By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੌਸ਼ੀ ਸੱਜਣ ਕੁਮਾਰ ਨੂੰ ਸਜਾ ਮਿਲਣ ਤੇ ਭਾਜਪਾ ਆਗੂਆਂ ਨੇ ਕੀਤੀ ਸ਼ੁਕਰਾਨਾ ਅਰਦਾਸ ਬੇਨਤੀ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੌਸ਼ੀ ਸੱਜਣ ਕੁਮਾਰ ਨੂੰ ਸਜਾ ਮਿਲਣ ਤੇ ਭਾਜਪਾ ਆਗੂਆਂ ਨੇ ਕੀਤੀ ਸ਼ੁਕਰਾਨਾ ਅਰਦਾਸ ਬੇਨਤੀ
JalandharKapurthla

1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੌਸ਼ੀ ਸੱਜਣ ਕੁਮਾਰ ਨੂੰ ਸਜਾ ਮਿਲਣ ਤੇ ਭਾਜਪਾ ਆਗੂਆਂ ਨੇ ਕੀਤੀ ਸ਼ੁਕਰਾਨਾ ਅਰਦਾਸ ਬੇਨਤੀ

Talk Hindustan
Last updated: 2025/03/03 at 8:05 PM
Talk Hindustan
Share
4 Min Read
1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੌਸ਼ੀ ਸੱਜਣ ਕੁਮਾਰ ਨੂੰ ਸਜਾ ਮਿਲਣ ਤੇ ਭਾਜਪਾ ਆਗੂਆਂ ਨੇ ਕੀਤੀ ਸ਼ੁਕਰਾਨਾ ਅਰਦਾਸ ਬੇਨਤੀ
SHARE
ਕਪੂਰਥਲਾ 3 ਮਾਰਚ  (ਗੌਰਵ  ਮੜੀਆ)  ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ 1984 ਦੇ ਸ਼ਮੇ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਦਿੱਲੀਂ ਅਤੇ ਹੋਰ ਥਾਵਾਂ ਤੇ ਹੋਏ ਸਿੱਖ ਵਿਰੋਧੀ ਦੰਗਿਆਂ(ਸਿੱਖ ਨਸਲਕੁਸ਼ੀ)ਵਿੱਚ ਹਜ਼ਾਰਾਂ ਨਿਰਦੋਸ਼ ਲੋਕ ਮਾਰੇ ਗਏ ਤਕਰੀਬਨ 41 ਸਾਲ ਕਾਂਗਰਸ ਪਾਰਟੀ ਨੇ ਦੋਸ਼ੀਆਂ ਨੂੰ ਕੁਝ ਨਹੀਂ ਹੋਣ ਦਿੱਤਾ ਭਾਰਤ ਵਿਚ ਮੋਦੀ ਸਰਕਾਰ ਆਉਣ ਤੇ ਉਨ੍ਹਾਂ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਗਈ ਅਤੇ ਸਿੱਟੇ ਵਜੋਂ ਸੱਜਣ ਕੁਮਾਰ ਵਰਗੇ ਦੋਸ਼ੀਆਂ ਨੂੰ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾ ਕੇ ਸਿੱਖਾ ਦੇ ਕਈ ਸਾਲ ਪੁਰਾਣੇ ਜ਼ਖਮਾਂ ਤੇ ਮਲਮ ਲਾਉਣ ਦਾ ਕੰਮ ਕੀਤਾ।
ਉਨ੍ਹਾਂਨੇ ਕਿਹਾ ਕਿ ਵਾਹਿਗੁਰੂ ਨੇ ਸਾਡੇ ਦੇਸ਼ ਦੇ ਮਾਣਯੌਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਪ ਕਿਰਪਾ ਕਰਕੇ ਇਹ ਸੇਵਾ ਉਨ੍ਹਾਂਦੇ ਜਿੱਮੇ ਲਾਈ।ਇੱਥੇ ਦੱਸਣਯੋਗ ਹੈ ਕਿ ਸੂਬਾ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਕਪੂਰਥਲਾ ਭਾਜਪਾ ਵੱਲੋਂ ਪਰਮਾਤਮਾ ਦਾ ਸ਼ੁਕਰਾਨਾ ਸਮਾਗਮ ਸੋਮਵਾਰ ਨੂੰ ਦੇਵੀ ਤਲਾਬ ਗੁਰਦੁਆਰਾ ਸ਼੍ਰੀ ਕਲਗੀਧਰ ਸੇਵਕ ਸਭਾ ਕਪੂਰਥਲਾ ਵਿਖੇ ਰੱਖਿਆ ਗਿਆ ਗਿਆ।ਇਸ ਦੌਰਾਨ ਭਾਜਪਾ ਦੇ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਨੇ ਗੁਰਮਤਿ ਮਰਿਆਦਾ ਅਨੁਸਾਰ ਸਹਿਬ ਸ਼੍ਰੀ ਗੁਰੂਗ੍ਰੰਥ ਸਾਹਿਬ ਦੇ ਹਜੂਰ ਸ਼ੁਕਰਾਨਾ ਅਰਦਾਸ ਬੇਨਤੀ ਕੀਤੀ ਅਤੇ ਉਪਰੰਤ ਕੜਾਹ   ਦੇ ਪ੍ਰਸ਼ਾਦ ਦੀ ਦੇਗ ਵਰਤਾਈ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ  ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਹੋਏ ਸਰਸਵਤੀ ਵਿਹਾਰ ਮਾਮਲੇ ਚ ਦਿੱਲੀ ਦੀ ਰਾਉਜ ਐਵੇਨਿਊ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਅਤੇ ਦੋਸ਼ੀ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਫੈਸਲੇ ਨਾਲ ਪੀੜਤ ਪਰਿਵਾਰ ਨੂੰ ਇਨਸਾਫ ਮਿਲਿਆ ਹੈ।ਉਹਨਾਂ ਕਿਹਾ ਕਿ ਚਾਰ ਦਹਾਕਿਆਂ ਦਾ ਸੰਤਾਪ ਭੋਗ ਰਹੇ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲਿਆ ਹੈ ਅਤੇ ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਅਹਿਮ ਰੋਲ ਰਿਹਾ ਹੈ ਜਿਸ ਨੇ ਸਿੱਖਾਂ ਤੇ ਹੋਏ ਜੁਲਮਾਂ ਦੇ ਖਿਲਾਫ ਮੁੜ ਆਵਾਜ਼ ਬੁਲੰਦ ਕੀਤੀ ਅਤੇ ਅੱਜ ਦਿੱਲੀ ਵਿਖੇ ਸਿੱਖ ਦੰਗਿਆਂ ਦੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੈ।
ਉਹਨਾਂ ਨੇ ਕਿਹਾ ਕਿ ਇਹ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਕਿ ਕਿਸ ਤਰ੍ਹਾਂ 1984 ਵਿੱਚ ਦਿੱਲੀ ਵਿਖੇ ਕਾਂਗਰਸੀ ਆਗੂਆਂ ਵੱਲੋਂ ਸਿੱਖਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਸੀ ਜਿਸ ਦੇ ਇਨਸਾਫ ਲਈ ਪਿਛਲੇ ਚਾਰ ਦਹਾਕਿਆਂ ਤੋਂ ਪੀੜਿਤ ਪਰਿਵਾਰਾਂ ਵੱਲੋਂ ਚਾਰਾਜੋਰੀ ਕੀਤੀ ਜਾਂਦੀ ਰਹੀ ਹੈ ਪਰ ਕੇਂਦਰ ਵਿੱਚ ਲੰਬਾ ਸਮਾਂ ਰਹੀ ਕਾਂਗਰਸ ਸਰਕਾਰ ਵੱਲੋਂ ਹਰ ਵਾਰ ਦੋਸ਼ੀਆਂ ਦੀ ਮਦਦ ਕੀਤੇ ਜਾਣ ਕਰਕੇ ਉਹ ਬਚ ਜਾਂਦੇ ਰਹੇ ਹਨ।ਉਹਨਾਂ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣੀ ਤਾਂ ਉਹਨਾਂ ਨੇ ਸਿੱਖ ਦੰਗਿਆਂ ਦੇ ਦੋਸ਼ੀਆਂ ਦੀਆਂ ਫਾਈਲਾਂ ਮੁੜ ਖੁਲਵਾ ਕੇ ਐਸਆਈਟੀ ਨੂੰ ਨਵੇਂ ਸਿਰਿਓਂ ਇਸਦੀ ਜਾਂਚ ਸੌਂਪੀ।
ਜਾਂਚ ਉਪਰੰਤ ਹੁਣ ਮਾਣਯੋਗ ਅਦਾਲਤ ਵੱਲੋਂ ਸੱਜਣ ਕੁਮਾਰ ਜੋ ਕਿ ਸਿੱਖ ਦੰਗਿਆਂ ਦਾ ਮੁੱਖ ਦੋਸ਼ੀ ਸੀ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੈ।ਉਹਨਾਂ ਨੇ ਕਿਹਾ ਕਿ ਦਿੱਲੀ ਸਿੱਖ ਕਤਲੇਆਮ ਦੇ ਸਾਰੇ ਹੀ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਜੋ ਹੋਰ ਦੋਸ਼ੀ ਅਜੇ ਕਾਨੂੰਨ ਦੀ ਗ੍ਰਿਫਤ ਤੋਂ ਬਚ ਰਹੇ ਹਨ ਉਹਨਾਂ ਖਿਲਾਫ ਵੀ ਵੱਡੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ।ਇਸ ਮੌਕੇ ਤੇ ਯੱਗਦਤ ਐਰੀ,ਐਡਵੌਕੇਟ ਹੈਰੀ ਸ਼ਰਮ,ਕਪੂਰ ਚੰਦ ਥਾਪਰ,ਅਸ਼ਵਨੀ ਤੁਲੀ,ਮਧੂ ਸੂਦ,ਬਲਵਿੰਦਰ ਸਿੰਘ ਰਾਈਆਂਵਾਲ,ਸੰਨੀ ਬੈਂਸ,ਰੌਸ਼ਨ ਸਭਰਵਾਲ,ਮਹਿੰਦਰ ਸਿੰਘ ਬਲੇਰ,ਕਮਲਜੀਤ ਪਰਭਾਕਰ,ਯਾਦਵਿੰਦਰ ਪਾਸੀ, ਬਲਵੰਤ ਸਿੰਘ ਬੂਟਾ,ਸਰਬਜੀਤ ਸਿੰਘ ਦਿਉਲ,ਅਸ਼ੌਕ ਮਾਹਲਾ,ਲੱਕੀ ਸਰਪੰਚ,ਹਰਸਿਮਰਨ ਸਿੰਘ,ਰਾਜਨ ਚੌਹਾਨ,ਸਾਹਿਲ ਵਾਲੀਆ,ਸੁਨੀਲ ਅਰੌੜਾ,ਸੁਨੀਤਾ ਵਾਲੀਆ, ਸ਼ਾਰਪ ਸਭਰਵਾਲ,ਸੁਨੀਲ ਸ਼ਰਮਾ,ਅਰੁਨ ਸਿੰਘ ਅਤੇ ਹੌਰ ਸੰਗਤਾਂ ਹਾਜ਼ਰ ਸਨ।
TAGGED: Political
Share This Article
Facebook Twitter Whatsapp Whatsapp Telegram Copy Link
Share
Previous Article ਮਹਾ ਸ਼ਿਵਰਾਤਰੀ ਮੌਕੇ ਨੂਰਮਹਿਲ ਆਸ਼ਰਮ ਵਿੱਚ ਨਵ-ਨਿਰਮਿਤ ਦਿਵਯਾ ਸਰੋਵਰ ਦਾ ਵਿਧੀਵਤ ਕੀਤਾ ਗਿਆ ਉਦਘਾਟਨ ਮਹਾ ਸ਼ਿਵਰਾਤਰੀ ਮੌਕੇ ਨੂਰਮਹਿਲ ਆਸ਼ਰਮ ਵਿੱਚ ਨਵ-ਨਿਰਮਿਤ ਦਿਵਯਾ ਸਰੋਵਰ ਦਾ ਵਿਧੀਵਤ ਕੀਤਾ ਗਿਆ ਉਦਘਾਟਨ
Next Article पंजाब सरकार ने 43 IAS- PCS अधिकारियों का किया तबादला, देखें लिस्ट पंजाब सरकार ने 43 IAS- PCS अधिकारियों का किया तबादला, देखें लिस्ट
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?