ਕਪੂਰਥਲਾ 19ਫਰਵਰੀ (ਗੌਰਵ ਮੜੀਆ) : ਨਗਰ ਨਿਗਮ ਕਪੂਰਥਲਾ ਵਲੋ ਦਫਤਰ ਦੀ ਰੈਂਟ/ਤਹਿਬਜ਼ਾਰੀ ਸ਼ਾਖਾ ਦੀ ਟੀਮ ਵਲੋਂ ਅਤੇ ਟ੍ਰੈਫਿਕ ਪੁਲਿਸ ਕਪੂਰਥਲਾ ਦੀ ਟੀਮ ਦੇ ਸਹਿਯੋਗ ਨਾਲ ਕਪੂਰਥਲਾ ਟਾਊਨ ਵਿਖੇ ਆਵਾਜਾਈ ਦੀ ਵਧਦੀ ਸਮੱਸਿਆ ਨੂੰ ਨਜਿੱਠਣ ਅਤੇ ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਇਹਨਾਂ ਦੋਨਾਂ ਟੀਮਾਂ ਵਲੋ ਸ਼ਹਿਰ ਦੇ ਵੱਖ ਵੱਖ ਬਜਾਰਾ ਵਿੱਚ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ ਦੁਕਾਨਦਾਰਾ ਵਲੋਂ ਦੁਕਾਨਾਂ ਦੇ

ਬਾਹਰ ਰੱਖਿਆ ਸਮਾਨ ਨਗਰ ਨਿਗਮ ਵਲੋ ਜ਼ਬਤ ਕੀਤਾ ਗਿਆ ਅਤੇ ਨਗਰ ਨਿਗਮ ਵਲੋ ਦੁਕਾਨਾਂ ਦੇ ਬਾਹਰ ਰੱਖੇ ਸਮਾਨ ਸਬੰਧੀ ਚਲਾਨ ਵੀ ਕੀਤੇ ਗਏ ਇਹ ਚੈਕਿੰਗ ਕੋਤਵਾਲੀ ਪੁਲਿਸ ਸਟੇਸ਼ਨ ਤੋਂ ਹੁੰਦੇ ਹੋਏ ਪੰਜ ਮੰਦਿਰ, ਸਦਰ ਬਜ਼ਾਰ, ਪੁਰਾਣੀ ਮੰਡੀ, ਲਕੜ ਮੰਡੀ, ਪੁਰਾਣੀ ਕਚਿਹਰੀ ਚੌਂਕ, ਸ਼ਹੀਦ ਭਗਤ ਸਿੰਘ ਚੌਕ ਤੋਂ ਹੁੰਦੇ ਹੋਏ ਸੱਤ ਨਰਾਇਣ ਬਜ਼ਾਰ ਵਿੱਚ ਕੀਤੀ ਗਈ ਜਿਸ ਵਿੱਚ ਦੁਕਾਨਦਾਰਾਂ ਵਲੋ ਬਾਹਰ ਰੱਖਿਆ ਸਮਾਨ ਜ਼ਬਤ ਕੀਤਾ ਗਿਆ ਅਤੇ

ਦੁਕਾਨਦਾਰਾ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣਾ ਸਮਾਨ ਆਪਣੀ ਹੱਦ ਅੰਦਰ ਰੱਖਣ ਤਾਂ ਜ਼ੋ ਸ਼ਹਿਰ ਵਿੱਚ ਕਿਸੇ ਵੀ ਤਰ੍ਹਾ ਦੀ ਟ੍ਰੈਫਿਕ ਸਮੱਸਿਆ ਨਾ ਆ ਸਕੇ। ਇਸ ਟੀਮ ਵਿੱਚ ਮੌਕੇ ਤੇ ਸ਼੍ਰੀ ਭਜਨ ਸਿੰਘ ਇੰਸਪੈਕਟਰ,ਪ੍ਰਭਜੋਤ ਕੌਰ ਜੇ.ਏ, ਨਵਜੋਤ ਸਿੰਘ,ਕਰਨਵੀਰ ਸਿੰਘ,ਦੀਪਕ ਕੁਮਾਰ, ਜਗਦੀਸ਼ ਸਿੰਘ,ਰਾਹੁਲ, ਜਤਿਨ ਅਤੇ ਟ੍ਰੈਫਿਕ ਪੁਲਿਸ ਇੰਚਾਰਜ ਸ਼੍ਰੀ ਦਰਸ਼ਨ ਸਿੰਘ ਅਤੇ ਪੀ.ਸੀ.ਆਰ ਦੀ ਟੀਮ ਮਜੂਦ ਸੀ।

