By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸ਼੍ਰੀ ਰਾਮ ਨੌਮੀ ਤੇ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਚ ਕੇਸਰੀ ਪਗੜੀਆਂ ਪਹਿਨਣਗੇ ਸ਼ਾਮਲ ਹੋਣਗੇ ਸ਼ਿਵ ਸੈਨਿਕ-ਮੁਕੇਸ਼ ਕਸ਼ਯਪ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸ਼੍ਰੀ ਰਾਮ ਨੌਮੀ ਤੇ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਚ ਕੇਸਰੀ ਪਗੜੀਆਂ ਪਹਿਨਣਗੇ ਸ਼ਾਮਲ ਹੋਣਗੇ ਸ਼ਿਵ ਸੈਨਿਕ-ਮੁਕੇਸ਼ ਕਸ਼ਯਪ
JalandharKapurthla

ਸ਼੍ਰੀ ਰਾਮ ਨੌਮੀ ਤੇ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਚ ਕੇਸਰੀ ਪਗੜੀਆਂ ਪਹਿਨਣਗੇ ਸ਼ਾਮਲ ਹੋਣਗੇ ਸ਼ਿਵ ਸੈਨਿਕ-ਮੁਕੇਸ਼ ਕਸ਼ਯਪ

Talk Hindustan
Last updated: 2025/03/19 at 11:05 PM
Talk Hindustan
Share
3 Min Read
ਸ਼੍ਰੀ ਰਾਮ ਨੌਮੀ ਤੇ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਚ ਕੇਸਰੀ ਪਗੜੀਆਂ ਪਹਿਨਣਗੇ ਸ਼ਾਮਲ ਹੋਣਗੇ ਸ਼ਿਵ ਸੈਨਿਕ-ਮੁਕੇਸ਼ ਕਸ਼ਯਪ
SHARE
ਮੰਗ-ਸ਼੍ਰੀ ਰਾਮ ਨੌਮੀ ਦੇ ਸ਼ੋਭਾ ਯਾਤਰਾ ਦੇ ਰੂਟ ਤੇ ਸਫਾਈ ਦੇ ਪ੍ਰਬੰਧ ਦਰੁਸਤ ਕੀਤੇ ਜਾਣ 
ਕਪੂਰਥਲਾ 19 ਮਾਰਚ  (ਗੌਰਵ ਮੜੀਆ) :    ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੀ ਜ਼ਿਲ੍ਹਾ ਇਕਾਈ ਦੇ ਸਮੂਹ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਨੂੰ ਮਨੀਮਹੇਸ਼ ਮੰਦਰ ਵਿਖੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਸੰਜੀਵ ਕੁਮਾਰ ਸੋਨੂੰ, ਜ਼ਿਲ੍ਹਾ ਜਨਰਲ ਸਕੱਤਰ ਪਰਵੀਨ ਕੁਮਾਰ,ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਰਾਜੂ ਡੇਂਗ,ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਸੁਨੀਲ ਸਹਿਗਲ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਵਿੱਚ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਕਸ਼ਯਪ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸ਼ਿਵ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਵਿਰਾਸਤੀ ਸ਼ਹਿਰ ਵਿੱਚ 5 ਅਪ੍ਰੈਲ ਨੂੰ ਸ਼੍ਰੀ ਰਾਮਨਵਮੀ ਦੇ ਮੌਕੇ ਤੇ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਨੂੰ ਸ਼ਾਨਦਾਰ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਮੁਕੇਸ਼ ਕਸ਼ਯਪ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਨਾਤਨ ਧਰਮ ਸਭਾ ਵੱਲੋਂ 5 ਅਪ੍ਰੈਲ ਨੂੰ ਸ਼੍ਰੀ ਰਾਮ ਨੌਮੀ ਦੇ ਮੌਕੇ ਤੇ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਚ ਹਰ ਸ਼ਿਵ ਸੈਨਿਕ ਭਗਵੀਂ ਪੱਗ ਬੰਨ੍ਹ ਕੇ ਸ਼ਾਮਲ ਹੋਵੇਗਾ ਤੇ ਭਗਵਾਨ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਲੈਣਗੇ।
ਇਸ ਦੌਰਾਨ ਮੁਕੇਸ਼ ਕਸ਼ਯਪ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ 5 ਅਪ੍ਰੈਲ ਨੂੰ ਸ਼੍ਰੀ ਰਾਮ ਨੌਮੀ ਦੇ ਮੌਕੇ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਸ਼ਹਿਰ ਅਤੇ ਸ਼ੋਭਾ ਯਾਤਰਾ ਦੇ ਰੂਟ ਤੇ ਸਫਾਈ ਵਿਵਸਥਾ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ।ਉਨ੍ਹਾਂਨੇ ਕਿਹਾ ਕਿ ਸ਼ਹਿਰ ਚ ਥਾਂ-ਥਾਂ ਤੇ ਪਿਆ ਲਾਵਾਰਿਸ ਕੂੜਾ-ਕਰਕਟ ਨਾ ਸਿਰਫ ਉੱਡ ਕੇ ਅੱਖਾਂ ਵਿੱਚ ਪੈਂਦਾ ਹੈ,ਬਲਕਿ ਇਸ ਨਾਲ ਸਿਹਤ ਲਈ ਵੀ ਖਤਰਾ ਪੈਦਾ ਹੁੰਦਾ ਹੈ,ਖਾਸ ਕਰਕੇ ਜਦੋ ਰਾਮ ਨੌਮੀ ਮੌਕੇ ਸੈਂਕੜੇ ਸ਼ਰਧਾਲੂ ਮੰਦਰਾਂ ਵਿੱਚ ਆਉਂਦੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਸਮੱਸਿਆ ਹੋਰ ਵੀ ਬਦਤਰ ਹੋ ਗਈ ਹੈ,ਕਿਉਂਕਿ ਕੂੜੇ ਦੇ ਨਿਪਟਾਰੇ ਲਈ ਕੋਈ ਢੁੱਕਵੀਂ ਵਿਵਸਥਾ ਨਹੀਂ ਹੈ।ਕੁੜੇ ਦੇ ਢੇਰਾਂ ਤੋਂ ਬਦਬੂ ਸਹਿਣਯੋਗ ਨਹੀਂ ਹੈ ,ਮੁਕੇਸ਼ ਕਸ਼ਯਪ ਨੇ ਕਿਹਾ ਕਿ ਅਧਿਕਾਰੀਆਂ ਨੂੰ ਸ਼ੋਭਾ ਯਾਤਰਾ ਤੋਂ ਪਹਿਲਾਂ ਇਲਾਕੇ ਦੀ ਸਫਾਈ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।
ਅਸੀਂ ਕੁਝ ਵੀ ਅਸਾਧਾਰਣ ਨਹੀਂ ਮੰਗ ਰਹੇ ਹਾਂ। ਬਸ ਬੁਨਿਆਦੀ ਸਫਾਈ ਸਹੀ ਕੂੜੇ ਦੇ ਨਿਪਟਾਰੇ ਦੀ,ਇਹ ਇੱਕ ਲੋੜ ਹੈ ਖਾਸ ਕਰਕੇ ਜਦੋਂ ਅਜਿਹਾ ਕੋਈ ਅਹਿਮ ਸਮਾਗਮ ਨੇੜੇ ਹੋਵੇ।ਇਸ ਮੌਕੇ ਮੁਕੇਸ਼ ਕਸ਼ਯਪ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 5 ਅਪ੍ਰੈਲ ਨੂੰ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਦੇ ਦੌਰਾਨ ਆਪਣੀਆਂ-ਆਪਣੀਆਂ ਦੁਕਾਨਾਂ ਤੇ ਭਗਵੇਂ ਝੰਡੇ ਲਹਿਰਾ ਕੇ ਅਤੇ ਸ਼ੋਭਾ ਯਾਤਰਾ ਤੇ  ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਸਵਾਗਤ ਕਰਨ।ਇਸ ਮੌਕੇ ਦਿਹਾਤੀ ਸੀਨੀਅਰ ਨਰੇਸ਼ ਰਾਜਾ,ਦਿਹਾਤੀ ਮੀਤ ਪ੍ਰਧਾਨ ਮੁਹੰਮਦ ਗੁਲਜ਼ਾਰ,ਸ਼ਹਿਰੀ ਯੂਥ ਵਿੰਗ ਦੇ ਪ੍ਰਧਾਨ ਰਵੀ ਭਾਰਦਵਾਜ,ਸ਼ਹਿਰੀ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਰਿਹਾਨ ਅਲੀ,ਵਾਰਡ ਪ੍ਰਧਾਨ ਮੁਹੰਮਦ ਰਫੀ, ਸ਼ਿਵ ਸੈਨਾ ਆਗੂ ਨਿਤਿਨ ਆਨੰਦ,ਸ਼ਿਵ ਸੈਨਾ ਆਗੂ ਵਿਨੋਦ ਬਾਵਾ,ਸ਼ੇਪ ਅਲੀ ਆਦਿ ਹਾਜ਼ਰ ਸਨ।
TAGGED: administration, club, spiritual
Share This Article
Facebook Twitter Whatsapp Whatsapp Telegram Copy Link
Share
Previous Article जालंधर इम्प्रूवमेंट ट्रस्ट को मिली नई कमान: राजविंदर कौर थियाड़ा ने संभाला पदभार जालंधर इम्प्रूवमेंट ट्रस्ट को मिली नई कमान: राजविंदर कौर थियाड़ा ने संभाला पदभार
Next Article ਕੈਬਨਿਟ ਮੰਤਰੀ ਮੁੰਡੀਆਂ ਵੱਲੋਂ ਗਲਾਡਾ ਦਫ਼ਤਰ ਦੀ ਅਚਨਚੇਤ ਚੈਕਿੰਗ, ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਵੀ ਕੀਤਾ ਨਿਰੀਖਣ ਕੈਬਨਿਟ ਮੰਤਰੀ ਮੁੰਡੀਆਂ ਵੱਲੋਂ ਗਲਾਡਾ ਦਫ਼ਤਰ ਦੀ ਅਚਨਚੇਤ ਚੈਕਿੰਗ, ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਵੀ ਕੀਤਾ ਨਿਰੀਖਣ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?