By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਰੇ ਵੱਖ ਵੱਖ ਪਹਿਲੂਆਂ ਤੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਰੇ ਵੱਖ ਵੱਖ ਪਹਿਲੂਆਂ ਤੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ
JalandharKapurthla

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਰੇ ਵੱਖ ਵੱਖ ਪਹਿਲੂਆਂ ਤੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ

Talk Hindustan
Last updated: 2025/02/21 at 9:47 PM
Talk Hindustan
Share
4 Min Read
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਰੇ ਵੱਖ ਵੱਖ ਪਹਿਲੂਆਂ ਤੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ
SHARE
ਕਪੂਰਥਲਾ 21 ਫਰਵਰੀ ( ਗੌਰਵ ਮੜੀਆ ):  ਭਵਿੱਖ ਵਿੱਚ ਆ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਵਾਲਾ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਦਫਤਰ ਮਨਸੂਰਵਾਲ ਦੋਨਾਂ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਹਲਕਾ ਇੰਚਾਰਜ ਸਰਦਾਰ ਹਰਕ੍ਰਿਸ਼ਨ ਸਿੰਘ ਵਾਲੀਆ ਖਾਸ ਤੌਰ ਹਾਜ਼ਰ ਰਹੇ ! ਇਸ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਰੇ ਵੱਖ ਵੱਖ ਪਹਿਲੂਆਂ ਤੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਨੂੰ ਲੈ ਕੇ ਵਿਸ਼ੇਸ਼ ਚਰਚਾ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ ਨੇ ਕਿਹਾ ਕੀ ਸ਼ਹਿਰ ਅਤੇ ਪਿੰਡਾਂ ਦੇ ਹਰ ਬੂਥ ਦੀ ਵੋਟਰ ਸੂਚੀ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਅਤੇ ਜਿਨਾਂ ਗੁਰਸਿੱਖ ਪਰਿਵਾਰਾਂ ਦੀਆਂ ਵੋਟਾਂ ਬਣਨੀਆਂ ਰਹਿ ਗਈਆਂ ਹਨ ਉਹਨਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾਣ ਅਤੇ ਜੋ ਗਲਤ ਵੋਟਾਂ  ਬਣੀਆਂ ਹਨ ਉਹਨਾਂ ਦੀਆਂ ਵੀ ਲਿਸਟਾਂ ਤਿਆਰ ਕੀਤੀਆਂ ਜਾਣ ਤਾਂ ਕਿ ਜਿਹੜੀਆਂ ਵੋਟਾਂ ਬਣਨੀਆਂ ਰਹਿ ਗਈਆਂ ਹਨ ਉਹਨਾਂ ਨੂੰ ਬਣਾ ਲਿਆ ਜਾਵੇ ਅਤੇ ਗਲਤ ਵੋਟਾਂ ਕਟਾਈਆਂ ਜਾ ਸਕਣ।  ਜੱਥੇਦਾਰ ਡੋਗਰਾਵਾਲ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਇੱਕ ਵਫਦ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮਿਲਣਗੇ ਅਤੇ ਮੰਗ ਕਰਨਗੇ ਕਿ ਹਰ ਇੱਕ ਬੂਥ ਦੇ ਬੀਐਲਓ ਨੂੰ ਸਖਤ ਹਦਾਇਤ ਕੀਤੀ ਜਾਵੇ ਤਾਂ ਕਿ ਉਹ ਵੋਟਰ ਸੂਚੀਆਂ ਨੂੰ ਬਣਾਉਣ ਦਾ ਕੰਮ ਸਚਾਰੂ ਢੰਗ ਨਾਲ ਨੇਪਰੇ ਚਾੜਨ।
ਇਸ ਮੌਕੇ ਹਲਕਾ ਇੰਚਾਰਜ ਸ ਹਰਕ੍ਰਿਸ਼ਨ ਸਿੰਘ ਵਾਲੀਆ ਨੇ ਬੋਲਦੇ ਹੋਏ ਕਿਹਾ ਕਿ ਪਾਰਟੀ ਦਾ ਇੱਕ ਇੱਕ ਵਰਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰ ਦੇਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਜੀ ਤੋੜ ਮਿਹਨਤ ਕਰੇਗਾ। ਸਰਦਾਰ ਵਾਲੀਆ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਵੋਟਰ ਸੂਚੀਆਂ ਦੀ ਸੁਧਾਈ ਕਰਕੇ ਪਾਰਟੀਆਂ ਨੂੰ ਸੌਂਪੀਆਂ ਜਾਣ ਤਾਂ ਕਿ ਚੋਣ ਸਹੀ ਤਰੀਕੇ ਨਾਲ ਲੜੀ ਜਾ ਸਕੇ।
ਇਸ ਮੀਟਿੰਗ ਵਿੱਚ ਖਾਸ ਤੌਰ ਤੇ ਤਨਵੀਰ ਸਿੰਘ ਫਿਆਲੀ ਜ਼ਿਲਾ ਪ੍ਰਧਾਨ ਯੂਥ ਅਕਾਲੀ ਦਲ, ਰਜਿੰਦਰ ਸਿੰਘ ਧੰਜਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਲਕਾ-ਕਪੂਰਥਲਾ, ਅਸ਼ੋਕ ਭਗਤ ਐਮ ਸੀ, ਅਜੇ ਬਬਲਾ ਮੈਂਬਰ ਪੀ ਏ ਸੀ, ਜਗਜੀਤ ਸਿੰਘ ਸ਼ਮੀ ਮੈਂਬਰ ਪੀ ਏ ਸੀ, ਜਸਵਿੰਦਰ ਸਿੰਘ ਬੱਤਰਾ ਧਾਰਮਿਕ ਆਗੂ, ਗੁਰਮੀਤ ਸਿੰਘ ਬੂਟਾ ਸਰਕਲ ਪ੍ਰਧਾਨ, ਸਤਵਿੰਦਰ ਸਿੰਘ ਔਜਲਾ ਸਰਕਲ ਪ੍ਰਧਾਨ, ਹਰਜਿੰਦਰ ਸਿੰਘ ਖਾਨੋਵਾਲ ਸਰਪੰਚ, ਸੁਖਜਿੰਦਰ ਸਿੰਘ ਸ਼ਿੰਦਰ ਸਰਪੰਚ, ਦਰਸ਼ਨ ਸਿੰਘ ਮਲੂਕਾਦਰਾਬਾਦ ਜ਼ਿਲਾ ਪ੍ਰਧਾਨ ਬੀਸੀ ਵਿੰਗ, ਰਣਜੀਤ ਸਿੰਘ ਮਠਾੜੂ ਮੈਂਬਰ ਵਰਕਿੰਗ ਕਮੇਟੀ, ਪਰਮਿੰਦਰ ਸਿੰਘ ਬੋਬੀ ਵਾਲੀਆ ਸੀਨੀਅਰ ਅਕਾਲੀ ਆਗੂ, ਹਰਜੀਤ ਸਿੰਘ ਰੰਧਾਵਾ ਜਨਰਲ ਸਕੱਤਰ ਯੂਥ ਅਕਾਲੀ ਦਲ,ਸੌਰਵ ਵਾਲੀਆ ਜਨਰਲ ਸਕੱਤਰ ਯੂਥ ਅਕਾਲੀ ਦਲ,ਇੰਦਰਪਾਲ ਸਿੰਘ ਭਾਟੀਆ ਸੀਨੀਅਰ ਅਕਾਲੀ ਆਗੂ,ਬਲਦੇਵ ਸਿੰਘ ਬੂਟਾ ਜਨਰਲ ਸਕੱਤਰ ਐਸ ਵਿੰਗ,ਜਸਪਾਲ ਨਾਹਰ ਵਾਰਡ ਇੰਚਾਰਜ,ਰਾਜਕੁਮਾਰ ਸ਼ਰਮਾ ਵਾਰਡ ਇੰਚਾਰਜ,ਗੁਰਨਾਮ ਸਿੰਘ ਮੱਲੂ ਕਾਦਰਾਬਾਦ ਆਦਿ ਹਾਜ਼ਰ ਸਨ।
ਮੀਟਿੰਗ ਦੇ ਅੰਤ ਵਿੱਚ ਸਰਦਾਰ ਹਰਬੰਸ ਸਿੰਘ ਵਾਲੀਆ (ਸਾਬਕਾ ਕੌਂਸਲਰ)ਨੇ ਮੀਟਿੰਗ ਵਿੱਚ ਆਏ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ ਨੂੰ ਵਿਸ਼ਵਾਸ ਦਿਵਾਇਆ ਕਿ ਸ਼ਿਰੋਮਣੀ ਅਕਾਲੀ ਦਲ ਦਾ ਇਕ ਇਕ ਵਰਕਰ ਜੀਅ ਤੋੜ ਮੇਹਨਤ ਕਰੇਗਾ ਅਤੇ ਸ਼੍ਰੋਮਣੀ ਗੁਰੂਦੁਵਾਰਾ ਪ੍ਰਬੰਧਕ  ਕਮੇਟੀ ਦੀ ਇਹ ਚੋਣ ਭਾਰੀ ਵੋਟਾਂ ਨਾਲ ਜਿਤਾਂਗੇ !
TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article महाकुंभ से लौट रहे श्रद्धालुओं की कार कंटेनर से टकराई, एक ही परिवार के छह लोगों की मौत महाकुंभ से लौट रहे श्रद्धालुओं की कार कंटेनर से टकराई, एक ही परिवार के छह लोगों की मौत
Next Article ਅਨਿਲ ਗਾਗਾ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਕਪੂਰਥਲਾ ਦੇ ਨਵੇਂ ਪ੍ਰਧਾਨ ਨਿਯੁਕਤ ਅਨਿਲ ਗਾਗਾ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਕਪੂਰਥਲਾ ਦੇ ਨਵੇਂ ਪ੍ਰਧਾਨ ਨਿਯੁਕਤ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?