ਕਪੂਰਥਲਾ 22ਦਿਸੰਬਰ( ਗੌਰਵ ਮੜੀਆ) : ਸ਼ਿਵ ਮੰਦਿਰ ਬਗ਼ੀਚੀ ਲਾਹੌਰੀ ਗੇਟ ਵਿਖੇ ਹਰ ਜੇਠੇ ਐਤਵਾਰ 51 ਦੁਰਗਾ ਸਤੂਤੀ ਪਾਠ ਦਾ ਆਯੋਜਨ ਕੀਤਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨਿਤ ਜੋਸ਼ੀ ਨੇ ਦੱਸਿਆ ਕਿ ਜ਼ਿਲ੍ਹੇ ਦੀ ਸੁੱਖ ਸ਼ਾਂਤੀ ਲਈ ਹਰ ਜੇਠੇ ਐਤਵਾਰ 51 ਦੁਰਗਾ ਸਤੂਤੀ ਪਾਠ ਕਰਵਾਏ ਜਾ ਰਹੇ ਹਨ। ਉਨ੍ਹਾਂਨੇ ਦੱਸਿਆ ਕਿ ਪੂਜਾ ਅਰਚਨਾ ਦੇ ਨਾਲ ਭਗਤਜਨਾਂ ਨੇ ਸ਼੍ਰੀ ਦੁਰਗਾ ਸਤੂਤੀ ਦੇ ਪਾਠ ਕੀਤੇ। ਭਜਨ ਮੰਡਲੀ ਨੇ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਮਨਮੋਹਕ ਭੇਟਾਂ ਭਗਤਾਂ ਨੂੰ ਆਸਰਾ ਸ਼ੇਰਾ ਵਾਲੀ ਦਾ,ਤੁਹਾਡੇ ਬਿਨਾਂ ਰਹਿ ਨਹੀਂ ਸਕਦਾ ਮਾਂ,ਸ਼ੇਰਾ ਵਾਲੀ ਦੇ ਦੁਆਰੇ ਲੱਗਣ ਜੈਕਾਰੇ ਧਾਰਮਿਕ ਭੇਟਾਂ ਤੇ ਝੂਮਦੇ ਹੋਏ ਸ਼ਰਧਾਲੂਆਂ ਨੇ ਮਾਂ ਦਾ ਅਸ਼ੀਰਵਾਦ ਪ੍ਰਾਪਤ ਕਰਦਿਆਂ ਮਾਤਾ ਜੀ ਦੇ ਚਰਨਾਂ ਚ ਮੱਥਾ ਟੇਕਿਆ।

ਇਸ ਦੌਰਾਨ ਹਰ ਉਮਰ ਦੇ ਵਿਅਕਤੀ ਨੇ ਹੱਥ ਜੋੜ ਕੇ ਮਾਂ ਦੇ ਚਰਨਾਂ ਵਿੱਚ ਸੁੱਖ,ਸ਼ਾਂਤੀ ਤੇ ਸਮਰਿੱਧੀ ਦੀ ਅਰਦਾਸ ਕੀਤੀ। ਉਨ੍ਹਾਂਨੇ ਦੱਸਿਆ ਕਿ ਸਨਾਤਨ ਧਰਮ ਚ ਦੇਵੀ ਸ਼ਕਤੀ ਦਾ ਪ੍ਰਤੀਕ ਮੰਨੀ ਗਈ ਹੈ।ਕਿਸੇ ਵੀ ਕਾਰਜ ਨੂੰ ਕਰਨ ਲਈ ਸ਼ਕਤੀ ਦੀ ਲੋੜ ਹੁੰਦੀ ਹੀ ਹੈ,ਅਜਿਹੇ ਚ ਦੇਵੀ ਮਾਂ ਦੀ ਪੂਜਾ ਕੀਤੀ ਜਾਂਦੀ ਹੈ।ਇਸ ਮੌਕੇ ਤੇ ਵਾਰਡ ਦੇ ਕੌਂਸਲਰ ਹਰਸਿਮਰਨਜੀਤ ਸਿੰਘ ਪ੍ਰਿੰਸ ,ਬੌਬੀ ਮਹਿਰਾ,ਰਾਕੇਸ਼ ਟੋਨੀ,ਮੁਕੇਸ਼ ਨੋਨੀ, ਅਰੁਣ ਕੁਮਾਰ,ਰੋਹਿਤ ਵਰਮਾ,ਅਜੈ ਕਨੌਜੀਆ,ਅਸ਼ਵਨੀ ਕੁਮਾਰ,ਰਾਮ ਇਕ਼ਬਾਲ,ਪੰਡਿਤ ਪੀਤਮ ਰਾਮ,ਸਾਹਿਲ,ਗਗਨਦੀਪ, ਭਰਤ, ਗੋਪਾਲ ਕਿਸ਼ਨ ਇੰਗਲੈਂਡ ਵਾਲੇ , ਮਯੰਕ ਸ਼ਰਮਾ ਅਜੈ ਮਲਹੌਤਰਾ ਗੋਪੀ, ਆਦਿ ਹਾਜ਼ਰ ਸਨ।

