ਕਪੂਰਥਲਾ 31 ਜਨਵਰੀ (ਗੌਰਵ ਮੜੀਆ) : ਨਗਰ ਨਿਗਮ ਕਮਿਸ਼ਨਰ, ਸ਼੍ਰੀਮਤੀ ਅਨੁਪਮ ਕਲੇਰ, ਆਈ.ਏ.ਐਸ, ਕਪੁਰਥਲਾ ਜੀ ਦੇ ਹੁਕਮਾਂ ਮੁਤਾਬਿਕ ਅਤੇ ਅਖ਼ਬਾਰ ਵਿੱਚ ਲੱਗੀ ਖ਼ਬਰ ਅਤੇ ਲਿਖਤੀ ਰੂਪ ਵਿੱਚ ਪ੍ਰਾਪਤ ਹੋਈ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਅੱਜ ਮਿਤੀ 31-01-2025 ਨੂੰ ਸੁਲਤਾਨਪੁਰ ਰੋਡ ਰਮਨੀਕ ਚੌਂਕ ਨੇੜੇ ਨਜਾਇਜ਼ ਰੇਹੜੀਆ/ਫੜੀਆ ਲੱਗਾ ਕੇ ਬੈਠੇ ਨਾਰੀਅਲ ਵਾਲਿਆ ਦਾ ਸਮਾਨ ਜ਼ਬਤ ਕੀਤਾ ਗਿਆ ਅਤੇ ਉਕਤ ਜਗ੍ਹਾ ਤੇ ਨਜਾਇਜ਼ ਬੈਠੇ ਨਾਰੀਅਲ ਵਾਲਿਆ ਨੂੰ ਹਟਾਇਆ ਗਿਆ
ਇਸ ਸਬੰਧੀ ਰੇਹੜੀਆ/ਫੜੀਆ ਲੱਗਾ ਕੇ ਬੈਠੇ ਨਾਰੀਅਲ ਵਾਲਿਆ ਖ਼ਿਲਾਫ਼ ਪਹਿਲਾ ਵੀ ਲਿਖ਼ਤੀ ਰੂਪ ਵਿੱਚ ਸ਼ਿਕਾਇਤਾਂ ਹੁਣ ਤੇ ਇਹਨਾਂ ਨੂੰ ਇਸ ਜਗ੍ਹਾ ਤੋ ਆਪਣੀਆ ਰੇਹੜੀਆ/ਫੜੀਆ ਹਟਾਉਣ ਲਈ ਕਾਫੀ ਬਾਰ ਕਿਹਾ ਗਿਆ ਸੀ ਪਰ ਨਗਰ ਨਿਗਮ ਵਲੋ ਬਾਰ-ਬਾਰ ਹਦਾਇਤ ਕਰਨ ਦੇ ਬਾਵਜੂਦ ਵੀ ਇਹਨਾਂ ਵਲੋ ਆਪਣੀਆ ਰੇਹੜੀਆ/ਫਹੜੀਆ ਨਹੀਂ ਹਟਾਈਆ ਗਈਆ ਜਿਸ ਕਰਕੇ ਨਜਾਇਜ਼ ਬੈਠੇ ਨਾਰੀਅਲ ਵਾਲਿਆ ਦਾ ਸਮਾਨ ਜ਼ਬਤ ਕੀਤਾ ਗਿਆ ਅਤੇ ਹਦਾਇਤ ਕੀਤੀ ਗਈ ਕਿ ਦੁਬਾਰਾ ਇਸ ਜਗ੍ਹਾ ਤੇ ਰੇਹੜੀਆ/ਫੜੀਆ ਲਗਾਉਣ ਤੇ ਸਖ਼ਤ ਤੋ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਬਣਦਾ ਜ਼ੁਰਮਾਨਾ ਕੀਤਾ ਜਾਵੇਗਾ।

