ਕਪੂਰਥਲਾ 23 ਮਈ (ਗੌਰਵ ਮੜੀਆ) : ਮਾਤਾ ਭਦਰਕਾਲੀ ਦੇ 78ਵੇਂ ਮੇਲੇ ਵਿੱਚ, ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਮਾਤਾ ਭਦਰਕਾਲੀ ਮੰਦਰ ਸ਼ੇਖੂਪੁਰ ਵਿੱਚ ਮੱਥਾ ਟੇਕਿਆ ਅਤੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਇਸ ਦੌਰਾਨ ਉਨ੍ਹਾਂ ਨੇ ਮਾਂ ਦੇ ਸਾਹਮਣੇ ਵਿਸ਼ਵ ਭਲਾਈ ਲਈ ਪ੍ਰਾਰਥਨਾ ਕੀਤੀ।ਉਨ੍ਹਾਂ ਨੂੰ ਮੰਦਰ ਦੇ ਮੁਖ ਪੂਜਾਰੀ ਪਡਿੰਤ ਦਿਨੇਸ਼, ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਮਾਤਾ ਜੀ ਦੀ ਚੁੰਨੀ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਮਾਤਾ ਭੱਦਰਕਾਲੀ ਮੰਦਰ ਪ੍ਰਬੰਧਕ ਕਮੇਟੀ ਸ਼ੇਖੂਪੁਰ ਦੇ ਮੈਂਬਰਾਂ ਵੱਲੋਂ ਸਮਾਜ ਨੂੰ ਧਰਮ ਤੋਂ ਦੇ ਮਾਰਗ ਨਾਲ ਜੋੜਨ ਲਈ ਕੀਤੇ ਜਾ ਰਹੇ ਸ਼ਾਨਦਾਰ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਰ ਵਰਗ ਦੇ ਸ਼ਰਧਾਲੂ ਮਾਤਾ ਭੱਦਰਕਾਲੀ ਮੰਦਰ ਵਿੱਚ ਆਪਣਾ ਸਿਰ ਝੁਕਾਉਂਦੇ ਹਨ।ਸਿਰਫ਼ ਪੰਜਾਬ ਤੋਂ ਹੀ ਨਹੀਂ,ਸਗੋਂ ਹੋਰ ਰਾਜਾਂ ਤੋਂ ਵੀ ਹਿੰਦੂ,ਮੁਸਲਮਾਨ,ਸਿੱਖ ਸਮੇਤ ਹਰ ਵਰਗ ਦੇ ਲੱਖਾਂ ਸ਼ਰਧਾਲੂ ਮਾਂ ਦਾ ਆਸ਼ੀਰਵਾਦ ਲੈਣ ਲਈ ਆਉਂਦੇ ਹਨ।
ਇਹ ਮੰਨਿਆ ਜਾਂਦਾ ਹੈ ਕਿ ਇੱਥੇ ਆਉਣ ਵਾਲੇ ਸ਼ਰਧਾਲੂਆਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।ਮਾਤਾ ਭੱਦਰਕਾਲੀ ਦਾ ਇਹ ਮੰਦਿਰ ਪੰਜਾਬ ਦਾ ਇੱਕ ਪ੍ਰਸਿੱਧ ਤੀਰਥ ਸਥਾਨ ਬਣ ਗਿਆ ਹੈ।ਉਨ੍ਹਾਂ ਕਿਹਾ ਕਿ ਧਾਰਮਿਕ ਪ੍ਰੋਗਰਾਮਾਂ ਦੇ ਆਯੋਜਨ ਲੋਕਾਂ ਨੂੰ ਧਰਮ ਨਾਲ ਜੋੜਨ ਦਾ ਕੰਮ ਕਰਦੇ ਹਨ।ਉਨ੍ਹਾਂ ਕਿਹਾ ਕਿ ਧਾਰਮਿਕ ਪ੍ਰੋਗਰਾਮਾਂ ਨਾਲ ਸਮਾਜਿਕ ਸਦਭਾਵਨਾ ਵੀ ਵਧਦੀ ਹੈ ਅਤੇ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਇਕੱਠੇ ਬੈਠਣ ਦਾ ਮੌਕਾ ਮਿਲਦਾ ਹੈ। ਖੋਜੇਵਾਲ ਨੇ ਕਿਹਾ ਕਿ ਅਜਿਹੇ ਸਮਾਜਿਕ ਪ੍ਰੋਗਰਾਮ ਕੁੜੱਤਣ ਨੂੰ ਖਤਮ ਕਰਦੇ ਹਨ ਅਤੇ ਸਮਾਜਿਕ ਸਦਭਾਵਨਾ ਵਧਾਦਉਂਦੇ ਹਨ।ਇਸ ਮੌਕੇ ਕਪੂਰਚੰਦ ਥਾਪਰ,ਅਸ਼ਵਨੀ ਤੁਲੀ,ਕਮਲ ਪ੍ਰਭਾਕਰ,ਸੰਨੀ ਬੈਂਸ, ਰੋਸ਼ਨ ਲਾਲ ਸਭਰਵਾਲ,ਸਾਬੀ ਲੰਕੇਸ਼,ਬੌਬੀ ਮਲਹੋਤਰਾ, ਮਨਦੀਪ ਸ਼ੇਖੂਪੁਰ,ਮਨਦੀਪ ਸਾਹਿਲ ਸ਼ੇਖੂਪੁਰ,ਡਾ ਅਮਰਨਾਥ,ਬਬਲੂ ਸਰਪੰਚ,ਦਵਿੰਦਰ ਕੁਮਾਰ,ਰਾਜ ਕੁਮਾਰ ਰਾਜੂ,ਸਵਾਮੀ ਜੀ,ਰਵਿੰਦਰ ਸ਼ਰਮਾ,ਰੋਹਿਤ ਕਾਲੀਆ ਆਦਿ ਹਾਜ਼ਰ ਸਨ

