸਮੂਹ ਸੰਗਤਾਂ ਦੇ ਸਾਹਮਣੇ ਖਲੋ ਕੇ ਗਵਾਹੀਆਂ ਦੇ ਰੂਪ ਵਿੱਚ ਸੰਗਤਾਂ ਨੂੰ ਦੱਸੇ ਜੋ ਕਿ ਬਹੁਤ ਹੀ ਹੈਰਾਨੀ ਭਰੇ ਸਨ ਉਪਰੰਤ ਸਟੇਜ ਤੋਂ ਖੋਜੇਵਾਲ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਸਮੂਹ ਸੰਗਤਾਂ ਨਾਲ ਪਵਿੱਤਰ ਬਾਈਬਲ ਵਿੱਚੋਂ ਪਰਵਚਨਾ ਦੀ ਸਾਂਝ ਪਾਈ।

ਪਵਿੱਤਰ ਬਾਈਬਲ ਵਿੱਚੋਂ ਪ੍ਰਵਚਨ ਦੱਸਦੇ ਹੋਏ ਪਾਸਟਰ ਦਿਓਲ ਜੀ ਨੇ ਕਿਹਾ ਕਿ ਬਹੁਤ ਸਾਰੇ ਲੋਕ ਅੱਜ ਵੀ ਪਰਮੇਸ਼ਵਰ ਦੇ ਨਾਮ ਵਿੱਚ ਫਰੋੜ ਕਰ ਰਹੇ ਹਨ ਪਰ ਉਹ ਪਰਮੇਸ਼ਵਰ ਜੀ ਨੂੰ ਨਹੀਂ ਸਗੋਂ ਆਪਣੇ ਆਪ ਨੂੰ ਹੀ ਧੋਖਾ ਦੇ ਰਹੇ ਹਨ। ਵੇਖਣ ਵਿੱਚ ਆਉਂਦਾ ਹੈ ਇਹ ਬਹੁਤ ਸਾਰੇ ਭੈਣ ਭਰਾ ਬਹੁਤ ਚਿਰਾਂ ਤੋਂ ਪਰਮੇਸ਼ਵਰ ਨਾਲ ਜੁੜੇ ਹਨ ਪਰ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਵੀ ਬਦਲਾਵ ਨਹੀਂ ਹੈ ਅਤੇ ਨਾ ਹੀ ਉਹਨਾਂ ਨੂੰ ਜ਼ਿੰਦਗੀ ਵਿੱਚ ਕਿਸੇ ਪ੍ਰਾਰਥਨਾ ਦਾ ਉੱਤਰ ਹੀ ਮਿਲਿਆ ਹੈ।ਕਾਰਨ ਸਿਰਫ ਇਹ ਹੈ ਕਿ ਅਜਿਹੇ ਲੋਕ ਪਰਮੇਸ਼ਵਰ ਜੀ ਨਾਲ ਇਮਾਨਦਾਰੀ ਨਾਲ ਨਹੀਂ ਚਲਦੇ ਸਗੋਂ ਆਪਣੇ ਆਪ ਨੂੰ ਮਤਲਬ ਪ੍ਰਸਤੀ ਨਾਲ ਜੋੜ ਕੇ ਸਿਰਫ ਆਪਣੇ ਆਪ ਨੂੰ ਹੀ ਧੋਖਾ ਦੇ ਰਹੇ ਹਨ ਕਿਉਂਕਿ ਪਰਮੇਸ਼ਵਰ ਜੀ ਧੋਖੇ ਨੂੰ ਨਹੀਂ ਸਗੋਂ ਇਮਾਨਦਾਰੀ ਅਤੇ ਵਫਾਦਾਰੀ ਨੂੰ ਹੀ ਪਸੰਦ ਕਰਦੇ ਹਨ ਅਤੇ ਉਹਨਾਂ ਲੋਕਾਂ ਦੀ ਜਿੰਦਗੀ ਵਿੱਚ ਹੀ ਬਰਕਤਾਂ, ਰਹਿਮਤਾਂ, ਦਿਆਲਤਾਵਾਂ, ਆਸਿਸ਼ਾਂ ਆਉਂਦੀਆਂ ਹਨ ਜੋ ਪਰਮੇਸ਼ਰ ਜੀ ਨਾਲ ਆਪਣੇ ਹਰ ਕੰਮ ਵਿੱਚ ਇਮਾਨਦਾਰੀ ਨਾਲ ਦਸਵੰਧ ਰੂਪੀ ਹਿੱਸਾ ਭਾਵੇਂ ਉਹ ਧਨ ਦਾ ਹੋਵੇ,ਸਮੇਂ ਦਾ ਹੋਵੇ, ਜਾਂ ਸਾਡੇ ਸਰੀਰਕ ਮਿਹਨਤ ਦਾ ਹੋਵੇ ਦਿੰਦੇ ਹਨ ਤਾਂ ਉਹ ਪਰਮੇਸ਼ਰ ਦੀ ਹਰ ਇਕ ਆਸਿਸ਼ ਦੇ ਪਾਤਰ ਬਣ ਜਾਂਦੇ ਹਨ। ਅੱਜ ਦੀ ਪ੍ਰਾਰਥਨਾ ਸਭਾ ਦੇ ਅਖੀਰ ਵਿੱਚ ਪਾਸਟਰ ਦਿਓਲ ਜੀ ਨੇ ਸਮੂਹ ਸੰਗਤਾਂ ਲਈ ਅਤੇ ਸਰਬੱਤ ਦੇ ਭਲੇ ਲਈ ਵਿਸ਼ੇਸ਼ ਪਦਾਰਥਨਾਵਾਂ ਕੀਤੀਆਂ।