By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਵਿਸ਼ਵ ਪ੍ਰਸਿੱਧ ਇਤਿਹਾਸਿਕ ਮਾਤਾ ਭੱਦਰਕਾਲੀ ਜੀ ਦਾ 78 ਵਾਂ ਮੇਲਾ ਸ਼ੇਖੂਪੁਰ ਵਿਖੇ 17 ਮਈ ਤੋਂ ਝੰਡੇ ਦੀ ਰਸਮ ਨਾਲ ਹੋਇਆ ਸ਼ੁਰੂ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਵਿਸ਼ਵ ਪ੍ਰਸਿੱਧ ਇਤਿਹਾਸਿਕ ਮਾਤਾ ਭੱਦਰਕਾਲੀ ਜੀ ਦਾ 78 ਵਾਂ ਮੇਲਾ ਸ਼ੇਖੂਪੁਰ ਵਿਖੇ 17 ਮਈ ਤੋਂ ਝੰਡੇ ਦੀ ਰਸਮ ਨਾਲ ਹੋਇਆ ਸ਼ੁਰੂ
JalandharKapurthla

ਵਿਸ਼ਵ ਪ੍ਰਸਿੱਧ ਇਤਿਹਾਸਿਕ ਮਾਤਾ ਭੱਦਰਕਾਲੀ ਜੀ ਦਾ 78 ਵਾਂ ਮੇਲਾ ਸ਼ੇਖੂਪੁਰ ਵਿਖੇ 17 ਮਈ ਤੋਂ ਝੰਡੇ ਦੀ ਰਸਮ ਨਾਲ ਹੋਇਆ ਸ਼ੁਰੂ

Talk Hindustan
Last updated: 2025/05/18 at 7:18 PM
Talk Hindustan
Share
4 Min Read
ਵਿਸ਼ਵ ਪ੍ਰਸਿੱਧ ਇਤਿਹਾਸਿਕ ਮਾਤਾ ਭੱਦਰਕਾਲੀ ਜੀ ਦਾ 78 ਵਾਂ ਮੇਲਾ ਸ਼ੇਖੂਪੁਰ ਵਿਖੇ 17 ਮਈ ਤੋਂ ਝੰਡੇ ਦੀ ਰਸਮ ਨਾਲ ਹੋਇਆ ਸ਼ੁਰੂ
SHARE
ਕਪੂਰਥਲਾ 18 ਮਈ (ਗੌਰਵ ਮੜੀਆ) ਮਾਤਾ ਭੱਦਰਕਾਲੀ ਜੀ ਦਾ 78ਵਾਂ ਮੇਲਾ ਸ਼ੇਖੂਪੁਰ ਵਿਖੇ ਝੰਡੇ ਦੀ ਰਸਮ ਨਾਲ ਸ਼ੁਰੂ ਹੋ ਗਿਆ ਹੈ। ਸਵੇਰ ਤੋਂ ਹੀ ਮੰਦਿਰ ਵਿੱਚ ਰੋਣਕਾਂ ਲੱਗੀਆਂ ਹੋਈਆਂ ਸਨ। ਸਵੇਰੇ 4 ਵਜੇ ਮੰਦਿਰ ਦੀਆਂ ਸਾਰੀਆਂ ਮੂਰਤੀਆਂ ਨੂੰ ਵਿਧੀਪੂਰਵਕ ਪੰਚ ਇਸ਼ਨਾਨ ਕਰਵਾਇਆ ਗਿਆ ਅਤੇ ਨਵੀਂਆ ਪੋਸ਼ਾਕਾਂ ਪਾਈਆਂ ਗਈਆਂ। ਮੰਦਿਰ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਫੁੱਲਾਂ ਨਾਲ ਸਜਾਇਆ ਗਿਆ। ਇਸ਼ਨਾਨ ਉਪਰੰਤ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ ਅਤੇ ਲੰਗਰ ਆਦਿ ਵਰਤਾਇਆ ਗਿਆ। ਮਾਤਾ ਜੀ ਦੇ ਦਰਸ਼ਨ ਕਰਨ ਵਾਸਤੇ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਪਰਿਵਾਰਾਂ ਸਮੇਤ ਪਹੁੰਚੇ ਹੋਏ ਸਨ, ਮੰਦਿਰ ਵਿੱਚ ਸਾਰਾ ਦਿਨ ਇਸਤਰੀ ਸਤਿਸੰਗ ਸਭਾ ਵੱਲੋਂ ਮਾਤਾ ਜੀ ਦੀਆਂ ਭੇਟਾਂ ਗਾ ਕੇ ਗੁਣਗਾਨ ਕੀਤਾ ਗਿਆ। ਮੇਲੇ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮੇਲਾ ਕਮੇਟੀ ਦੇ ਚੇਅਰਮੈਨ ਰਾਧੇ ਸ਼ਾਮ ਸ਼ਰਮਾ, ਪ੍ਰਧਾਨ ਪਰਸ਼ੋਤਮ ਪਾਸੀ, ਵਾਇਸ ਚੇਅਰਮੈਨ ਭੁਪਿੰਦਰ ਆਨੰਦ ਅਤੇ ਜਨਰਲ ਸਕੱਤਰ ਅਭਿਸ਼ੇਕ ਆਨੰਦ (ਬਿਨੀ) ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਮੇਲੇ ਵਿੱਚ ਸਾਫ ਸਫਾਈ ਦਾ ਕੰਮ ਵੱਡੀ ਪੱਧਰ ਤੇ ਚੱਲ ਰਿਹਾ ਹੈ।
ਜਿਸ ਵਿੱਚ ਨਗਰ ਕੌਂਸਲ ਦੇ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ ਅਤੇ ਕੌਂਸਲਰ ਨਰਿੰਦਰ ਮੰਨਸੂ ਦਿਨ ਰਾਤ ਕੰਮ ਕਰਵਾ ਰਹੇ ਹਨ। ਸ਼ੇਖੂਪੁਰ ਤੋਂ ਕਪੂਰਥਲਾ ਸ਼ਹਿਰ, ਦਾਣਾ ਮੰਡੀ ਸੜਕ ਦੇ ਦੋਨੇ ਪਾਸੇ ਜੇ. ਸੀ. ਬੀ. ਅਤੇ ਸਫਾਈ ਸੇਵਕ ਲਗਵਾ ਕੇ ਕੂੜਾ ਕਰਕਟ ਚੁੱਕਵਾਇਆ ਗਿਆ ਹੈ। ਕਪੂਰਥਲਾ ਸ਼ਹਿਰ ਤੋਂ ਮਾਤਾ ਜੀ ਦੇ ਭਵਨ ਤੱਕ ਦੋਨੇ ਪਾਸੇ ਲਾਇਟਾਂ ਲਗਵਾਈਆਂ ਗਈਆਂ ਹਨ ਅਤੇ ਭਵਨ ਨੂੰ ਬਹੁਤ ਸੁੰਦਰ ਰੰਗ ਬਰੰਗੀਆਂ ਲਾਇਟਾਂ ਲਗਵਾ ਕੇ ਸਜਾਇਆ ਗਿਆ ਹੈ। ਮਿਤੀ 22 ਮਈ ਦਿਨ ਵੀਰਵਾਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਬ੍ਰਹਮਕੁੰਡ ਮੰਦਿਰ ਸ਼ਾਲਾਮਾਰ ਬਾਗ ਤੋਂ ਸ਼ਾਮ 5 ਵਜੇ ਸ਼ੁਰੂ ਹੋਵੇਗੀ ਜੋ ਕਿ ਸ਼ਹਿਰ ਦੇ ਮੇਨ ਬਜਾਰਾਂ ਵਿੱਚੋਂ ਹੁੰਦੀ ਹੋਈ ਪੁਰਾਣੀ ਦਾਣਾ ਮੰਡੀ ਦੇ ਰਸਤੇ ਰਾਤ ਨੂੰ ਤਕਰੀਬਨ 12 ਵਜੇ ਭਵਨ ਪਹੁੰਚੇਗੀ। ਸਾਰੀ ਰਾਤ ਮਾਤਾ ਜੀ ਦਾ ਜਾਗਰਣ ਹੋਵੇਗਾ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਅਨੁਰਾਗ ਸ਼ਰਮਾ ਤਲਵਾੜਾ, ਦੀਪਕ ਗੋਗਨਾ ਚੰਡੀਗੜ, ਰਾਜ ਕੁਮਾਰ ਰਾਜੂ ਪਠਾਨਕੋਟੀਆ, ਜੋਤੀ ਸ਼ਰਮਾ, ਲੱਕੀ ਰੰਗੀਲਾ ਸਾਰੀ ਰਾਤ ਮਾਤਾ ਜੀ ਦਾ ਗੁਣਗਾਨ ਕਰਨਗੇ।
23 ਮਈ ਦਿਨ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਸਟੇਜ ਤੇ ਨਾਮੀ ਕਵੀ ਮਾਤਾ ਜੀ ਦਾ ਗੁਣਗਾਨ ਕਰਨਗੇ। ਸਵੇਰੇ 10 ਵਜੇ ਤੋਂ 1 ਵਜੇ ਤੱਕ ਮਾਤਾ ਜੀ ਦਾ ਹਵਨ ਯੱਗ ਸ਼ੁਰੂ ਹੋਵੇਗਾ ਜਿਸ ਦੀ ਪੂਰਨ ਆਹੂਤੀ ਦੁਪਹਿਰ 1 ਵਜੇ ਹੋਵੇਗੀ। ਸਾਰਾ ਦਿਨ ਸਟੇਜ ਤੇ ਪੰਜਾਬ ਦੇ ਨਾਮੀ ਗਾਇਕ ਕੰਠ ਕਲੇਰ, ਨੇਹਾ ਸ਼ਰਮਾ (ਵਾਇਸ-ਆਫ-ਪੰਜਾਬ), ਅਵਿਨਾਸ਼ ਸ਼ਰਮਾ, ਆਬੂ ਸਿੰਘ ਜਮਸ਼ੇਦ, ਮਨੀ ਸੱਭਰਵਾਲ ਆਦਿ ਮਾਤਾ ਜੀ ਦਾ ਗੁਣਗਾਨ ਕਰਨਗੇ । ਕੁਸ਼ਤੀਆਂ ਸ਼ਾਮ 5 ਵਜੇ ਮੇਲਾ ਕਮੇਟੀ ਵੱਲੋਂ ਕਰਵਾਈਆਂ ਜਾਣਗੀਆਂ ਅਤੇ ਜੇਤੂਆਂ ਨੂੰ ਵਾਜਿਬ ਇਨਾਮ ਦਿੱਤੇ ਜਾਣਗੇ। ਮੇਲਾ ਕਮੇਟੀ ਨੇ ਸਾਰੇ ਨਗਰ ਨਿਵਾਸੀਆਂ, ਇਲਾਕਾ ਨਿਵਾਸੀਆਂ ਦਾ ਪੂਰਨ ਸਹਿਯੋਗ ਮਿਲਣ ਤੇ ਧੰਨਵਾਦ ਕੀਤਾ ਹੈ ਅਤੇ ਬੇਨਤੀ ਕੀਤੀ ਹੈ ਕਿ ਸਾਰੇ ਆਪਣੇ ਪਰਿਵਾਰ ਸਮੇਤ ਮੰਦਿਰ ਦੇ ਸਾਰੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋ ਕੇ ਮਾਤਾ ਜੀ ਦਾ ਅਸ਼ੀਰਵਾਰ ਲੈਣ।
ਮੇਲੇ ਦੇ ਦੌਰਾਨ ਠੰਡੇ ਪਾਣੀ ਦੀਆਂ ਛਬੀਲਾਂ ਕਮੇਟੀ ਵੱਲੋਂ ਲਗਾਈਆਂ ਜਾਣਗੀਆਂ ਅਤੇ ਮਾਤਾ ਜੀ ਦਾ ਅਤੁੱਟ ਲੰਗਰ ਚਲਦਾ ਰਹੇਗਾ। ਇਸ ਮੌਕੇ ਉਕਤ ਅਹੁੱਦੇਦਾਰਾਂ ਤੋਂ ਇਲਾਵਾ ਤਰੁਣ ਬਹਿਲ (ਵਿੱਕੀ) ਸੀਨੀਅਰ ਮੀਤ ਪ੍ਰਧਾਨ, ਨਰੇਸ਼ ਕੁਮਾਰ (ਹੈਪੀ) ਮੀਤ ਪ੍ਰਧਾਨ, ਪ੍ਰਮੋਦ ਕਾਲੀਆ (ਪਿੰਕੀ) ਜੁਆਇੰਟ ਸਕੱਤਰ, ਸੰਜੀਵ ਬਾਵਾ ਜੁਆਇੰਟ ਸਕੱਤਰ, ਸੁਨੀਲ ਸ਼ਰਮਾ (ਸੋਨੂੰ ਪੰਡਿਤ) ਮੀਡੀਆ ਅਤੇ ਸੋਸ਼ਲ ਮੀਡੀਆ ਇੰਚਾਰਜ, ਮਨੂੰ ਕੁਮਾਰ ਪ੍ਰਾਸ਼ਰ ਹੈੱਡ ਕੈਸ਼ੀਅਰ, ਕਮਲਦੀਪ ਕੈਸ਼ੀਅਰ, ਰਾਜੀਵ ਪੁਰੀ ਲੀਗਲ ਐਡਵਾਈਜ਼ਰ, ਸੁਦੇਸ਼ ਸ਼ਰਮਾ ਐਗਜੀਕਿਊਟਿਵ ਮੈਂਬਰ, ਮੋਹਿਤ ਆਨੰਦ ਐਗਜੀਕਿਊਟਿਵ ਮੈਂਬਰ, ਸੁਦਰਸ਼ਨ ਲਾਲ ਸ਼ਰਮਾ ਰਿਟਾ: ਡੀ.ਐਸ.ਪੀ. ਮੈਂਬਰ, ਅਸ਼ੋਕ ਪਾਸੀ, ਜਸਵੀਰ ਸਿੰਘ, ਪ੍ਰਮੋਦ ਕੁਮਾਰ, ਕਪਿਲ ਦੇਵ ਸ਼ਰਮਾ, ਬਾਬੂ ਰਾਮ ਸ਼ਰਮਾ, ਅਸ਼ੋਕ ਅਰੋੜਾ, ਗਗਨ ਪਾਸੀ, ਹਨੀਸ਼ ਪਾਸੀ, ਰਮਨ ਕੁਮਾਰ, ਦੀਪਕ ਆਨੰਦ, ਵਿਵੇਕ ਆਨੰਦ, ਮਨੀਸ਼ ਕਸ਼ਯਪ, ਸ਼ਿਵ ਪ੍ਰਾਸ਼ਰ, ਰਾਹੁਲ ਆਨੰਦ, ਦੀਪਕ ਸ਼ਰਮਾ, ਕੈਪਟਨ ਦਰਸ਼ਨ ਲਾਲ ਆਦਿ ਸਾਰੇ ਮੈਂਬਰ ਹਾਜ਼ਰ ਸਨ।
TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article दर्दनाक हादसा : हैदराबाद में एक बहुमंजिला इमारत में लगी भीषण आग, आठ बच्चों समेत 17 लोग जिंदा जले; दर्जनों घायल दर्दनाक हादसा : हैदराबाद में एक बहुमंजिला इमारत में लगी भीषण आग, आठ बच्चों समेत 17 लोग जिंदा जले; दर्जनों घायल
Next Article ਜ਼ਿਲਾ ਕਪੂਰਥਲਾ ਵਿੱਚੋਂ 98.6% ਨੰਬਰ ਲੈ ਕੇ ਟਾਪ ਕਰਨ ਵਾਲੀ ਪ੍ਰਭਰੂਪ ਕੌਰ ਦਾ ਸਨਮਾਨ ਸਾਡਾ ਆਪਣਾ ਸਨਮਾਨ ਹੈ : ਕੰਵਰ ਇਕਬਾਲ ਸਿੰਘ, ਪਰਵਿੰਦਰ ਸਿੰਘ ਢੋਟ ਜ਼ਿਲਾ ਕਪੂਰਥਲਾ ਵਿੱਚੋਂ 98.6% ਨੰਬਰ ਲੈ ਕੇ ਟਾਪ ਕਰਨ ਵਾਲੀ ਪ੍ਰਭਰੂਪ ਕੌਰ ਦਾ ਸਨਮਾਨ ਸਾਡਾ ਆਪਣਾ ਸਨਮਾਨ ਹੈ : ਕੰਵਰ ਇਕਬਾਲ ਸਿੰਘ, ਪਰਵਿੰਦਰ ਸਿੰਘ ਢੋਟ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?