ਕਪੂਰਥਲਾ 21 ਨਵੰਬਰ (ਗੌਰਵ ਮੜੀਆ ) ਕ੍ਰਿਸਮਿਸ ਤੋਂ ਪਹਿਲਾਂ ਪਿੰਡ ਖੋਜੇਵਾਲਾ ਵਿਖੇ ਪਿੰਡ ਦੇ ਸਾਂਝੇ ਗੇਟ ਤੇ ਦ ਓਪਨ ਡੋਰ ਚਰਚ ਖੋਜੇਵਾਲਾ ਦੇ ਪ੍ਰਭੂ ਯਿਸ਼ੂ ਮਸੀਹ ਦੇ ਪ੍ਰਚਾਰ ਦੇ ਲੱਗੇ ਪੋਸਟਰ,ਫਲੈਕਸ ਨੂੰ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਵਲੋਂ ਫਾੜਣ ਦੀ ਘਟਨਾ ਦੇ ਵਿਰੋਧ ਚ ਇਸਾਈ ਭਾਈਚਾਰੇ ਦੇ ਲੋਕਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਅਤੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਸ਼ਾਸਨਿਕ ਤੰਤਰ ਕੋਲੋਂ ਇਸਾਈ ਭਾਈਚਾਰੇ ਨਾਲ ਸਬੰਧਤ ਧਾਰਮਿਕ ਬੈਨਰ ਬੋਰਡਾਂ ਨੂੰ ਫਾੜਣ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਗੈਰ-ਵਿਹਾਰ ਕਰਨ ਵਾਲੇ ਲੋਕਾਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਅਤੇ ਉਨ੍ਹਾਂ ਨੂੰ ਨਾ ਫੜਿਆ ਗਿਆ ਤਾਂ ਆਉਣ ਵਾਲੇ ਸਮੇਂ ‘ਚ ਪੰਜਾਬ ਰਾਜ ਭਰ ‘ਚ ਇਸਾਈ ਭਾਈਚਾਰੇ ਦੇ ਲੋਕ ਸੜਕਾਂ ‘ਤੇ ਉਤਰ ਕੇ ਤਿੱਖਾ ਰੋਹ ਪ੍ਰਗਟ ਕਰਨਗੇ | ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।

ਦੂਜੇ ਪਾਸੇ ਕਪੂਰਥਲਾ ਦ ਓਪਨ ਡੋਰ ਚਰਚ ਦੇ ਪਿੰਡ ਖੋਜੇਵਾਲ ਦੇ ਮੁੱਖ ਗੇਟ ‘ਤੇ ਕ੍ਰਿਸਮਿਸ ਦੇ ਸਬੰਧ ‘ਚ ਲਗਾਏ ਗਏ ਧਾਰਮਿਕ ਬੈਨਰ ਬੋਰਡ ਨੂੰ ਪਾੜਨ ਦੀ ਘਟਨਾ ਤੋਂ ਬਾਅਦ ਸਥਿਤੀ ਤਣਾਅਪੂਰਨ ਬਣ ਗਈ ਹੈ। ਇਸ ਮਾਮਲੇ ਸਬੰਧੀ ਥਾਣਾ ਸਦਰ ਕਪੂਰਥਲਾ ਅਧੀਨ ਆਉਂਦੇ ਥਾਣਾ ਚੋਂਕੀ ਵਡਾਲਾ ਦੇ ਇੰਚਾਰਜ ਪਾਲ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਜਲਦ ਗਿਰਫ਼ਤਾਰ ਕਰਕੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ‘ਚ ਲਿਆਉਣ ਦੀ ਗੱਲ ਆਖੀ ਜਾ ਰਹੀ ਹੈ |

ਪ੍ਰੈਸ ਕਾਨਫਰੰਸ ਉਪਰੰਤ ਪ੍ਰਧਾਨ ਸੰਧਾਵਾਲੀਆ ਪੀਸੀਪੀਸੀ ,ਪ੍ਰਧਾਨ ਜੇ ਐਨ ਬਾਜਵਾ ਪੀਸੀਪੀਸੀ ,ਪਾਸਟਰ ਬਲਦੇਵ ਮਸੀਹ ਕਪੂਰਥਲਾ, ਪਾਸਟਰ ਬਲਵਿੰਦਰ ਮਸੀਹ ਕਪੂਰਥਲਾ ,ਪਾਸਟਰ ਪ੍ਰਦੀਪ ਕੁਮਾਰ ਕਪੂਰਥਲਾ ,ਪਾਸਟਰ ਜੋਰਜ ਮਸੀਹ ਕਪੂਰਥਲਾ, ਪਾਸਟਰ ਜੈਮਸ, ਪ੍ਰਧਾਨ ਵਿਲੀਅਮ ਮਸੀਹ ਬਿੱਟੂ, ਚੇਅਰਮੈਨ ਸਟੀਫਨ ਹੰਸ ਵੈਲਫੇਅਰ ਐਸੋਸੀਏਸ਼ਨ ਕਪੂਰਥਲਾ ,ਕ੍ਰਿਸਚਨ ਦਾਉਦ ਸੈਨਾ ਪ੍ਰਧਾਨ ਜਸਵਿੰਦਰ ਬਿੱਟਾ, ਪ੍ਰਧਾਨ ਸੁਖਦੇਵ ਪਹਾੜੀਪੁਰ ਪੀਸੀਪੀਸੀ, ਪ੍ਰਧਾਨ ਯੂਥ ਪ੍ਰਧਾਨ ਬਲਵਿੰਦਰ ਸਾਬੀ ਪੀਸੀਪੀਸੀ ਜਿਲਾ ਪੁਲਿਸ ਮੁਖੀ ਵਤਸਲਾ ਗੁਪਤਾ ਨੂੰ ਮੰਗ ਪੱਤਰ ਦੇਣ ਪੁੱਜੇ ਜਿਥੇ ਐਸ ਐਸ ਪੀ ਨੇ ਆਏ ਸਾਰੇ ਪਤਵੰਤਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਦੋਸ਼ੀਆਂ ਨੂੰ ਫੜਕੇ ਸਲਾਖਾਂ ਦੇ ਪਿੱਛੇ ਸੁਟਿਆ ਜਾਵੇਗਾ ਅਤੇ ਇਲਾਕੇ ਦਾ ਮਾਹੌਲ ਅਮਨ ਸ਼ਾਂਤੀ ਦਾ ਬਹਾਲ ਰੱਖਿਆ ਜਾਵੇਗਾ

