By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪਰਮੇਸ਼ਵਰ ਜੀ ਨੂੰ ਬੁਰੇ ਕੰਮ ਕਰਨ ਵਾਲੇ ਪਸੰਦ ਨਹੀਂ ਹਨ-ਪਾਸਟਰ ਗੁਰਸ਼ਰਨ ਦਿਓਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਪਰਮੇਸ਼ਵਰ ਜੀ ਨੂੰ ਬੁਰੇ ਕੰਮ ਕਰਨ ਵਾਲੇ ਪਸੰਦ ਨਹੀਂ ਹਨ-ਪਾਸਟਰ ਗੁਰਸ਼ਰਨ ਦਿਓਲ
JalandharKapurthla

ਪਰਮੇਸ਼ਵਰ ਜੀ ਨੂੰ ਬੁਰੇ ਕੰਮ ਕਰਨ ਵਾਲੇ ਪਸੰਦ ਨਹੀਂ ਹਨ-ਪਾਸਟਰ ਗੁਰਸ਼ਰਨ ਦਿਓਲ

Talk Hindustan
Last updated: 2025/01/12 at 8:50 PM
Talk Hindustan
Share
4 Min Read
ਪਰਮੇਸ਼ਵਰ ਜੀ ਨੂੰ ਬੁਰੇ ਕੰਮ ਕਰਨ ਵਾਲੇ ਪਸੰਦ ਨਹੀਂ ਹਨ-ਪਾਸਟਰ ਗੁਰਸ਼ਰਨ ਦਿਓਲ
SHARE

ਕਪੂਰਥਲਾ 12 ਜਨਵਰੀ (ਗੌਰਵ ਮੜੀਆ)  ਹਰ ਐਤਵਾਰ ਦੀ ਤਰ੍ਹਾਂ ਦ ਓਪਨ ਡੋਰ ਚਰਚ ਖੋਜੇਵਾਲ ਵਿੱਚ ਅੱਜ ਪ੍ਰਾਰਥਨਾ ਸਭਾ ਹੋਈ। ਅੱਜ ਦੀ ਪ੍ਰਾਰਥਨਾ ਸਭਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬਹੁਤ ਹੀ ਉਤਸਾਹ ਅਤੇ ਪਿਆਰ ਸਤਿਕਾਰ ਨਾਲ ਸੰਗਤਾਂ ਨੇ ਹਿੱਸਾ ਲਿਆ। ਸੰਗਤਾਂ ਵਿੱਚ ਪ੍ਰਭੂ ਯਿਸ਼ੂ ਮਸੀਹ ਜੀ ਪ੍ਰਤੀ ਪਿਆਰ ਸਤਿਕਾਰ ਵੇਖਦਿਆਂ ਹੀ ਬਣਦਾ ਸੀ। ਪ੍ਰਾਰਥਨਾ ਸਭਾ ਦੇ ਆਰੰਭ ਵਿੱਚ ਦ ਓਪਨ ਡੋਰ ਚਰਚ ਖੋਜੇਵਾਲ ਦੀ ਵਰਸ਼ਿਪ ਟੀਮ ਵੱਲੋਂ ਪ੍ਰਭੂ ਪਿਆਰ ਨਾਲ ਭਿਝੇ ਗੀਤ ਭਜਨ ਗਾ ਕੇ ਸੰਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਸੰਗਤਾਂ ਨੇ ਬਹੁਤ ਹੀ ਸਤਿਕਾਰ ਨਾਲ ਝੂਮ ਝੂਮ ਕੇ ਆਨੰਦ ਮਾਣਿਆ‌ ਬਹੁਤ ਸਾਰੀਆਂ ਸੰਗਤਾਂ ਨੂੰ ਵੈਰਾਗ ਵਿੱਚ ਉੱਚੀ ਉੱਚੀ ਰੋਂਦਿਆਂ ਵੀ ਵੇਖਿਆ ਗਿਆ। ਉਪਰੰਤ ਜਿਨਾਂ ਲੋਕਾਂ ਉਪਰ ਪਰਮੇਸ਼ਵਰ ਜੀ ਦੀ ਰਹਿਮਤ ਹੋਈ ਸੀ ਉਹਨਾਂ ਨੇ ਮਾਈਕ ਤੇ ਆ ਕੇ ਸਾਰੀਆਂ ਸੰਗਤਾਂ ਸਾਹਮਣੇ ਖਲੋ ਕੇ ਗਵਾਹੀਆਂ ਦਿੱਤੀਆਂ।

ਹੈਰਾਨੀ ਦੀ ਗੱਲ ਸੀ ਕਿ ਸੈਂਕੜੇ ਲੋਕਾਂ ਨੇ ਦੱਸਿਆ ਕਿ ਜਦੋਂ ਤੋਂ ਅਸੀਂ ਦ ਓਪਨ ਡੋਰ ਚਰਚ ਖੋਜੇਵਾਲ ਵਿੱਚ ਆ ਕੇ ਆਪਣੇ ਪਾਪਾਂ ਤੋਂ ਤੌਬਾ ਕਰਕੇ ਪ੍ਰਭੂ ਯਿਸੂ ਮਸੀਹ ਜੀ ਨੂੰ ਮੁਕਤੀ ਦਾਤਾ ਮੰਨਿਆ ਹੈ ਅਸੀਂ ਉਸ ਦਿਨ ਤੋਂ ਹਰ ਤਰ੍ਹਾਂ ਦੇ ਨਸ਼ਿਆਂ ਤੇ ਚੋਰੀਆਂ ਆਦਿ ਤੋਂ ਬਚ ਗਏ ਹਾਂ। ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਪ੍ਰਭੂ ਯਿਸ਼ੂ ਮਸੀਹ ਜੀ ਨੇ ਸਾਨੂੰ ਮਾਫ ਕਰ ਦਿੱਤਾ ਹੈ ਹੁਣ ਸਾਨੂੰ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਰਹੀ। ਬਹੁਤ ਸਾਰੇ ਲੋਕਾਂ ਨੇ ਇਹ ਵੀ ਗਵਾਹੀ ਦਿੱਤੀ ਕਿ ਸਾਡੇ ਵਿਆਹ ਨੂੰ ਕਾਫੀ ਦੇਰ ਹੋ ਗਈ ਸੀ ਪਰ ਸਾਡੇ ਘਰ ਕੋਈ ਔਲਾਦ ਨਹੀਂ ਸੀ ਜਦੋਂ ਤੋਂ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਆਪਣੇ ਪਾਪਾਂ ਤੋਂ ਤੌਬਾ ਕੀਤੀ ਹੈ ਤਾਂ ਸਾਡੇ ਤੇ ਪਰਮੇਸ਼ਵਰ ਜੀ ਦੀ ਕਿਰਪਾ ਹੋਈ ਅਤੇ ਅਸੀਂ ਪਰਮੇਸ਼ਵਰ ਜੀ ਦੀ ਦਾਤ ਬੱਚੇ ਲੈ ਕੇ ਆਨੰਦ ਮਾਣ ਰਹੇ ਹਾਂ।

ਇਸ ਤੋਂ ਉਪਰੰਤ ਪਾਸਟਰ ਗੁਰਸ਼ਰਨ ਦਿਓਲ ਜੀ ਨੇ ਸਟੇਜ ਉਪਰੋਂ ਪਵਿੱਤਰ ਬਾਈਬਲ ਵਿੱਚੋਂ ਸੰਦੇਸ਼ ਨਾਲ ਸੰਗਤਾਂ ਵਿੱਚ ਸਾਂਝ ਪਾਈ ਪਾਸਟਰ ਗੁਰਸ਼ਰਨ ਦਿਓਲ ਜੀ ਨੇ ਕਿਹਾ ਕਿ ਪਰਮੇਸ਼ਵਰ ਜੀ ਸਾਡੇ ਬੁਰੇ ਕੰਮਾਂ ਨੂੰ ਬਹੁਤ ਨਫਰਤ ਕਰਦੇ ਹਨ ਜਿਵੇਂ ਕਿ ਬਾਈਬਲ ਵਿੱਚ ਦੱਸਿਆ ਗਿਆ ਹੈ ਕਿ ਪਰਮੇਸ਼ਵਰ ਜੀ ਨੂੰ ਹੰਕਾਰੀ ਲੋਕ, ਝੂਠ ਬੋਲਣ ਵਾਲੇ ਲੋਕ, ਬੇਗੁਨਾਹਾਂ ਦੇ ਕਤਲ ਕਰਨ ਵਾਲੇ ਲੋਕ, ਧੋਖੇਬਾਜ ਲੋਕ, ਅਤੇ ਮਾੜਿਆਂ ਲੋਕਾਂ ਦੀ ਸੰਗਤ ਕਰਨ ਵਾਲੇ ਆਦ ਲੋਕ ਬਿਲਕੁਲ ਵੀ ਪਸੰਦ ਨਹੀਂ ਹਨ।

ਪਾਸਟਰ ਗੁਰਸ਼ਰਨ ਦਿਓਲ ਜੀ ਨੇ ਬੋਲਦਿਆਂ ਹੋਇਆਂ ਦੱਸਿਆ ਕਿ ਪਰਮੇਸ਼ਵਰ ਅਜਿਹੇ ਬੁਰੇ ਕੰਮ ਕਰਨ ਵਾਲੇ ਲੋਕਾਂ ਨਾਲ ਸਖਤ ਨਫਰਤ ਕਰਦੇ ਹਨ ਅਤੇ ਉਹਨਾਂ ਦੇ ਪਾਪਾਂ ਦੀ ਸਜ਼ਾ ਵੀ ਦਿੰਦੇ ਹਨ। ਇਸ ਦੇ ਨਾਲ ਹੀ ਪਾਸਟਰ ਗੁਰਸ਼ਰਨ ਦਿਓਲ ਜੀ ਨੇ ਸਮੂਹ ਮਾਨਵਤਾ ਦੇ ਭਲੇ ਲਈ, ਦੁਖਿਆਰਾਂ ਲਈ, ਲਚਾਰਾਂ ਲਈ ਅਤੇ ਪੀੜਤਾਂ ਲਈ ਅਤੇ ਪ੍ਰਾਰਥਨਾ ਸਭਾ ਵਿੱਚ ਪਹੁੰਚੀ ਹੋਈ ਸਾਰੀ ਸੰਗਤ ਲਈ ਪ੍ਰਾਰਥਨਾ ਕੀਤੀ। ਉਪਰੰਤ ਦ ਓਪਨ ਡੋਰ ਚਰਚ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਸਟੇਜ ਤੋਂ ਆ ਕੇ ਸਮੂਹ ਸੰਗਤਾਂ ਲਈ ਅਤੇ ਸਰਬੱਤ ਦੇ ਭਲੇ ਲਈ ਪ੍ਰਾਰਥਨਾ ਕੀਤੀ ਅਤੇ ਕਿਹਾ ਕਿ ਸਾਨੂੰ ਹਮੇਸ਼ਾ ਬੁਰੇ ਕੰਮਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਅਤੇ ਪਿਤਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਲੱਗੇ ਰਹਿਣਾ ਚਾਹੀਦਾ ਹੈ। ਇਹੀ ਸਾਨੂੰ ਪ੍ਰਭੂ ਯਿਸੂ ਮਸੀਹ ਜੀ ਦਾ ਸੱਚਾ ਸੁੱਚਾ ਉਪਦੇਸ਼ ਹੈ।

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article ਕਮਿਸ਼ਨਰੇਟ ਪੁਲਿਸ ਨੇ ਚੋਰਾਂ ਦੇ ਗਿਰੋਹ ਦਾ ਕੀਤਾ ਪਰਦਾਫਾਸ਼, ਮੋਬਾਈਲਾਂ ਤੇ ਹੋਰ ਕੀਮਤੀ ਸਾਮਾਨ ਸਮੇਤ ਚਾਰ ਗ੍ਰਿਫ਼ਤਾਰ ਕਮਿਸ਼ਨਰੇਟ ਪੁਲਿਸ ਨੇ ਚੋਰਾਂ ਦੇ ਗਿਰੋਹ ਦਾ ਕੀਤਾ ਪਰਦਾਫਾਸ਼, ਮੋਬਾਈਲਾਂ ਤੇ ਹੋਰ ਕੀਮਤੀ ਸਾਮਾਨ ਸਮੇਤ ਚਾਰ ਗ੍ਰਿਫ਼ਤਾਰ
Next Article ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਡੀ.ਸੀ. ਦਫ਼ਤਰਾਂ ਦੇ ਕਰਮਚਾਰੀ ਕਰਨਗੇ 15 ਜਨਵਰੀ ਤੋਂ ਦਫ਼ਤਰੀ ਕੰਮ ਠੱਪ ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਡੀ.ਸੀ. ਦਫ਼ਤਰਾਂ ਦੇ ਕਰਮਚਾਰੀ ਕਰਨਗੇ 15 ਜਨਵਰੀ ਤੋਂ ਦਫ਼ਤਰੀ ਕੰਮ ਠੱਪ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?