ਕਪੂਰਥਲਾ 19 ਜਨਵਰੀ ( ਗੌਰਵ ਮੜੀਆ ) ਸ਼ਿਵ ਮੰਦਿਰ ਬਗ਼ੀਚੀ ਲਾਹੌਰੀ ਗੇਟ ਵਿਖੇ ਹਰ ਜੇਠੇ ਐਤਵਾਰ 51 ਦੁਰਗਾ ਸਤੂਤੀ ਪਾਠ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੜੀ ਦੇ ਤਹਿਤ ਐਤਵਾਰ ਨੂੰ 51 ਦੁਰਗਾ ਸਤੂਤੀ ਪਾਠ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨਿਤ ਜੋਸ਼ੀ ਨੇ ਦੱਸਿਆ ਕਿ ਜ਼ਿਲ੍ਹੇ ਦੀ ਸੁੱਖ ਸ਼ਾਂਤੀ ਲਈ ਹਰ ਜੇਠੇ ਐਤਵਾਰ 51 ਦੁਰਗਾ ਸਤੂਤੀ ਪਾਠ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪੂਜਾ ਅਰਚਨਾ ਦੇ ਨਾਲ ਭਗਤਜਨਾਂ ਨੇ ਸ਼ਰੀ ਦੁਰਗਾ ਸਤੂਤੀ ਦੇ ਪਾਠ ਕੀਤੇ ਭਜਨ ਮੰਡਲੀ ਨੇ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਮਨਮੋਹਕ ਭੇਟਾਂ ਭਗਤਾਂ ਨੂੰ ਆਸਰਾ ਸ਼ੇਰਾ ਵਾਲੀ ਦਾ, ਤੁਹਾਡੇ ਬਿਨਾਂ ਰਹਿ ਨਹੀਂ ਸਕਦਾ ਮਾਂ, ਸ਼ੇਰਾ ਵਾਲੀ ਦੇ ਦੁਆਰੇ ਲੱਗਣ ਜੈਕਾਰੇ ਧਾਰਮਿਕ ਭੇਟਾਂ ਤੇ ਝੂਮਦੇ ਹੋਏ ਸ਼ਰਧਾਲੂਆਂ ਨੇ ਮਾਂ ਦਾ ਅਸ਼ੀਰਵਾਦ ਪ੍ਰਾਪਤ ਕਰਦਿਆਂ ਮਾਤਾ ਜੀ ਦੇ ਚਰਨਾਂ ਚ ਮੱਥਾ ਟੇਕਿਆ।

ਇਸ ਦੌਰਾਨ ਹਰ ਉਮਰ ਦੇ ਵਿਅਕਤੀ ਨੇ ਹੱਥ ਜੋੜ ਕੇ ਮਾਂ ਦੇ ਚਰਨਾਂ ਵਿੱਚ ਸੁੱਖ,ਸ਼ਾਂਤੀ ਤੇ ਸਮਰਿੱਧੀ ਦੀ ਅਰਦਾਸ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸਨਾਤਨ ਧਰਮ ਚ ਦੇਵੀ ਸ਼ਕਤੀ ਦਾ ਪ੍ਰਤੀਕ ਮੰਨੀ ਗਈ ਹੈ। ਕਿਸੇ ਵੀ ਕਾਰਜ ਨੂੰ ਕਰਨ ਲਈ ਸ਼ਕਤੀ ਦੀ ਲੋੜ ਹੁੰਦੀ ਹੀ ਹੈ,ਅਜਿਹੇ ਚ ਦੇਵੀ ਮਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਮੌਕੇ ਤੇ ਅਟੁੱਟ ਲੰਗਰ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਬੌਬੀ ਮਹਿਰਾ,ਰਾਕੇਸ਼ ਟੋਨੀ,ਮੁਕੇਸ਼ ਨੋਨੀ, ਅਰੁਣ ਕੁਮਾਰ,ਰੋਹਿਤ ਵਰਮਾ,ਅਜੈ ਕਨੌਜੀਆ,ਅਸ਼ਵਨੀ ਕੁਮਾਰ, ਅਮਰੇਸ਼ ਜੋਸ਼ੀ,ਰਾਮ ਇਕਬਾਲ, ਗਿਫਟੀ, ਪੰਡਿਤ ਪੀਤਮ ਰਾਮ, ਸਾਹਿਲ,ਗਗਨਦੀਪ,ਅਜੈ ਮਹਿਰਾ ਆਦਿ ਹਾਜ਼ਰ ਸਨ।

