ਕਪੂਰਥਲਾ, 31 ਮਾਰਚ (ਗੌਰਵ ਮੜੀਆ) ਈਦ-ਉਲ-ਫਿਤਰ ਦਾ ਤਿਉਹਾਰ ਬੀਬੀ ਪੀਰੋਂਵਾਲੀ ਮਸਜਿਦ ਅੰਮਿ੍ਤਸਰ ਰੋਡ ਕਪੂਰਥਲਾ ਵਿਖੇ ਹਰਸ਼ੋ ਉੱਲਾਸ ਨਾਲ ਮਨਾਇਆ ਗਿਆ | ਇਸ ਮੌਕੇ ਮੁਸਲਿਮ ਸਮਾਜ ਨਾਲ ਸਬੰਧਿਤ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ | ਇਸੇ ਦੌਰਾਨ ਮੌਲਾਨਾ ਅਮਾਨੁੱਲਾ ਨੇ ਮੁਸਲਿਮ ਭਰਾਵਾਂ ਨੂੰ ਈਦ ਉੱਲ ਫ਼ਿਤਰ ਦੀ ਨਮਾਜ਼ ਅਦਾ ਕਰਵਾਈ | ਉਪਰੰਤ ਉਨ੍ਹਾਂ ਮੁਲਕ ਦੀ ਤਰੱਕੀ ਤੇ ਸ਼ਾਂਤੀ ਅਤੇ ਭਾਈਚਾਰਕ ਏਕਤਾ ਲਈ ਦੁਆ ਕੀਤੀ | ਇਸ ਮੌਕੇ ਹਾਜੀ ਅਬਦੁਲ ਗਫਾਰ, ਮੁਹੰਮਦ ਇਬਰਾਰ ਅਹਿਮਦ ਸਲਮਾਨੀ, ਨਵਾਬ, ਅਬਦੁਲ ਸਤਾਰ, ਰੋਜੂ ਦੀਨ, ਸਰਦਾਰ ਅਲੀ, ਮੁਹੰਮਦ ਅਸ਼ਰਫ, ਮੁਹੰਮਦ ਨਸੀਮ, ਸਾਕਿਬ, ਇਜਾਜ, ਰਾਸ਼ਿਦ, ਰਾਹੁਲ, ਸ਼ਹਨਵਾਜ, ਇਜਾਜ, ਗੋਲਡੀ ਰਫੀਕ, ਸ਼ਮਸ਼ੇਰ ਅਲੀ, ਰਿਜਵਾਨ, ਸਾਹਿਲ, ਵਸੀਮ ਸਲਮਾਨੀ ਆਦਿ ਹਾਜ਼ਰ ਸਨ | ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸੇਵੀਆਂ ਦਾ ਲੰਗਰ ਵੀ ਲਗਾਇਆ |

