By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਮਾਤਾ ਭੱਦਰਕਾਲੀ ਜੀ ਦੇ ਮੇਲੇ ਦੇ ਸਬੰਧ ਵਿਚ 1100 ਸ੍ਰੀ ਦੁਰਗਾ ਸਤੁਤੀ ਦੇ ਕਰਵਾਏ ਗਏ ਪਾਠ, ਵੱਡੀ ਗਿਣਤੀ ਵਿਚ ਸੰਗਤਾਂ ਨੇ ਲਿਆ ਹਿੱਸਾ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਮਾਤਾ ਭੱਦਰਕਾਲੀ ਜੀ ਦੇ ਮੇਲੇ ਦੇ ਸਬੰਧ ਵਿਚ 1100 ਸ੍ਰੀ ਦੁਰਗਾ ਸਤੁਤੀ ਦੇ ਕਰਵਾਏ ਗਏ ਪਾਠ, ਵੱਡੀ ਗਿਣਤੀ ਵਿਚ ਸੰਗਤਾਂ ਨੇ ਲਿਆ ਹਿੱਸਾ
JalandharKapurthla

ਮਾਤਾ ਭੱਦਰਕਾਲੀ ਜੀ ਦੇ ਮੇਲੇ ਦੇ ਸਬੰਧ ਵਿਚ 1100 ਸ੍ਰੀ ਦੁਰਗਾ ਸਤੁਤੀ ਦੇ ਕਰਵਾਏ ਗਏ ਪਾਠ, ਵੱਡੀ ਗਿਣਤੀ ਵਿਚ ਸੰਗਤਾਂ ਨੇ ਲਿਆ ਹਿੱਸਾ

Talk Hindustan
Last updated: 2025/05/19 at 7:55 PM
Talk Hindustan
Share
4 Min Read
ਮਾਤਾ ਭੱਦਰਕਾਲੀ ਜੀ ਦੇ ਮੇਲੇ ਦੇ ਸਬੰਧ ਵਿਚ 1100 ਸ੍ਰੀ ਦੁਰਗਾ ਸਤੁਤੀ ਦੇ ਕਰਵਾਏ ਗਏ  ਪਾਠ, ਵੱਡੀ ਗਿਣਤੀ ਵਿਚ ਸੰਗਤਾਂ ਨੇ ਲਿਆ ਹਿੱਸਾ
SHARE
ਮਾਤਾ ਭੱਦਰਕਾਲੀ ਮੰਦਿਰ ਵਿਖੇ ਨਤਮਸਤਕ ਹੋਣ ਮੌਕੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਸਨਮਾਨ ਕਰਦੇ ਹੋਏ ਮੰਦਿਰ ਦੇ ਪੰਡਿਤ ਅਤੇ ਨਾਲ ਹਨ ਕੌਂਸਲਰ ਨਰਿੰਦਰ ਸਿੰਘ ਮੰਨਸੂ।
ਕਪੂਰਥਲਾ 19 ਮਈ (ਗੌਰਵ ਮੜੀਆ)  ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ ਵਿਖੇ ਮਾਤਾ ਜੀ ਦੇ 78ਵੇਂ ਸਾਲਾਨਾ ਮੇਲੇ ਦੇ ਸਬੰਧ ਵਿਚ 1100 ਸ੍ਰੀ ਦੁਰਗਾ ਸਤੁਤੀ ਪਾਠ ਅਤੇ ਸੰਕੀਰਤਨ ਪ੍ਰੋਗਰਾਮ ਕਰਵਾਇਆ ਗਿਆ। ਐਤਵਾਰ ਨੂੰ ਸਵੇਰੇ ਮੰਦਿਰ ਵਿਖੇ ਮੰਦਿਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵਿਧੀਵਤ ਪੂਜਾ ਅਰਚਨਾ ਕਰਕੇ ਸ੍ਰੀ ਦੁਰਗਾ ਸਤੁਤੀ ਦਾ ਪਾਠ ਆਰੰਭ ਕਰਵਾਇਆ। ਇਸ ਮੌਕੇ ਸੰਗਤਾਂ ਨੇ ਪੂਰੀ ਆਸਥਾ ਦੇ ਨਾਲ ਪਾਠ ਪੜ੍ਹ ਕੇ ਮਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਮਾਤਾ ਭੱਦਰਕਾਲੀ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਭਗਤਾਂ ਨੂੰ ਮੰਤਰਮੁਗਧ ਕੀਤਾ ਗਿਆ। ਇਸ ਮੌਕੇ ਧਾਰਮਿਕ ਸਮਾਰੋਹ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਸੰਗਤਾਂ ਨੇ ਮਾਂ ਭੱਦਰਕਾਲੀ ਜੀ ਦੇ ਦਰਬਾਰ ਵਿਚ ਹੱਥ ਜੋੜ ਕੇ ਸੁੱਖ ਸ਼ਾਂਤੀ ਦੀ ਪ੍ਰਾਥਨਾ ਕੀਤੀ। ਮੰਦਿਰ ਵਿਚ ਰੰਗ ਬਿਰੰਗੀਆਂ ਚੁੰਨੀਆਂ ਅਤੇ ਫੁੱਲਾਂ ਨਾਲ ਕੀਤੀ ਗਈ ਸਜਾਵਟ ਸੰਗਤਾਂ ਲਈ ਆਕਰਸ਼ਨ ਦਾ ਕੇਂਦਰ ਰਹੀ। ਇਸਦੇ ਉਪਰੰਤ ਮਾਂ ਭੱਦਰਕਾਲੀ ਜੀ ਦੀ ਆਰਤੀ ਗਾਇਨ ਕੀਤੀ ਗਈ ਅਤੇ ਭੋਗ ਪ੍ਰਸ਼ਾਦ ਅਤੇ ਲੰਗਰ ਵੰਡਿਆ ਗਿਆ।
ਇਸ ਮੌਕੇ ਉਚੇਚੇ ਤੌਰ ’ਤੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸ਼ਿਰਕਤ ਕੀਤੀ ਅਤੇ ਮੰਦਿਰ ਵਿਚ ਨਤਮਸਤਕ ਹੋ ਕੇ ਮਾਤਾ ਭੱਦਰਕਾਲੀ ਜੀ ਦਾ ਅਸ਼ੀਰਵਾਦ ਲਿਆ, ਉਪਰੰਤ ਚੱਲ ਰਹੇ ਸਮਾਗਮ ਵਿਚ ਵੀ ਸ਼ਿਰਕਤ ਕੀਤੀ ਅਤੇ ਹਾਜ਼ਰ ਸੰਗਤਾਂ ਨੂੰ 78ਵੇਂ ਮੇਲੇ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸ੍ਰੀ ਦੁਰਗਾ ਮੰਡਲ ਮੰਦਿਰ ਮਾਤਾ ਭੱਦਰਕਾਲੀ ਵੈਲਫੇਅਰ ਸੁਸਾਇਟੀ (ਰਜਿ:) ਸ਼ੇਖੂਪੁਰ ਕਪੂਰਥਲਾ ਦੇ ਚੇਅਰਮੈਨ ਰਾਧੇ ਸ਼ਾਮ ਸ਼ਰਮਾ, ਪ੍ਰਧਾਨ ਪ੍ਰਸ਼ੋਤਮ ਪਾਸੀ, ਵਾਇਸ ਚੇਅਰਮੈਨ ਭੁਪਿੰਦਰ ਆਨੰਦ, ਜਨਰਲ ਸਕੱਤਰ ਅਭਿਸ਼ੇਕ ਆਨੰਦ (ਬਿਨੀ), ਸੋਨੂੰ ਪੰਡਿਤ ਮੀਡੀਆ ਅਤੇ ਸੋਸ਼ਲ ਮੀਡੀਆ ਇੰਚਾਰਜ ਨੇ ਦੱਸਿਆ ਕਿ ਕਪੂਰਥਲਾ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਤਾ ਭੱਦਰਕਾਲੀ ਜੀ ਦਾ 78ਵਾਂ ਸਾਲਾਨਾ ਮੇਲਾ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮੇਲੇ ਦੇ ਸਬੰਧ ਵਿਚ ਪੂਰਾ ਹਫ਼ਤਾ ਚੱਲਣ ਵਾਲੇ ਧਾਰਮਿਕ ਪ੍ਰੋਗਰਾਮਾਂ ਦੇ ਦੌਰਾਨ 19 ਮਈ ਸੋਮਵਾਰ ਨੂੰ ਆਰੰਭ ਸ੍ਰੀ ਰਮਾਇਣ ਜੀ ਅਖੰਡ ਪਾਠ, 20 ਮਈ ਦਿਨ ਮੰਗਲਵਾਰ ਨੂੰ ਵਿਸ਼ਰਾਮ ਸ੍ਰੀ ਰਮਾਇਣ ਜੀ ਪਾਠ, ਮਾਤਾ ਜੀ ਦੀ ਚੌਂਕੀ ਪ੍ਰੋਗਰਾਮ, 21 ਮਈ ਬੁੱਧਵਾਰ ਨੂੰ ਸ੍ਰੀ ਰਾਧਾ ਕ੍ਰਿਸ਼ਨ ਭਜਨ, 22 ਮਈ ਵੀਰਵਾਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਮੇਲੇ ਵਾਲੇ ਦਿਨ 23 ਮਈ ਨੂੰ ਪੰਜਾਬੀ ਗਾਇਕ ਕੰਠ ਕਲੇਰ ਮਾਤਾ ਜੀ ਦੀਆਂ ਭੇਂਟਾਂ ਦਾ ਗੁਣਗਾਨ ਕਰਨਗੇ। ਕੁਸ਼ਤੀਆਂ ਸ਼ਾਮ 5 ਵਜੇ ਮੇਲਾ ਕਮੇਟੀ ਵੱਲੋਂ ਕਰਵਾਈਆਂ ਜਾਣਗੀਆਂ ਅਤੇ ਜੇਤੂਆਂ ਨੂੰ ਵਾਜਿਬ ਇਨਾਮ ਦਿੱਤੇ ਜਾਣਗੇ। ਮੇਲਾ ਕਮੇਟੀ ਨੇ ਸਾਰੇ ਨਗਰ ਨਿਵਾਸੀਆਂ, ਇਲਾਕਾ ਨਿਵਾਸੀਆਂ ਦਾ ਪੂਰਨ ਸਹਿਯੋਗ ਮਿਲਣ ਤੇ ਧੰਨਵਾਦ ਕੀਤਾ ਹੈ ਅਤੇ ਬੇਨਤੀ ਕੀਤੀ ਹੈ ਕਿ ਸਾਰੇ ਆਪਣੇ ਪਰਿਵਾਰ ਸਮੇਤ ਮੰਦਿਰ ਦੇ ਸਾਰੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋ ਕੇ ਮਾਤਾ ਜੀ ਦਾ ਅਸ਼ੀਰਵਾਦ ਲੈਣ। ਮੇਲੇ ਦੇ ਦੌਰਾਨ ਠੰਡੇ ਪਾਣੀ ਦੀਆਂ ਛਬੀਲਾਂ ਕਮੇਟੀ ਵੱਲੋਂ ਲਗਾਈਆਂ ਜਾਣਗੀਆਂ ਅਤੇ ਮਾਤਾ ਜੀ ਦਾ ਅਤੁੱਟ ਲੰਗਰ ਚਲਦਾ ਰਹੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਅਨੂਪ ਕੱਲ੍ਹਣ, ਕੌਂਸਲਰ ਨਰਿੰਦਰ ਮੰਨਸੂ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ ਤੋਂ ਇਲਾਵਾ ਮੰਦਿਰ ਕਮੇਟੀ ਦੇ ਅਹੁੱਦੇਦਾਰ ਅਤੇ ਮੈਂਬਰ ਜਿੰਨਾਂ ਵਿਚ ਤਰੁਣ ਬਹਿਲ (ਵਿੱਕੀ) ਸੀਨੀਅਰ ਮੀਤ ਪ੍ਰਧਾਨ, ਨਰੇਸ਼ ਕੁਮਾਰ (ਹੈਪੀ) ਮੀਤ ਪ੍ਰਧਾਨ, ਪ੍ਰਮੋਦ ਕਾਲੀਆ (ਪਿੰਕੀ) ਜੁਆਇੰਟ ਸਕੱਤਰ, ਸੰਜੀਵ ਬਾਵਾ ਜੁਆਇੰਟ ਸਕੱਤਰ, ਸੁਨੀਲ ਸ਼ਰਮਾ (ਸੋਨੂੰ ਪੰਡਿਤ) ਮੀਡੀਆ ਅਤੇ ਸੋਸ਼ਲ ਮੀਡੀਆ ਇੰਚਾਰਜ, ਮਨੂੰ ਕੁਮਾਰ ਪ੍ਰਾਸ਼ਰ ਹੈੱਡ ਕੈਸ਼ੀਅਰ, ਕਮਲਦੀਪ ਕੈਸ਼ੀਅਰ, ਰਾਜੀਵ ਪੁਰੀ ਲੀਗਲ ਐਡਵਾਈਜ਼ਰ, ਸੁਦੇਸ਼ ਸ਼ਰਮਾ ਐਗਜੀਕਿਊਟਿਵ ਮੈਂਬਰ, ਮੋਹਿਤ ਆਨੰਦ ਐਗਜੀਕਿਊਟਿਵ ਮੈਂਬਰ, ਸੁਦਰਸ਼ਨ ਲਾਲ ਸ਼ਰਮਾ ਰਿਟਾ: ਡੀ.ਐਸ.ਪੀ. ਮੈਂਬਰ, ਅਸ਼ੋਕ ਪਾਸੀ, ਜਸਵੀਰ ਸਿੰਘ, ਪ੍ਰਮੋਦ ਕੁਮਾਰ, ਕਪਿਲ ਦੇਵ ਸ਼ਰਮਾ, ਬਾਬੂ ਰਾਮ ਸ਼ਰਮਾ, ਅਸ਼ੋਕ ਅਰੋੜਾ, ਗਗਨ ਪਾਸੀ, ਹਨੀਸ਼ ਪਾਸੀ, ਰਮਨ ਕੁਮਾਰ, ਦੀਪਕ ਆਨੰਦ, ਵਿਵੇਕ ਆਨੰਦ, ਮਨੀਸ਼ ਕਸ਼ਯਪ, ਸ਼ਿਵ ਪ੍ਰਾਸ਼ਰ, ਰਾਹੁਲ ਆਨੰਦ, ਦੀਪਕ ਸ਼ਰਮਾ, ਕੈਪਟਨ ਦਰਸ਼ਨ ਲਾਲ ਆਦਿ ਹਾਜ਼ਰ ਸਨ।
TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article ਜਸਪਾਲ ਸਿੰਘ ਨੇ 650 ਵਿੱਚੋ 584 ਨੰਬਰ ਲੈਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਡਾਲ ਬੇਟ ਚ ਪਹਿਲਾ ਸਥਾਨ ਕੀਤਾ ਹਾਸਿਲ ਜਸਪਾਲ ਸਿੰਘ ਨੇ 650 ਵਿੱਚੋ 584 ਨੰਬਰ ਲੈਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਡਾਲ ਬੇਟ ਚ ਪਹਿਲਾ ਸਥਾਨ ਕੀਤਾ ਹਾਸਿਲ
Next Article यूट्यूबर ज्योति मल्होत्रा NIA की हिरासत में, टेरर लिंक पर होगी पूछताछ; पाकिस्तान के लिए जासूसी का आरोप यूट्यूबर ज्योति मल्होत्रा NIA की हिरासत में, टेरर लिंक पर होगी पूछताछ; पाकिस्तान के लिए जासूसी का आरोप
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?