ਕਪੂਰਥਲਾ (ਗੌਰਵ ਮੜੀਆ) ਸਨਾਤਨ ਧਰਮ ਸਭਾ ਮੰਦਿਰ ਵਲੋਂ ਸ਼ਨੀਵਾਰ ਨੂੰ ਸ਼੍ਰੀ ਰਾਮ ਨਵਮੀ ਮੌਕੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਐਮਐਲਏ ਸਰਬਜੀਤ ਸਿੰਘ ਮੱਕੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਮੱਕੜ ਨੇ ਇਸ ਮੌਕੇ ਸਾਰੇ ਕਪੂਰਥਲਾ ਵਾਸੀਆ ਨੂੰ ਸ਼੍ਰੀ ਰਾਮ ਨਵਮੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਸਾਨੂੰ ਸ਼੍ਰੀ ਪ੍ਰਭੂ ਰਾਮ ਜੀ ਦੇ ਦਿਖਾਏ ਰਸਤੇ ਤੇ ਚੱਲਣ ਦੀ ਲੋੜ ਤਾਂ ਕਿ ਇਸ ਵਿਸ਼ਵ ਵਿਚ ਆਪਸੀ ਭਾਈਚਾਰਾ ਅਤੇ ਪਿਆਰ ਕਾਇਮ ਰਹਿ ਸਕੇ, ਸਾਡਾ ਦੇਸ਼ ਵੱਖ-ਵੱਖ ਸਭਿਆਚਾਰਾਂ ਅਤੇ ਭਾਈਚਾਰਿਆਂ ਦਾ ਦੇਸ਼ ਹੈ ਜਿਸ ਵਿਚ ਸਾਰੇ ਲੋਕ ਧਾਰਮਿਕ ਤਿਉਹਾਰਾਂ ਤੇ ਇਕੱਠੇ ਹੋ ਕੇ ਭਾਈਚਾਰਕ ਸਾਂਝ ਨੂੰ ਵਧਾਉਣ ਅਤੇ ਆਪਣੀ ਏਕਤਾ ਦਿਖਾਉਂਦੇ ਹਨ।
ਇਸ ਮੌਕੇ, ਰਾਮ ਨਵਮੀ ਉੱਤਸਵ ਕਮੇਟੀ ਵਲੋਂ ਸ ਮੱਕੜ ਨੂੰ ਸਨਮਾਨਿਤ ਕੀਤਾ ਗਿਆ.. ਇਸ ਮੌਕੇ ਰਾਮ ਨਵਮੀ ਉੱਤਸਵ ਕਮੇਟੀ ਦੇ ਪ੍ਰਧਾਨ ਸੁਭਾਸ਼ ਮੁਕਰੰਦੀ, ਰਾਕੇਸ਼ ਚੋਪੜਾ, ਚੇਤੰਨ ਸੂਰੀ, ਵਿਜੈ ਖੋਸਲਾ,ਰਾਜੇਸ਼ ਪਾਸੀ, ਧਰਮਪਾਲ ਮਹਾਜਨ, ਪਵਨ ਧੀਰ, ਐਡਵੋਕੇਟ ਪਿਯੂਸ਼ ਮਨਚੰਦਾ, ਵਿਕੀ ਗੁਜਰਾਲ, ਦਲਜੀਤ ਸਿੰਘ, ਗੁਰਪ੍ਰੀਤ ਸਿੰਘ, ਵਿਕਰਮ ਭੂੰਟਾਂਨੀਂ , ਸ਼ਾਮ ਭੂਟਾਨੀ, ਯਸ਼ ਮਹਾਜਨ, ਨੱਥੂ ਰਾਮ ਮਹਾਜਨ, ਸਤੀਸ਼ ਮਹਾਜਨ, ਨਰੇਸ਼ ਸੇਠੀ, ਮਦਾਵ ਪ੍ਰਸ਼ਰ, ਪ੍ਰਿੰਸ ਕੌਸ਼ਲ, ਆਦਿ ਹਾਜ਼ਿਰ ਸਨ।

