By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸੂਬੇ ਦੇ ਈ ਟੀ ਟੀ ਅਧਿਆਪਕ ਕਰਨਗੇ ਡੀ ਪੀ ਆਈ ਦਫਤਰ ਦਾ ਘੇਰਾਓ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸੂਬੇ ਦੇ ਈ ਟੀ ਟੀ ਅਧਿਆਪਕ ਕਰਨਗੇ ਡੀ ਪੀ ਆਈ ਦਫਤਰ ਦਾ ਘੇਰਾਓ
JalandharKapurthla

ਸੂਬੇ ਦੇ ਈ ਟੀ ਟੀ ਅਧਿਆਪਕ ਕਰਨਗੇ ਡੀ ਪੀ ਆਈ ਦਫਤਰ ਦਾ ਘੇਰਾਓ

Talk Hindustan
Last updated: 2025/03/12 at 8:58 PM
Talk Hindustan
Share
3 Min Read
ਸੂਬੇ ਦੇ ਈ ਟੀ ਟੀ ਅਧਿਆਪਕ ਕਰਨਗੇ ਡੀ ਪੀ ਆਈ ਦਫਤਰ ਦਾ ਘੇਰਾਓ
SHARE
ਸੂਬੇ ਵਿੱਚ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਵਖਰੇਵੇਂ ਨੂੰ ਦੂਰ ਕਰਵਾਉਣ ਤੇ ਜਾਇਜ਼ ਮੰਗਾਂ ਹਿੱਤ ਹੋਵੇਗਾ ਤਿੱਖਾ ਐਕਸ਼ਨ 
ਸਿੱਖਿਆ ਮੰਤਰੀ ਦੇ ਨਾਂ ਦਿੱਤਾ ਜਾਵੇਗਾ ਡੀ ਪੀ ਆਈ ਨੂੰ ਮੰਗ ਪੱਤਰ- ਰਛਪਾਲ ਸਿੰਘ ਵੜੈਚ 
ਕਪੂਰਥਲਾ, 12 ਮਾਰਚ (ਗੌਰਵ  ਮੜੀਆ ) – ਸਿੱਖਿਆ ਵਿਭਾਗ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਕਾਰਨ ਅਕਸਰ ਚਰਚਾ ਵਿੱਚ ਰਹਿੰਦਾ ਹੈ। ਕੀ ਕੋਈ ਹੋਰ ਵਿਭਾਗ ਵੀ ਹੋਵੇਗਾ? ਜਿਸ ਵਿੱਚ ਇਕੋ ਦਿਨ,ਇੱਕੋ ਕਾਡਰ ਵਿੱਚ ਰੈਗੂਲਰ ਭਰਤੀ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚੋਂ ਵੱਖ ਵੱਖ ਤਨਖਾਹ ਮਿਲਦੀ ਹੋਵੇ।   ਪਰ ਸਿੱਖਿਆ ਵਿਭਾਗ ਇੱਕ ਅਜਿਹਾ ਵਿਭਾਗ ਹੈ ਜਿਸ ਵਿੱਚ ਇਕੋ ਦਿਨ ਜੁਲਾਈ 2006 ਵਿੱਚ ਭਰਤੀ  ਈ.ਟੀ.ਟੀ. ਅਧਿਆਪਕਾਂ ਦੀ ਤਨਖਾਹ ਵਿੱਚ ਅਲੱਗ ਅਲੱਗ ਨਿਕਲ ਰਹੀ ਹੈ। ਇਹ ਫਰਕ ਹੁਣ ਨਹੀ ਸਗੋਂ  ਲਗਭਗ ਚਾਰ ਸਾਲ ਤੋਂ ਚੱਲ ਰਿਹਾ ਹੈ। ਤਰਨਤਾਰਨ,ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ, ਫਰੀਦਕੋਟ ਸਮੇਤ ਪੰਜਾਬ ਦੇ ਦਰਜਨ ਦੇ ਕਰੀਬ ਬਲਾਕ ਅਜਿਹੇ ਹਨ ਜਿਨ੍ਹਾ ਵਿੱਚ ਕੰਮ ਕਰਦੇ   2006 ਵਿੱਚ ਭਰਤੀ ਅਧਿਆਪਕ ਬਾਕੀ ਪੰਜਾਬ  ਦੇ 2006 ਵਿੱਚ ਭਰਤੀ ਅਧਿਆਪਕਾਂ ਤੋਂ   ਜਿਆਦਾ ਤਨਖਾਹ ਲੈ ਰਹੇ ਹਨ।
ਇਸ ਸਬੰਧੀ ਈ. ਟੀ.ਟੀ.ਅਧਿਆਪਕ ਯੂਨੀਅਨ ਕਪੂਰਥਲਾ ਦੇ ਸੀਨੀਅਰ ਆਗੂ ਰਛਪਾਲ ਸਿੰਘ ਵੜੈਚ ਨੇ ਦੱਸਿਆ ਕਿ ਤਨਖਾਹਾਂ ਵਿੱਚ ਇਹ ਵਖਰੇਵਾਂ  ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਹੋਣ ਤੋਂ ਬਾਅਦ ਪਿਆ ਹੈ।  ਉਹਨਾਂ ਦੱਸਿਆ ਕਿ ਇਸ ਵਖਰੇਵੇਂ ਨੂੰ ਸਹੀ ਕਰਵਾਉਣ ਸਮੇਤ ਮਾਸਟਰ ਕਾਡਰ ਪ੍ਰਮੋਸ਼ਨ ਲਈ ਸਟੇਸ਼ਨ ਚੁਆਇਸ ਦੁਬਾਰਾ ਕਰਾਉਣ,  ਅਤੇ ਸਾਰੇ ਸਕੂਲ ਸ਼ੋਅ ਕੀਤੇ ਜਾਣ,ਏ ਸੀ ਪੀ ਉਪਰ ਲਾਈ ਰੋਕ ਹਟਾਉਣ,ਪੇਂਡੂ ਭੱਤਾ,ਬਾਰਡਰ ਏਰੀਆ ਭੱਤਾ ਸਮੇਤ ਬੰਦ  ਸਾਰੇ ਭੱਤੇ ਬਹਾਲ ਕਰਵਾਉਣ,ਅਧਿਆਪਕਾਂ ਦੀ ਬੀ ਐ ਓ ਡਿਊਟੀ ਕਟਵਾਉਣ ,ਅਧਿਆਪਕਾਂ ਦੀ ਖਾਲੀ ਪੋਸਟਾਂ ਭਰਵਾਉਣ , ਸਾਬਕਾ ਜ਼ਿਲ੍ਹਾ ਪ੍ਰੀਸ਼ਦ  ਅਧਿਆਪਕਾਂ ਦੀ ਪੁਰਾਣੀ ਪੈਨਸ਼ਨ ਖੁਦ ਮੁਖਤਿਆਰ ਅਦਾਰਿਆਂ ਦੀ ਤਰਜ ਤੇ ਲਾਗੂ ਕਰਨ ਆਦਿ ਅਹਿਮ ਮੰਗਾਂ ਨੂੰ ਲੈਣ ਕੇ ਆਉਣ ਵਾਲੇ ਦਿਨਾਂ ਵਿੱਚ ਡੀ ਪੀ ਆਈ ਦਫਤਰ  ਰੋਸ ਮੁਜਾਹਰਾ ਕਰੇਗਾ।
ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਅਧਿਆਪਕ ਵੱਡੀ ਗਿਣਤੀ ਵਿੱਚ ਭਾਗ ਲੈਣਗੇ। ਇਸ ਦੌਰਾਨ ਜਿੱਥੇ ਡੀ ਪੀ ਆਈ ਦਫਤਰ ਦਾ ਘੇਰਾਓ ਕੀਤਾ ਜਾਵੇਗਾ। ਉਥੇ ਹੀ ਉਕਤ ਮੰਗਾਂ ਸਬੰਧੀ ਡੀ ਪੀ ਆਈ ਪ੍ਰਾਇਮਰੀ  ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਂ ਮੰਗ ਪੱਤਰ ਵੀ ਦਿੱਤਾ ਜਾਵੇਗਾ। ਉਹਨਾਂ ਕਿਹਾ ਜੇਕਰ ਉਕਤ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾਂ ਸਘੰਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਤੇ ਉਹਨਾਂ ਨਾਲ ਈ.ਟੀ.ਟੀ.ਅਧਿਆਪਕ ਕਪੂਰਥਲਾ ਦੇ ਜਿਲ੍ਹਾ ਪ੍ਰਧਾਨ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਦਲਜੀਤ ਸਿੰਘ ਸੈਣੀ,ਸ਼ਿੰਦਰ ਸਿੰਘ ਜੱਬੋਵਾਲ,ਅਵਤਾਰ ਸਿੰਘ ਹੈਬਤਪੁਰ,ਅਮਨਦੀਪ ਸਿੰਘ ਬਿਧੀਪੁਰ, ਤੇਜਿੰਦਰ ਸਿੰਘ ਸੁਲਤਾਨਪੁਰ ਲੋਧੀ, ਯਾਦਵਿੰਦਰ ਸਿੰਘ ਪੰਡੋਰੀ,ਅਮਨਦੀਪ ਸਿੰਘ ਖਿੰਡਾ,ਰੇਸ਼ਮ ਸਿੰਘ ਬੂੜੇਵਾਲ, ਪਰਮਿੰਦਰ ਸਿੰਘ, ਕਰਮਜੀਤ ਗਿੱਲ, ਸੁਖਵਿੰਦਰ ਸਿੰਘ ਕਾਲੇਵਾਲ, ਲਕਸ਼ਦੀਪ ਸ਼ਰਮਾ,ਅਮਨਦੀਪ ਸਿੰਘ ਖਿੰਡਾ , ਯੋਗੇਸ਼ ਸ਼ੋਰੀ, ਸ਼ਿੰਦਰ ਸਿੰਘ, ਸੁਖਦੇਵ ਸਿੰਘ, ਨਿਰਮਲ ਸਿੰਘ, ਹਾਜ਼ਰ ਸਨ।
Share This Article
Facebook Twitter Whatsapp Whatsapp Telegram Copy Link
Share
Previous Article युद्ध नशे के विरुद्ध; कमिश्नरेट पुलिस जालंधर ने 5 कुख्यात नशा तस्करों को 64 ग्राम हेरोइन सहित किया गिरफ्तार युद्ध नशे के विरुद्ध; कमिश्नरेट पुलिस जालंधर ने 5 कुख्यात नशा तस्करों को 64 ग्राम हेरोइन सहित किया गिरफ्तार
Next Article ਸਿਵਲ ਸਰਜਨ ਨੇ ਕੈਮੀਕਲ ਰੰਗਾਂ ਤੋਂ ਮੁਕਤ ਸੁਰੱਖਿਅਤ ਹੋਲੀ ਮਨਾਉਣ ਦਾ ਦਿੱਤਾ ਸੁਨੇਹਾ ਸਿਵਲ ਸਰਜਨ ਨੇ ਕੈਮੀਕਲ ਰੰਗਾਂ ਤੋਂ ਮੁਕਤ ਸੁਰੱਖਿਅਤ ਹੋਲੀ ਮਨਾਉਣ ਦਾ ਦਿੱਤਾ ਸੁਨੇਹਾ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?