ਕਪੂਰਥਲਾ 23 ਅਪ੍ਰੈਲ ( ਗੌਰਵ ਮੜੀਆ) ਕਸ਼ਮੀਰ ਦੇ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਚ 26 ਲੋਕਾਂ ਦੀ ਮੌਤ ਨੂੰ ਲੈ ਕੇ ਪੂਰੇ ਦੇਸ਼ ਚ ਗੁੱਸਾ ਹੈ। ਵਿਰਾਸਤੀ ਸ਼ਹਿਰ ਵਿੱਚ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸ਼ਿਵ ਸੈਨਿਕਾਂ ਨੇ ਸੀਨੀਅਰ ਆਗੂ ਰਜਿੰਦਰ ਵਰਮਾ,ਯੋਗੇਸ਼ ਸੋਨੀ, ਇੰਦਰਪਾਲ ਮਨਚੰਦਾ,ਬਲਵੀਰ ਡੀਸੀ,ਧਰਮਿੰਦਰ ਕਾਕਾ,ਦੀਪਕ ਵਿੱਗ,ਮੋਨੂੰ ਸਰਕੋਟੀਆ,ਸ਼ੈਂਕੀ ਅਰੋੜਾ ਦੀ ਅਗਵਾਈ ਹੇਠ ਜੰਮੂ-ਕਸ਼ਮੀਰ ਸਰਕਾਰ ਅਤੇ ਅੱਤਵਾਦ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਪੋਸ਼ਟਰ ਫੂਕਿਆ।ਇਸ ਦੇ ਨਾਲ ਹੀ ਪਾਕਿਸਤਾਨ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਬਚਣ ਦੀ ਚਿਤਾਵਨੀ ਦਿੱਤੀ ਹੈ।ਪ੍ਰਦਰਸ਼ਨਕਾਰੀਆਂ ਨੇ ਕੇਂਦਰ ਨੂੰ ਅੱਤਵਾਦੀ ਗਤੀਵਿਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ।

ਇਸ ਤੋਂ ਪਹਿਲਾਂ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।ਇਸ ਮੌਕੇ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਅਤੇ ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ ਨੇ ਕਿਹਾ ਕਿ ਸ਼ਿਵ ਸੈਨਿਕ ਪਾਕਿਸਤਾਨ ਅਤੇ ਉਸ ਦੇ ਅੱਤਵਾਦੀਆਂ ਦੇ ਭਾਰਤ ਵਿਰੋਧੀ ਸੁਪਨੇ ਨੂੰ ਕਿਸੇ ਵੀ ਕੀਮਤ ਤੇ ਪੂਰਾ ਨਹੀਂ ਹੋਣ ਦੇਣਗੇ।ਇਸ ਦੌਰਾਨ ਦੇਸ਼ ਦੇ ਦੁਸ਼ਮਣਾਂ ਅਤੇ ਅੱਤਵਾਦ ਵਿਰੁੱਧ ਸੰਘਰਸ਼ ਨੂੰ ਆਖਰੀ ਸਾਹ ਤੱਕ ਜਾਰੀ ਰੱਖਣ ਦਾ ਸੰਕਲਪ ਵੀ ਲਿਆ ਗਿਆ।ਕਾਲੀਆ ਨੇ ਕਿਹਾ ਕਿ ਅਜਿਹੀ ਘਿਨਾਉਣੀ,ਦੇਸ਼ ਧ੍ਰੋਹੀ ਅਤੇ ਖੂਨੀ ਹਰਕਤ ਪਾਕਿਸਤਾਨ ਦੇ ਵਹਿਸ਼ੀ ਅਤੇ ਖੂਨੀ ਦਰਿੰਦੇ ਹੀ ਕਰ ਸਕਦੇ ਹਨ।ਨਿਰਦੋਸ਼ਾਂ ਦੀ ਮੌਤ ਦਾ ਸਭ ਤੋਂ ਵੱਡਾ ਸੌਦਾਗਰ ਪਾਕਿਸਤਾਨ ਹੈ।ਕਾਲੀਆ ਨੇ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਪਾਕਿਸਤਾਨ ਨੂੰ ਕਬਰਿਸਤਾਨ ਵਿੱਚ ਤਬਦੀਲ ਕਰਨ ਵਿੱਚ ਕੋਈ ਦੇਰੀ ਨਾ ਕੀਤੀ ਜਾਵੇ।
ਦੀਪਕ ਮਦਾਨ ਨੇ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਦੇ ਪਹਿਲਗਾਮ ਚ ਹੋਏ ਕਾਇਰਾਨਾ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ।ਇਸ ਦੇ ਨਾਲ ਹੀ ਅਸੀਂ ਮਰਨ ਵਾਲਿਆਂ ਦੇ ਪਰਿਵਾਰਾਂ ਦੇ ਦੁੱਖ ਵਿੱਚ ਬਰਾਬਰ ਦੇ ਹਿੱਸੇਦਾਰ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ।ਉਨ੍ਹਾ ਕਿਹਾ ਕਿ ਕਸ਼ਮੀਰ ਚ ਨਿਗਰਾਨੀ ਵਧਣ ਦੇ ਬਾਵਜੂਦ ਅੱਤਵਾਦੀਆਂ ਦਾ ਕਤਲ ਅਤੇ ਲੁੱਟ-ਖੋਹ ਕਰਕੇ ਭੱਜਣਾ ਸੱਚਮੁੱਚ ਹੈਰਾਨ ਕਰਨ ਵਾਲਾ ਹੈ।ਪ੍ਰਸ਼ਾਸਨ ਦੀ ਨਾਕਾਮੀ ਕਾਰਨ ਸ਼ਾਂਤੀ ਨੂੰ ਅੱਗ ਲਾਉਣ ਵਾਲੀਆਂ ਤਾਕਤਾਂ ਆਪਣੇ ਨਾਪਾਕ ਇਰਾਦਿਆਂ ਵਿੱਚ ਕਾਮਯਾਬ ਹੋ ਗਈਆਂ। ਇਸ ਮੌਕੇ ਸਚਿਨ ਬਹਿਲ,ਲਵਲੇਸ਼ ਢੀਂਗਰਾ,ਮਿੰਟੂ ਗੁਪਤਾ,ਸੰਜੇ ਵਿਗ,ਸੰਜੀਵ ਖੰਨਾ,ਨਰੇਸ਼ ਦੱਤ,ਰਾਜੇਸ਼ ਸ਼ਰਮਾ,ਸੰਦੀਪ ਅਰੋੜਾ,ਰਿੰਕੂ ਭੰਡਾਰੀ,ਕਰਨ ਜੰਗੀ,ਗੁਰਸ਼ਰਨ ਸਿੰਘ, ਸੇਵਕ ਸਾਬੀ,ਹੈਪੀ ਸਿੰਘ,ਵਿਨੋਦ ਕੁਮਾਰ,ਗੋਪੀ,ਅੰਨੂ, ਵਿਨੈ ਸਰਕੋਟੀਆ,ਸੰਦੀਪ ਕਸ਼ਯਪ,ਸੰਨੀ ਸਹਿਗਲ ਆਦਿ ਹਾਜ਼ਰ ਸਨ।

