By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਨਿਗਮ ਚੋਣਾਂ ਲਈ ਕਪੂਰਥਲਾ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਤਿਆਰ, ਸਵੇਰੇ 11 ਵਜੇ ਤੋਂ 3 ਵਜੇ ਤੱਕ ਹੋਣਗੇ ਨਾਮਜਦਗੀ ਪੱਤਰ ਦਾਖਲ: – ਜਿਲ੍ਹਾ ਚੋਣ ਅਫਸਰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਨਿਗਮ ਚੋਣਾਂ ਲਈ ਕਪੂਰਥਲਾ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਤਿਆਰ, ਸਵੇਰੇ 11 ਵਜੇ ਤੋਂ 3 ਵਜੇ ਤੱਕ ਹੋਣਗੇ ਨਾਮਜਦਗੀ ਪੱਤਰ ਦਾਖਲ: – ਜਿਲ੍ਹਾ ਚੋਣ ਅਫਸਰ
JalandharKapurthla

ਨਿਗਮ ਚੋਣਾਂ ਲਈ ਕਪੂਰਥਲਾ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਤਿਆਰ, ਸਵੇਰੇ 11 ਵਜੇ ਤੋਂ 3 ਵਜੇ ਤੱਕ ਹੋਣਗੇ ਨਾਮਜਦਗੀ ਪੱਤਰ ਦਾਖਲ: – ਜਿਲ੍ਹਾ ਚੋਣ ਅਫਸਰ

Talk Hindustan
Last updated: 2024/12/08 at 8:33 PM
Talk Hindustan
Share
5 Min Read
ਨਿਗਮ ਚੋਣਾਂ ਲਈ ਕਪੂਰਥਲਾ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਤਿਆਰ, ਸਵੇਰੇ 11 ਵਜੇ ਤੋਂ 3 ਵਜੇ ਤੱਕ ਹੋਣਗੇ ਨਾਮਜਦਗੀ ਪੱਤਰ ਦਾਖਲ: – ਜਿਲ੍ਹਾ ਚੋਣ ਅਫਸਰ
SHARE

ਫਗਵਾੜਾ ਨਗਰ ਨਿਗਮ ਤੇ ਨਗਰ ਪੰਚਾਇਤ ਬੇਗੋਵਾਲ, ਭੁਲੱਥ, ਢਿਲਵਾਂ ਤੇ ਨਡਾਲਾ ਲਈ 21 ਦਸੰਬਰ ਨੂੰ ਪੈਣਗੀਆਂ ਵੋਟਾਂ

ਕਪੂਰਥਲਾ, 8 ਦਸੰਬਰ (ਗੌਰਵ ਮੜੀਆ ) ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਨਗਰ ਨਿਗਮ ਤੇ ਨਗਰ ਕੌਂਸਲਾਂ, ਨਗਰ ਪੰਚਾਇਤਾਂ ਲਈ ਚੋਣ ਪ੍ਰੋਗਰਾਮ ਦੇ ਐਲਾਨ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਕਿਹਾ ਹੈ ਕਿ ਕਪੂਰਥਲਾ ਜਿਲ੍ਹਾ ਪ੍ਰਸ਼ਾਸ਼ਨ ਸ਼ਾਂਤੀਪੂਰਨ ਤੇ ਨਿਰਪੱਖ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਕਪੂਰਥਲਾ ਜਿਲ੍ਹੇ ਵਿਚ ਫਗਵਾੜਾ ਨਗਰ ਨਿਗਮ ਤੇ ਨਗਰ ਪੰਚਾਇਤ ਬੇਗੋਵਾਲ, ਭੁਲੱਥ, ਢਿਲਵਾਂ ਤੇ ਨਡਾਲਾ ਲਈ ਕੱਲ੍ਹ 9 ਦਸੰਬਰ ਤੋਂ ਨਾਮਜਦਗੀ ਪ੍ਰਕਿ੍ਰਆ ਸ਼ੁਰੂ ਹੋ ਰਹੀ ਹੈ , ਜਿਸ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣ ਪ੍ਰੋਗਰਾਮ ਅਨੁਸਾਰ 9 ਤੋਂ 12 ਦਸੰਬਰ ਤੱਕ ਨਾਮਜਦਗੀ ਪੱਤਰ ਦਾਖਲ ਕਰਵਾਏ ਜਾ ਸਕਣਗੇ। ਨਾਮਜਦਗੀ ਪੱਤਰ ਦਾਖਲ ਕਰਵਾਉਣ ਦਾ ਸਮਾਂ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੋਵੇਗਾ।

13 ਦਸੰਬਰ ਨੂੰ ਨਾਮਜਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਜਦਕਿ 14 ਦਸੰਬਰ ਨੂੰ 3 ਵਜੇ ਤੱਕ ਨਾਮਜਦਗੀ ਪੱਤਰ ਵਾਪਸ ਲੈ ਜਾ ਸਕਣਗੇ।  21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਤੇ ਵੋਟਾਂ ਪੈਣ  ਉਪਰੰਤ ਉਸੇ ਦਿਨ ਸ਼ਾਮ ਨੂੰ ਗਿਣਤੀ ਉਪਰੰਤ ਨਤੀਜਾ ਐਲਾਨਿਆ ਜਾਵੇਗਾ।  24 ਦਸੰਬਰ ਤੱਕ ਸਾਰੀ ਚੋਣ ਪ੍ਰਕਿ੍ਆ ਨੂੰ ਮੁਕੰਮਲ ਕਰ ਲਿਆ ਜਾਵੇਗਾ।

ਫਗਵਾੜਾ ਨਗਰ ਨਿਗਮ
ਫਗਵਾੜਾ ਨਗਰ ਨਿਗਮ ਦੇ ਕੁੱਲ 50 ਵਾਰਡ ਹਨ। ਵਾਰਡ ਨੰਬਰ 0-10  ਦੀ ਚੋਣ ਲਈ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਜਗਜੀਤ ਸਿੰਘ ਨੂੰ ਰਿਟਰਨਿੰਗ ਅਫਸਰ ਤੇ ਸਹਾਇਕ ਰਜਿਸਟਰਾਰ ,ਸਹਿਕਾਰੀ ਸਭਾਵਾਂ , ਫਗਵਾੜਾ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਇਨਾਂ ਵਾਰਡਾਂ ਦੇ ਨਾਮਜਦਗੀ ਪੱਤਰ ਸਹਾਇਕ ਰਜਿਸਟਰਾਰ , ਸਹਿਕਾਰੀ ਸਭਾਵਾਂ, ਪੁਰਾਣੀ ਦਾਣਾ ਮੰਡੀ ਫਗਵਾੜਾ ਵਿਖੇ ਪ੍ਰਾਪਤ ਕੀਤੇ ਜਾਣਗੇ। ਵਾਰਡ ਨੰਬਰ 11 ਤੋਂ 20 ਲਈ ਖੇਤੀਬਾੜੀ ਅਫਸਰ ਫਗਵਾੜਾ ਪਰਮਜੀਤ ਮਹੇ ਰਿਟਰਨਿੰਗ ਅਫਸਰ ਹੋਣਗੇ ਤੇ ਭੂਮੀ ਰੱਖਿਆ ਅਫਸਰ ਫਗਵਾੜਾ ਸਹਾਇਕ ਰਿਟਰਨਿੰਗ ਅਫਸਰ ਹੋਣਗੇ। ਇਨਾਂ ਵਾਰਡਾਂ ਲਈ ਨਾਮਜਦਗੀ ਪੱਤਰ ਦਫਤਰ ਖੇਤੀਬਾੜੀ ਅਫਸਰ-ਪਹਿਲੀ ਮੰਜਿਲ, ਵਿਕਾਸ ਭਵਨ , ਨਵੀਂ ਦਾਣਾ ਮੰਡੀ , ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਪ੍ਰਾਪਤ ਕੀਤੇ ਜਾਣਗੇ।

ਵਾਰਡ ਨੰਬਰ 21-30 ਲਈ ਅਕਾਸ਼ਦੀਪ ਸਿੰਘ , ਕਾਰਜਕਾਰੀ ਇੰਜੀਨੀਅਰ , ਲੋਕ ਨਿਰਮਾਣ ਵਿਭਾਗ , ਬੀ. ਐਂਡ. ਆਰ ਡਵੀਜ਼ਨ ਨੰਬਰ -2 ਕਪੂਰਥਲਾ ਰਿਟਰਨਿੰਗ ਅਫਸਰ ਹੋਣਗੇ ਜਦਕਿ ਐਸ.ਡੀ.ਓ. , ਲੋਕ ਨਿਰਮਾਣ ਵਿਭਾਗ, ਬੀ.ਐਂਡ. ਆਰ. ਡਵੀਜਨ ਨੰਬਰ -2 ਫਗਵਾੜਾ ਸਹਾਇਕ ਰਿਟਰਨਿੰਗ ਅਫਸਰ ਹੋਣਗੇ।  ਇਨਾਂ ਵਾਰਡਾਂ ਲਈ ਨਾਮਜਦਗੀ ਪੱਤਰ ਦਫਤਰ,ਐਸ.ਡੀ.ਓ. ਪ੍ਰੋਵਿਨਸ਼ੀਅਲ , ਲੋਕ ਨਿਰਮਾਣ ਵਿਭਾਗ, ਬੀਐਂਡ. ਆਰ, ਕੋਰਟ ਕੰਪਲੈਕਸ , ਫਗਵਾੜਾ ਵਿਖੇ ਪ੍ਰਾਪਤ ਕੀਤੇ ਜਾਣਗੇ।

ਵਾਰਡ ਨੰਬਰ 31 ਤੋਂ 40 ਲਈ ਐਸ.ਡੀ.ਓ. ਸਰਬਜੀਤ ਸਿੰਘ , ਰੂਰਲ ਵਾਟਰ ਸਪਲਾਈ ਤੇ ਸੈਨੀਟੇਸ਼ਨ, ਫਗਵਾੜਾ ਨੂੰ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਜਦਕਿ ਜੇ.ਈ. ਪੇਂਡੂ ਵਾਟਰ ਸਪਲਾਈ ਐਂਡ ਸੈਨੀਟੇਸ਼ਨ, ਫਗਵਾੜਾ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਇ੍ਹਨਾਂ ਵਾਰਡਾਂ ਲਈ ਨਾਮਜਦਗੀ ਪੱਤਰ ਦਫਤਰ, ਐਸ. ਡੀ.ਓ. ਵਾਟਰ ਸਪਲਾਈ ਤੇ ਸੈਨੀਟੇਸ਼ਨ , ਇੰਡਸਟਰੀਅਲ ਏਰੀਆ, ਸਾਹਮਣੇ ਜੇ.ਸੀ.ਟੀ ਮਿੱਲ ਫਗਵਾੜਾ ਵਿਖੇ ਲਏ ਜਾਣਗੇ।

ਵਾਰਡ ਨੰਬਰ 41 ਤੋਂ 50 ਲਈ ਐਸ.ਡੀ.ਐਮ. ਜਸ਼ਨਜੀਤ ਸਿੰਘ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਹਨ ਜਦਕਿ ਤਹਿਸੀਲਦਾਰ ਫਗਵਾੜਾ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਵਾਰਡਾਂ ਲਈ ਦਫਤਰ, ਐਸ.ਡੀ.ਐਮ. ਕੋਰਟ ਕੰਪਲੈਕਸ, ਜੀ.ਟੀ. ਰੋਡ ਫਗਵਾੜਾ ਵਿਖੇ ਨਾਮਜਦਗੀ ਪੱਤਰ ਲਏ ਜਾਣਗੇ।

ਨਗਰ ਪੰਚਾਇਤ ਢਿਲਵਾਂ
ਨਗਰ ਪੰਚਾਇਤ ਢਿਲਵਾਂ ਦੇ ਕੁੱਲ 11 ਵਾਰਡ ਹਨ। ਇਨਾਂ ਲਈ ਐਸ.ਡੀ.ਐਮ. ਕਪੂਰਥਲਾ ਨੂੰ ਰਿਟਰਨਿੰਗ ਅਫਸਰ ਜਦਕਿ ਨਾਇਬ ਤਹਿਸੀਲਦਾਰ ਢਿਲਵਾਂ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਨਗਰ ਪੰਚਾਇਤ ਢਿਲਵਾਂ ਲਈ ਨਾਮਜਦਗੀ ਪੱਤਰ ਕਮਰਾ ਨੰਬਰ 112, ਪਹਿਲੀ ਮੰਜਿਲ, ਨਵਾਂ ਪ੍ਰਬੰਧਕੀ ਕੰਪਲੈਕਸ , ਕਪੂਰਥਲਾ ਵਿਖੇ  ਲਏ ਜਾਣਗੇ।

ਨਗਰ ਪੰਚਾਇਤ ਭੁਲੱਥ
ਨਗਰ ਪੰਚਾਇਤ ਭੁਲੱਥ ਦੇ ਕੁੱਲ 13 ਵਾਰਡ ਹਨ। ਇਸ ਲਈ ਐਸ.ਡੀ.ਐਮ. ਭੁਲੱਥ ਨੂੰ ਰਿਟਰਨਿੰਗ ਅਫਸਰ ਤੇ ਨਾਇਬ ਤਹਿਸੀਲਦਾਰ ਭੁਲੱਥ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਨਗਰ ਪੰਚਾਇਤ ਭੁਲੱਥ ਲਈ ਨਾਮਜਦਗੀ ਪੱਤਰ ਐਸ.ਡੀ.ਐਮ. ਦਫਤਰ, ਭੁਲੱਥ ਵਿਖੇ ਸਵੇਰੇ 11 ਵਜੇ ਤੋਂ 3 ਵਜੇ ਤੱਕ ਲਏ ਜਾਣਗੇ।

ਨਗਰ ਪੰਚਾਇਤ ਨਡਾਲਾ
ਨਗਰ ਪੰਚਾਇਤ ਨਡਾਲਾ ਦੇ 11 ਵਾਰਡ ਹਨ। ਇਨ੍ਹਾਂ ਲਈ ਖੇਤੀਬਾੜੀ ਅਫਸਰ ਨਡਾਲਾ ਨੂੰ ਰਿਟਰਨਿੰਗ ਅਫਸਰ ਤੇ ਏ.ਡੀ.ਓ. ਨਡਾਲਾ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਨਗਰ ਪੰਚਾਇਤ ਨਡਾਲਾ ਲਈ ਨਾਮਜਦਗੀ ਪੱਤਰ ਖੇਤੀਬਾੜੀ ਦਫਤਰ , ਨਡਾਲਾ ਵਿਖੇ ਲਏ ਜਾਣਗੇ।

ਨਗਰ ਪੰਚਾਇਤ ਬੇਗੋਵਾਲ
ਨਗਰ ਪੰਚਾਇਤ ਬੇਗੋਵਾਲ ਦੇ 13 ਵਾਰਡ ਹਨ। ਇਨ੍ਹਾਂ ਲਈ ਪ੍ਰਿੰਸੀਪਲ , ਸਰਕਾਰੀ ਪਾਲੀਟੈਕਨਿਕ ਕਾਲਜ, ਬੇਗੋਵਾਲ ਨੂੰ ਰਿਟਰਨਿੰਗ ਅਫਸਰ ਤੇ ਇਤਿਹਾਸ ਵਿਸ਼ੇ ਦੇ ਪ੍ਰੋਫੈਸਰ , ਸਰਕਾਰੀ ਕਾਲਜ ਭੁਲੱਥ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਨਗਰ ਪੰਚਾਇਤ ਬੇਗੋਵਾਲ ਲਈ ਨਾਮਜਦਗੀ ਪੱਤਰ ਸਰਕਾਰੀ ਪਾਲੀਟੈਕਨਿਕ ਕਾਲਜ, ਬੇਗੋਵਾਲ ਵਿਖੇ ਲਏ ਜਾਣਗੇ।

TAGGED: administration, Political
Share This Article
Facebook Twitter Whatsapp Whatsapp Telegram Copy Link
Share
Previous Article ਡੀਐਸਪੀ ਸਬ ਡਿਵੀਜਨ ਕਪੂਰਥਲਾ ਦਫਤਰ ਦੇ ਬਾਹਰ ਭਾਰਤੀ ਆਮ ਜਨਤਾ ਪਾਰਟੀ 11 ਦਿਸੰਬਰ ਨੂੰ ਦੇਵੇਗੀ ਰੋਸ਼ ਧਰਨਾ ਡੀਐਸਪੀ ਸਬ ਡਿਵੀਜਨ ਕਪੂਰਥਲਾ ਦਫਤਰ ਦੇ ਬਾਹਰ ਭਾਰਤੀ ਆਮ ਜਨਤਾ ਪਾਰਟੀ 11 ਦਿਸੰਬਰ ਨੂੰ ਦੇਵੇਗੀ ਰੋਸ਼ ਧਰਨਾ
Next Article पंजाब के राज्यपाल ब्यास से नशा मुक्त पंजाब को बढ़ावा देने के लिए नशे के खिलाफ दो दिवसीय जन पदयात्रा का करेंगे नेतृत्व पंजाब के राज्यपाल ब्यास से नशा मुक्त पंजाब को बढ़ावा देने के लिए नशे के खिलाफ दो दिवसीय जन पदयात्रा का करेंगे नेतृत्व
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?