ਜਲੰਧਰ ਦੇ ਨਵੇਂ ਚੁਣੇ ਗਏ ‘ਆਪ’ ਮੇਅਰ ਵਿਨੀਤ ਧੀਰ ਨੂੰ ਅੱਜ ਜਲੰਧਰ ਵਿਖੇ ਜਥੇਦਾਰ ਦਰਸ਼ਨ ਸਿੰਘ ਲੰਬੜਦਾਰ ਦੀ ਅਗਵਾਈ ਵਿੱਚ ਰਮੇਸ਼ ਰਾਣਾ, ਅਸ਼ਵਨੀ ਹਾਂਡਾ, ਸਤਿੰਦਰ ਪਾਲ ਸਿੰਘ ਚਾਵਲਾ ਤੇ ਕਮਲਜੀਤ ਅਤੇ ਨਾਲ ਹੀ ਹੋਰ ਵੀ ਕਈ ਪਤਵੰਤੇ ਸੱਜਣ ਨਵੇਂ ਚੁਣੇ ਗਏ ਮੇਅਰ ਵਿਨੀਤ ਧੀਰ ਨੂੰ ਮਿਲੇ ਇਸ ਮੌਕੇ ਤੇ ਉਹਨਾਂ ਵੱਲੋਂ ਨਵੇਂ ਮੇਅਰ ਵਿਨੀਤ ਧੀਰ ਨੂੰ ਸਨਮਾਨਿਤ ਵੀ ਕੀਤਾ ਗਿਆ

ਇਸ ਮੌਕੇ ਤੇ ਬੋਲਦਿਆਂ ਜਥੇਦਾਰ ਦਰਸ਼ਨ ਸਿੰਘ ਲੰਬੜਦਾਰ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ, ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਬੇਹਤਰੀ ਦਾ ਕੰਮ ਕਰ ਰਹੀ ਹੈ ਉਵੇਂ ਹੀ ਜਲੰਧਰ ਦੇ ਨਵੇਂ ਬਣੇ ਮੇਅਰ ਜਲੰਧਰ ਦੇ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਜਲੰਧਰ ਨੂੰ ਹੋਰ ਵੀ ਸੋਹਣਾ ਬਣਾਉਣਗੇ ਅਤੇ ਕਾਰਪੋਰੇਸ਼ਨ ਵਿੱਚ ਜੋ ਵੀ ਭਰਿਸ਼ਟਾਚਾਰ ਦੀ ਜੜ ਹੈ ਉਸ ਨੂੰ ਖਤਮ ਕਰਨਗੇ ਅਤੇ ਜਲੰਧਰ ਨੂੰ ਸਾਫ ਸੁਥਰਾ ਅਤੇ ਕਰਪਸ਼ਨ ਫਰੀ ਜਲੰਧਰ ਬਣਾਉਣਗੇ, ਉਹਨਾਂ ਕਿਹਾ ਕਿ ਜਲੰਧਰ ਦੇ ਲੋਕਾਂ ਨੂੰ ਨਵੇਂ ਬਣੇ ਮੇਅਰ ਵਿਨੀਤ ਧੀਰ ਤੋਂ ਬਹੁਤ ਉਮੀਦਾਂ ਨੇ ਕੀ ਹੋ ਜਲੰਧਰ ਨੂੰ ਪੰਜਾਬ ਸੂਬੇ ਵਿੱਚ ਨੰਬਰ ਵਨ ਬਣਾਉਣਗੇ

