ਭਾਜਪਾ 2047 ਤੱਕ ਵਿਕਸਤ ਭਾਰਤ ਦਾ ਸੁਪਨਾ ਪੂਰਾ ਕਰਨ ਲਈ ਵਚਨਬੱਧ-ਵਿਜੇ ਸਾਂਪਲਾ
ਕਪੂਰਥਲਾ 23 ਨਵੰਬਰ (ਗੌਰਵ ਮੜੀਆ ) : ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਸ਼ਨੀਵਾਰ ਨੂੰ ਕਪੂਰਥਲਾ ਵਿਖੇ ਭਾਜਪਾ ਦੇ ਸੂਬਾ ਕਾਰਜਕਾਰਣੀ ਦੇ ਮੈਂਬਰ ਸ਼ਾਮ ਸੁੰਦਰ ਅਗਰਵਾਲ ਦੇ ਦਫਤਰ ਪਹੁੰਚਾਣ ਤੇ ਭਾਜਪਾ ਦੇ ਸੂਬਾ ਕਾਰਜਕਾਰਣੀ ਮੈਂਬਰ ਸ਼ਾਮ ਸੁੰਦਰ ਅਗਰਵਾਲ,ਸੂਬਾ ਕਾਰਜਕਾਰਣੀ ਮੈਂਬਰ ਉਮੇਸ਼ ਸ਼ਾਰਦਾ, ਆਈਟੀ ਸੈੱਲ ਦੇ ਸਾਬਕਾ ਜ਼ਿਲਾ ਪ੍ਰਧਾਨ ਅਨੀਸ਼ ਅਗਰਵਾਲ ਸਮੇਤ ਭਾਜਪਾ ਦੇ ਆਗੂਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।ਇਸ ਮੌਕੇ ਸ੍ਰੀ ਵਿਜੇ ਸਾਂਪਲਾ ਨੇ ਸ਼ਾਮ ਸੁੰਦਰ ਅਗਰਵਾਲ ਨਾਲ ਜ਼ਿਲ੍ਹੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਅਤੇ ਪੰਜਾਬ ਦੇ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ।ਇਸ ਮੌਕੇ ਤੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਪਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਹਾਂ ਤਾਂ ਸੁਰੱਖਿਅਤ ਹਾਂ,ਇੱਕ ਹਾਂ ਤਾਂ ਜਿੱਤ ਹੈ।

ਉਨ੍ਹਾਂ ਕਿਹਾ ਕਿ ਸਰਹੱਦ ਤੇ ਭਾਰਤ ਦਿੰਦਾ ਹੈ ਗੋਲੀਆਂ ਦਾ ਜਵਾਬ ਗੋਲਿਆਂ ਨਾਲ,ਦੇਸ਼ ਦੇ ਅੰਦਰ ਵਿਰੋਧੀ ਧਿਰ ਦੀਆਂ ਗਾਲ੍ਹਾਂ ਦਾ ਜਵਾਬ ਜਨਤਾ ਦਿੰਦੀ ਹੈ ਲੋਕਤੰਤਰ ਦੀ ਤਾਕਤ ਨਾਲ ਕਮਲ ਖਿਲਾ ਕੇ।ਬਹੁਮਤ ਦਾ ਜਵਾਬ ਭਾਜਪਾ ਦਿੰਦੀ ਹੈ ਸੁਸ਼ਾਸਨ,ਲੋਕ ਸੇਵਾ,ਵਿਕਾਸ,ਗਰੀਬ ਕਲਿਆਣ ਅਤੇ ਮਹਿਲਾ ਸਸ਼ਕਤੀਕਰਨ ਨਾਲ।ਕਿਉਂਕਿ ਮੋਦੀ ਹੈ ਤਾਂ ਸੰਭਵ ਹੈ।ਸਾਂਪਲਾ ਨੇ ਕਿਹਾ ਕਿ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਹੈ। ਯੂਪੀਏ ਸਰਕਾਰ ਦੇ ਕਾਰਜਕਾਲ ਚ ਹਰ 15 ਦਿਨਾਂ ਬਾਅਦ ਇੱਕ ਘੁਟਾਲਾ ਸਾਹਮਣੇ ਆਉਂਦਾ ਸੀ,ਪਰ ਹੁਣ ਕੇਂਦਰ ਦੀ ਮੋਦੀ ਸਰਕਾਰ ਚ ਹਰ 15 ਦਿਨਾਂ ਬਾਅਦ ਕੋਈ ਨਾ ਕੋਈ ਵੱਡੀ ਪ੍ਰਾਪਤੀ ਆਉਂਦੀ ਹੈ।

ਵਿਜੇ ਸਾਂਪਲਾ ਨੇ ਕਿਹਾ ਕਿ 2047 ਤੱਕ ਵਿਕਸਤ ਭਾਰਤ ਦਾ ਸੁਪਨਾ ਪੂਰਾ ਕਰਨ ਲਈ ਭਾਜਪਾ ਦੀ ਵਚਨਬੰਧ ਹੈ।ਉਨ੍ਹਾਂ ਕਿਹਾ ਕਿ ਭਾਜਪਾ ਜੋ ਕਹਿੰਦੀ ਹੈ,ਉਸ ਨੂੰ ਪੂਰਾ ਕਰਨ ਦੀ ਨੀਤੀ ਤੇ ਚੱਲਦੀ ਹੈ।ਭਾਜਪਾ ਆਗੂ ਵਿਜੇ ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਦੇਸ਼ ਦੇ ਸਾਹਮਣੇ ਵਿਕਸਤ ਭਾਰਤ ਦਾ ਵਿਜ਼ਨ ਰੱਖਿਆ ਹੈ।ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਵੱਧ ਸਮੇਂ ਵਿੱਚ ਭਾਜਪਾ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਕਿੰਨੀ ਵੱਡੀ ਸਖ਼ਤ ਕਾਰਵਾਈ ਕੀਤੀ ਹੈ।ਭ੍ਰਿਸ਼ਟਾਚਾਰ ਗਰੀਬਾਂ ਅਤੇ ਮੱਧ ਵਰਗ ਦੇ ਹੱਕਾਂ ਨੂੰ ਖੋਂਦਾ ਹੈ।ਹਜ਼ਾਰਾਂ ਕਰੋੜਾਂ ਦੇ ਘਪਲੇ ਬੰਦ ਹੋ ਗਏ ਹਨ ਅਤੇ ਗਰੀਬਾਂ ਨੂੰ ਉਨ੍ਹਾਂਦਾ ਹੱਕ ਮਿਲ ਰਿਹਾ ਹੈ।ਗਰੀਬਾਂ ਨੂੰ ਲੁੱਟਣ ਵਾਲੇ ਜੇਲ੍ਹਾਂ ਵਿੱਚ ਜਾ ਰਹੇ ਹਨ।ਲਗਾਤਾਰ ਸਖ਼ਤ ਕਾਰਵਾਈ ਹੁੰਦੀ ਰਹੇਗੀ,ਇਹ ਮੋਦੀ ਦੀ ਗਾਰੰਟੀ ਹੈ।
ਲਾਲ ਕਿਲ੍ਹੇ ਤੋਂ ਕਿਹਾ ਸੀ ਕਿ ਇਹ ਸਮਾਂ ਹੈ-ਸਹੀ ਸ਼ਮਾ ਹੈ।ਆਉਣ ਵਾਲੇ ਇੱਕ ਹਜ਼ਾਰ ਸਾਲਾਂ ਲਈ ਭਾਰਤ ਦਾ ਭਵਿੱਖ ਤੈਅ ਕਰਨ ਦਾ ਸਭ ਤੋਂ ਵਧੀਆ ਮੌਕਾ ਹੈ।ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੇ ਹਿੱਤ ਵਿੱਚ ਵੱਡੇ ਅਤੇ ਸਖ਼ਤ ਫੈਸਲੇ ਲੈਣ ਤੋਂ ਪਿੱਛੇ ਨਹੀਂ ਹਟਦੀ ਹੈ।ਸਾਡੇ ਲਈ ਪਾਰਟੀ ਨਾਲੋਂ ਦੇਸ਼ ਵੱਡਾ ਹੈ।ਨਾਰੀ ਸ਼ਕਤੀ ਵੰਦਨ ਐਕਟ ਹੁਣ ਕਾਨੂੰਨ ਬਣ ਚੁੱਕਾ ਹੈ।370 ਨੂੰ ਹਟਾ ਦਿੱਤਾ ਗਿਆ ਹੈ ਅਤੇ ਸੁਧਾਰ,ਪ੍ਰਦਰਸ਼ਨ ਅਤੇ ਪਰਿਵਰਤਨ ਦੇ ਮੰਤਰ ਤੇ ਹੋਰ ਨਾਲ ਅੱਗੇ ਵਧੇਗਾ।ਗੁਡ ਗਵਰਨੈਂਸ,ਡਿਜੀਟਲ ਗਵਰਨੈਂਸ ਅਤੇ ਡਾਟਾ ਗਵਰਨੈਂਸ ਦੇ ਲਈ ਦੇਸ਼ ਵਿੱਚ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਹੋਵੇਗਾ।ਉਨ੍ਹਾਂ ਕਿਹਾ ਕਿ ਭਾਰਤ ਨੂੰ ਵਿਸ਼ਵ ਦੇ ਹਰ ਉੱਭਰਦੇ ਖੇਤਰ ਲਈ ਇੱਕ ਗਲੋਬਲ ਹੱਬ ਬਣਾਉਣ ਦਾ ਸੰਕਲਪ ਹੈ।ਉਹ ਸ਼ਮਾ ਦੂਰ ਨਹੀਂ ਜਦੋਂ ਭਾਰਤ ਹਰੀ ਊਰਜਾ,ਇਲੈਕਟ੍ਰਾਨਿਕ, ਆਟੋਮੋਬਾਈਲ,ਸੈਮੀ-ਕੰਡਕਟਰ, ਕੰਟਰੈਕਟਿੰਗ ਅਤੇ ਵਪਾਰਕ ਹੱਬ ਹੋਵੇਗਾ।ਦੁਨੀਆ ਦੇ ਵੱਡੇ-ਵੱਡੇ ਆਰਥਿਕ ਕੇਂਦਰ ਭਾਰਤ ਵਿੱਚ ਹੋਣਗੇ।ਭਾਰਤ ਗਲੋਬਲ ਸਮਰੱਥਾ ਕੇਂਦਰ,ਗਲੋਬਲ ਟੈਕਨਾਲੋਜੀ ਸੈਂਟਰ ਅਤੇ ਗਲੋਬਲ ਇੰਜਨੀਅਰਿੰਗ ਸੈਕਟਰ ਦਾ ਹੱਬ ਬਣੇਗਾ।ਇਸ ਮੌਕੇ ਰਾਜੀਵ ਪਾਹਵਾ, ਨਿਰਮਲ ਨਾਹਰ,ਲੱਕੀ ਸਰਪੰਚ, ਮਹਿੰਦਰ ਬਲੇਰ ਆਦਿ ਹਾਜ਼ਰ ਸਨ।

