By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਜ਼ਿਲਾ ਕਪੂਰਥਲਾ ਵਿੱਚੋਂ 98.6% ਨੰਬਰ ਲੈ ਕੇ ਟਾਪ ਕਰਨ ਵਾਲੀ ਪ੍ਰਭਰੂਪ ਕੌਰ ਦਾ ਸਨਮਾਨ ਸਾਡਾ ਆਪਣਾ ਸਨਮਾਨ ਹੈ : ਕੰਵਰ ਇਕਬਾਲ ਸਿੰਘ, ਪਰਵਿੰਦਰ ਸਿੰਘ ਢੋਟ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਜ਼ਿਲਾ ਕਪੂਰਥਲਾ ਵਿੱਚੋਂ 98.6% ਨੰਬਰ ਲੈ ਕੇ ਟਾਪ ਕਰਨ ਵਾਲੀ ਪ੍ਰਭਰੂਪ ਕੌਰ ਦਾ ਸਨਮਾਨ ਸਾਡਾ ਆਪਣਾ ਸਨਮਾਨ ਹੈ : ਕੰਵਰ ਇਕਬਾਲ ਸਿੰਘ, ਪਰਵਿੰਦਰ ਸਿੰਘ ਢੋਟ
JalandharKapurthla

ਜ਼ਿਲਾ ਕਪੂਰਥਲਾ ਵਿੱਚੋਂ 98.6% ਨੰਬਰ ਲੈ ਕੇ ਟਾਪ ਕਰਨ ਵਾਲੀ ਪ੍ਰਭਰੂਪ ਕੌਰ ਦਾ ਸਨਮਾਨ ਸਾਡਾ ਆਪਣਾ ਸਨਮਾਨ ਹੈ : ਕੰਵਰ ਇਕਬਾਲ ਸਿੰਘ, ਪਰਵਿੰਦਰ ਸਿੰਘ ਢੋਟ

Talk Hindustan
Last updated: 2025/05/18 at 7:20 PM
Talk Hindustan
Share
2 Min Read
ਜ਼ਿਲਾ ਕਪੂਰਥਲਾ ਵਿੱਚੋਂ 98.6% ਨੰਬਰ ਲੈ ਕੇ ਟਾਪ ਕਰਨ ਵਾਲੀ ਪ੍ਰਭਰੂਪ ਕੌਰ ਦਾ ਸਨਮਾਨ ਸਾਡਾ ਆਪਣਾ ਸਨਮਾਨ ਹੈ : ਕੰਵਰ ਇਕਬਾਲ ਸਿੰਘ, ਪਰਵਿੰਦਰ ਸਿੰਘ ਢੋਟ
SHARE
ਹਰ ਖ਼ੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਅਤੇ ਉਤਸ਼ਾਹਿਤ ਕਰਨਾ ਸਾਡਾ ਇਖ਼ਲਾਕੀ ਫ਼ਰਜ਼ ਹੈ*
ਕਪੂਰਥਲਾ 18 ਮਈ (ਗੌਰਵ ਮੜੀਆ)  ਸਿੱਖਿਆ ਦੇ ਖੇਤਰ ਵਿੱਚ ਪੰਜਾਬ ਸਰਕਾਰ ਦੇ ਸਭ ਤੋਂ ਵੱਡੇ ਅਦਾਰੇ “ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਪੰਜਾਬ” ਦੇ ਮੈਂਬਰ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਪਰਵਿੰਦਰ ਸਿੰਘ ਢੋਟ ਆਰਕੀਟੈਕਟ ਸੂਬਾ ਸੰਯੁਕਤ ਸਕੱਤਰ ਵੱਲੋਂ CBSE ਪਲੱਸ-2 ਕਾਮਰਸ ਸਟਰੀਮ ਵਿੱਚੋਂ 98.6% ਨੰਬਰ ਲੈ ਕੇ ਜਿਲਾ ਕਪੂਰਥਲਾ ਚੋਂ ਟਾਪ ਕਰਨ ਵਾਲੀ MGN ਸਕੂਲ ਦੀ ਵਿਦਿਆਰਥਣ ਪ੍ਰਭਰੂਪ ਕੌਰ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਬੱਚੀ ਦੇ ਪਰਿਵਾਰ ਵਿੱਚ ਜਾ ਕੇ ਉਸ ਦਾ ਵਿਸ਼ੇਸ਼ ਸਨਮਾਨ ਕੀਤਾ। ਪੰਜਾਬ ਸਰਕਾਰ ਦੇ ਨੁਮਾਇੰਦੇ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੰਵਰ ਇਕਬਾਲ ਸਿੰਘ ਅਤੇ ਪਰਵਿੰਦਰ ਸਿੰਘ ਢੋਟ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੂਰੇ ਪੰਜਾਬ ਦੇ ਸਕੂਲਾਂ ਕਾਲਜਾਂ ਵਿੱਚ ਜਿੱਥੇ  ਵਿਦਿਆਰਥੀਆਂ ਨੂੰ ਵਧੀਆ ਤਾਲੀਮ ਦਿੱਤੀ ਜਾਂਦੀ ਹੈ ਉੱਥੇ ਹੀ ਸਮੇਂ-ਸਮੇਂ ਆਪਣੀਂ ਕਾਬਲੀਅਤ ਨਾਲ ਅਜਿਹੀਆਂ ਉੱਚ ਪੱਧਰ ਦੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਵੀ ਸਾਡਾ ਇਖਲਾਕੀ ਫ਼ਰਜ਼ ਹੈ ਤਾਂ ਜੋ ਹੋਰ ਵਿਦਿਆਰਥੀ ਵੀ ਉਤਸ਼ਾਹਿਤ ਹੋ ਕੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਦੇ ਯੋਗ ਹੋ ਸਕਣ।
ਜ਼ਿਲ੍ਹੇ ਵਿੱਚੋਂ ਟਾਪ ਕਰਨ ਵਾਲੀ ਵਿਦਿਆਰਥਣ ਪ੍ਰਭਰੂਪ ਕੌਰ ਨੇ ਪੱਤਰਕਾਰ ਵੱਲੋਂ ਕੀਤੇ ਸਵਾਲ ਕਿ ਭਵਿੱਖ ਵਿੱਚ ਤੁਸੀਂ ਕਿਹੜੇ ਫੀਲਡ ਵਿੱਚ ਜਾਣ ਬਾਰੇ ਸੋਚਿਆ ਹੈ ਦੇ ਜਵਾਬ ਵਿੱਚ ਕਿਹਾ ਕਿ ਮੈਂ ਹੋਰ ਉੱਚ ਵਿਦਿਆ ਪ੍ਰਾਪਤ ਕਰਕੇ ਚਾਰਟਰਡ ਅਕਾਊਂਟੈਂਟ ਬਣ ਕੇ ਅਕਾਊਂਟਸ ਦੇ ਖੇਤਰ ਵਿੱਚ ਆਪਣਾ ਨਾਮ ਚਮਕਾਉਣਾ ਚਾਹੁੰਦੀ ਹਾਂ, ਪ੍ਰਭਰੂਪ ਕੌਰ ਦੇ ਦਾਦਾ ਸ੍ਰ. ਜਸਪਾਲ ਸਿੰਘ ਦਾਦੀ ਰਜਿੰਦਰ ਕੌਰ ਰਾਣੀ, ਪਿਤਾ ਸਰਬਜੀਤ ਸਿੰਘ ਅਤੇ ਮਾਤਾ ਰੈਂਸੀ ਨੇ ਆਮ ਆਦਮੀ ਪਾਰਟੀ ਦੇ ਇਨ੍ਹਾਂ ਸੀਨੀਅਰ ਆਗੂਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਸਾਨੂੰ ਆਪਣੀਂ ਬੱਚੀ ਦੀ ਪ੍ਰਾਪਤੀ ਤੇ ਬੜਾ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਸਾਡੇ ਦਵਾਰ ਤੇ ਆ ਕੇ ਦਸਤਕ ਦਿੱਤੀ ਹੈ।
TAGGED: Educational
Share This Article
Facebook Twitter Whatsapp Whatsapp Telegram Copy Link
Share
Previous Article ਵਿਸ਼ਵ ਪ੍ਰਸਿੱਧ ਇਤਿਹਾਸਿਕ ਮਾਤਾ ਭੱਦਰਕਾਲੀ ਜੀ ਦਾ 78 ਵਾਂ ਮੇਲਾ ਸ਼ੇਖੂਪੁਰ ਵਿਖੇ 17 ਮਈ ਤੋਂ ਝੰਡੇ ਦੀ ਰਸਮ ਨਾਲ ਹੋਇਆ ਸ਼ੁਰੂ ਵਿਸ਼ਵ ਪ੍ਰਸਿੱਧ ਇਤਿਹਾਸਿਕ ਮਾਤਾ ਭੱਦਰਕਾਲੀ ਜੀ ਦਾ 78 ਵਾਂ ਮੇਲਾ ਸ਼ੇਖੂਪੁਰ ਵਿਖੇ 17 ਮਈ ਤੋਂ ਝੰਡੇ ਦੀ ਰਸਮ ਨਾਲ ਹੋਇਆ ਸ਼ੁਰੂ
Next Article जालंधर पुलिस ने तीन व्यक्तियों को 150 ग्राम हेरोइन और चार अवैध हथियारों के साथ किया गिरफ्तार जालंधर पुलिस ने तीन व्यक्तियों को 150 ग्राम हेरोइन और चार अवैध हथियारों के साथ किया गिरफ्तार
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?