ਕਪੂਰਥਲਾ 16ਮਈ (ਗੌਰਵ ਮੜੀਆ) ਗੁਰਦੁਆਰਾ ਸ਼੍ਰੀ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਅਮਰਨਾਥ ਜੀ ਪਿੰਡ ਬੂਟਾਂ ਜਿਲਾ ਕਪੂਰਥਲਾ ਵਿਖੇ ਜੇ.ਜੇ. ਟਰੋਮਾ ਸੈਂਟਰ ਅਤੇ ਥਿੰਦ ਹਸਪਤਾਲ ਵਲੋਂ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ ਜੇ.ਜੇ. ਟਰੋਮਾ ਸੈਂਟਰ ਅਤੇ ਥਿੰਦ ਹਸਪਤਾਲ ਦੇ ਮਾਹਿਰ ਡਾਕਟਰ ਜਸਵੰਤ ਸਿੰਘ ਥਿੰਦ,ਡਾ.ਪ੍ਰੇਮਜੀਤ ਸਿੰਘ ਥਿੰਦ,ਡਾ.ਧਰਮਵੀਰ ਕੁਮਾਰ,ਡਾ.ਤੇਜਿੰਦਰ ਸਿੰਘ ਗਿੱਲ ਅਤੇ ਸਟਾਫ ਵਲੋਂ 200 ਤੋਂ ਵੀ ਵੱਧ ਮਰੀਜਾਂ ਦੀ ਮੁਫ਼ਤ ਜਾਂਚ ਕੀਤੀ ਗਈ ਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ ਇਸ ਮੌਕੇ ਜੋੜਾਂ ਅਤੇ ਹੱਡੀਆਂ ਦੀ ਜਾਂਚ ਕੀਤੀ ਗਈ ਕਮਰ ਦਰਦ,ਗੋਡੇ ਦਰਦ,ਮੋਢਿਆਂ ਦਾ ਦਰਦ ਆਦਿ ਸਰਵਾਈਕਲ ਦਰਦ ਦੀ ਜਾਂਚ ਕਰਕੇ ਦਵਾਈ ਦਿੱਤੀ ਗਈ
ਕੈਂਪ ਦੌਰਾਨ ਖੂਨ ਦੀ ਜਾਂਚ ਵੀ ਕੀਤੀ ਗਈ ਮਨਪ੍ਰੀਤ ਕੌਰ,ਰੀਤਿਕਾ ਚਾਵਲਾ,ਰਮਨ ਯਾਦਵ,ਆਦਿਤ ਸਿੰਘ,ਨੇ ਕੈਂਪ ਚ ਆਪਣੀ ਵਡਮੁੱਲੀ ਸੇਵਾਵਾਂ ਦਿਤੀਆਂ ਕੈਂਪ ਵਿਚ ਦੂਰ ਦਰਾਡੇ ਤੋਂ ਵੱਡੀ ਗਿਣਤੀ ਚ ਮਰੀਜ਼ ਆਏ ਸਿਮਰਜੀਤ ਸਿੰਘ ਥਿੰਦ ਪ੍ਰੋਜੈਕਟ ਮੈਨੇਜਰ ਜੇ.ਜੇ. ਟਰੋਮਾ ਸੈਂਟਰ ਅਤੇ ਥਿੰਦ ਹਸਪਤਾਲ ਨੇ ਦਸਿਆ ਕਿ ਸਾਡੇ ਹਸਪਤਾਲ ਵਲੋਂ ਇਸ ਤੋਂ ਪਹਿਲਾ ਵੀ ਜਿਲਾ ਭਰ ਦੇ ਪਿੰਡਾਂ ਚ ਜਾਕੇ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਧਿਆਨ ਚ ਰੱਖਦਿਆਂ ਮੁਫ਼ਤ ਕੈਂਪ ਲਗਾਏ ਜਾਂਦੇ ਹਨ

