ਕਪੂਰਥਲਾ 1 ਅਪ੍ਰੈਲ ( ਗੌਰਵ ਮੜੀਆ ) ਜੇ ਜੇ ਟਰੋਮਾ ਸੈਂਟਰ ਅਤੇ ਥਿੰਦ ਹਸਪਤਾਲ ਦੇ ਵਲੋਂ ਗੁਰੂਦੁਆਰਾ ਗੁਰੂਸਰ ਸਾਹਿਬ ਸੇਫਲਾਬਾਦ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ।ਇਸ ਦੌਰਾਨ ਜੇ ਜੇ ਟਰੋਮਾ ਸੈਂਟਰ ਅਤੇ ਥਿੰਦ ਹਸਪਤਾਲ ਦੇ ਮਾਹਿਰ ਡਾ.ਜਸਵੰਤ ਸਿੰਘ ਥਿੰਦ,ਡਾ.ਪ੍ਰੇਮਜੀਤ ਸਿੰਘ ਥਿੰਦ, ਡਾ.ਧਰਮਵੀਰ ਡਾ.ਮਹਿੰਦਰ ਸਵਾਮੀ ਅਤੇ ਤੇਜਿੰਦਰ ਸਿੰਘ ਗਿੱਲ ਦੇ ਵਲੋਂ 200 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤਿਆ ਗਈਆਂ।ਮੈਡੀਕਲ ਕੈਂਪ ਵਿੱਚ ਸੇਵਾ ਨਿਭਾਉਣ ਵਾਲੇ ਡਾਕਟਰਾ ਅਤੇ ਸਟਾਫ ਮੈਂਬਰਾ ਨੂੰ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਜੋੜਾ ਅਤੇ ਹੱਡੀਆਂ ਦੀ ਜਾਂਚ ਕੀਤੀ ਗਈ ਅਤੇ ਕਮਰ ਦਰਦ, ਗੋਡਿਆਂ ਦੇ ਦਰਦ ਅਤੇ ਸਰਵਾਈਕਲ ਪੇਨ ਦੀ ਜਾਂਚ ਕਰਕੇ ਦਵਾਈਆਂ ਵੀ ਦਿੱਤੀਆਂ ਗਾਈਆਂ।

ਕੈਂਪ ਵਿੱਚ ਆਏ ਹੋਏ ਮਰੀਜ਼ਾਂ ਦੇ ਖੂਨ ਦੀ ਜਾਂਚ ਅਤੇ ਬਲਡ ਪ੍ਰੈਸ਼ਰ ਦੀ ਜਾਂਚ ਕੀਤੀ ਗਈ।ਇਸ ਮੌਕੇ ਤੇ ਮਨਪ੍ਰੀਤ ਕੌਰ, ਦੀਪਿਕਾ,ਗੁਰਸ਼ਰਨਪਾਲ ਕੌਰ,ਨਿਸ਼ਾ ਰਾਜਪੂਤ ਕਵਿਤਾ ਅਤੇ ਮਨਪ੍ਰੀਤ ਸਿੰਘ ਵਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ।ਕੈਂਪ ਵਿੱਚ ਸੇਫਲਾਬਾਦ ਅਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਮਰੀਜ਼ਾਂ ਨੇ ਕੈਂਪ ਦਾ ਲਾਭ ਉਠਾਇਆ।ਦੱਸਣਯੋਗ ਹੈ ਕਿ ਜੇ ਜੇ ਟਰੋਮਾ ਸੈਂਟਰ ਅਤੇ ਥਿੰਦ ਹਸਪਤਾਲ ਦੇ ਵਲੋਂ ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਸਿਹਤ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਤਜੁਰਬੇਦਾਰ ਸਟਾਫ ਅਤੇ ਡਾਕਟਰਾਂ ਰਹੀ ਬਹਿ ਕੈਂਪ ਲਗਾਏ ਜਾਂਦੇ ਹਨ।

