ਮੰਨੀਆ ਮੰਗਾ ਲਾਗੂ ਨਾ ਕੀਤੀਆਂ ਤਾਂ 17 ਨੂੰ ਕਰਾਂਗੇ ਜਿੰਮਣੀ ਚੋਣ ਵਿੱਚ ਰੋਸ਼ ਮਾਰਚ : ਸੂਬਾ ਆਗੂ ਗੁਰਪ੍ਰੀਤ ਸਿੰਘ ਪੰਨੂ
ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਜਾਣਦੇ ਆ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ :- ਪ੍ਰਧਾਨ ਸਤਨਾਮ ਸਿੰਘ
ਕਪੂਰਥਲਾ 14 ਨਵੰਬਰ ਗੌਰਵ ਮੜੀਆ : ਪੰਜਾਬ ਰੋਡਵੇਜ਼ ਪਨਬਸ PRTC ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸਦੇ ਤੇ ਸਮੂਹ ਪੰਜਾਬ ਦੇ ਡੀਪੂਆਂ ਤੇ ਗੇਟ ਰੈਲੀਆਂ ਕੀਤੀਆਂ ਗਈਆਂ ਡਿਪੂ ਕਪੂਰਥਲਾ ਦੇ ਗੇਟ ਤੇ ਬੋਲਦਿਆਂ ਸੂਬਾ ਆਗੂ ਗੁਰਪ੍ਰੀਤ ਸਿੰਘ ਪੰਨੂ ਨੇ ਦੱਸਿਆ ਕਿ ਜਿੱਥੇ ਪਿਛਲੀਆਂ ਸਰਕਾਰਾਂ ਨੇ 3-5-7 ਸਾਲ ਵਾਲੇ ਮੁਲਾਜ਼ਮ ਪੱਕੇ ਕੀਤੇ ਸਨ ਉੱਥੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ ਅਤੇ ਸਰਵਿਸ ਰੂਲ ਲਾਗੂ ਕਰਨ ਅਤੇ ਵਿਭਾਗ ਵਿੱਚ ਨਵੀਆਂ ਬੱਸਾ ਪਾਉਣ ਸਮੇਤ ਸਾਰੇ ਪੱਖਾਂ ਤੋਂ ਫੇਲ ਹੁੰਦੀ ਨਜ਼ਰ ਆ ਰਹੀ ਹੈ ਦੂਸਰੇ ਪਾਸੇ ਇਸ਼ਤਿਹਾਰਬਾਜ਼ੀ ਅਤੇ ਸਰਕਾਰੀ ਮਸ਼ੀਨਰੀਆਂ ਦੀ ਦੁਰ ਵਰਤੋਂ ਕਰਕੇ ਕਰੋੜਾਂ ਰੁਪਏ ਵਿਭਾਗ ਦਾ ਨੁਕਸਾਨ ਕਰ ਰਹੀ ਹੈ ਜਿਸ ਕਰਕੇ ਮੁਲਾਜ਼ਮਾਂ ਦੀਆ ਤਨਖਾਹਾਂ ਲੈਣ ਲਈ ਯੂਨੀਅਨ ਵਲੋਂ ਸ਼ੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਮਿਤੀ 1/07/2024 ਨੂੰ ਜਥੇਬੰਦੀ ਦੀ ਪੈਨਿਲ ਮੀਟਿੰਗ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ ਕਬਾਨਾ ਰਿਸੋਰਟ ਫਗਵਾੜਾ ਵਿਖ਼ੇ ਹੋਈ ਸੀ ਤਾਂ ਮੁੱਖ ਮੰਤਰੀ ਪੰਜਾਬ ਵੱਲੋ ਟਰਾਂਸਪੋਰਟ ਮੰਤਰੀ ਦੀ ਅਗਵਾਈ ਹੇਠ ਜਥੇਬੰਦੀ ਦੇ ਨੁਮਾਇੰਦਿਆਂ ਸਮੇਤ ਜਥੇਬੰਦੀ ਦੀਆ ਮੰਗਾ ਦਾ ਹੱਲ ਕਰਨ ਸਬੰਧੀ ਇੱਕ ਕਮੇਟੀ ਗਠਿਤ ਕੀਤੀ ਗਈ ਜਿਸ ਵਿੱਚ ਪਹਿਲੀ ਮੰਗ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਠੇਕੇਦਾਰੀ ਪ੍ਰਥਾ ਖਤਮ ਕਰਕੇ ਸਰਵਿਸ ਰੂਲਾ ਸਮੇਤ ਵਿਭਾਗਾ ਵਿੱਚ ਰੈਗੂਲਰ ਕਰਨ ਸਬੰਧੀ ਇੱਕ ਮਹੀਨੇ ਦਾ ਸਮਾਬੰਦ ਕੀਤਾ ਗਿਆ ਸੀ ਤਾਂ ਜਥੇਬੰਦੀ ਵੱਲੋ ਕਮੇਟੀ ਕੋਲ ਆਪਣੇ ਪੱਖ ਰੱਖੇ ਗਏ ਪਰੰਤੂ ਟਰਾਂਸਪੋਰਟ ਵਿਭਾਗਾ ਦੇ ਅਧਿਕਾਰੀਆਂ ਵੱਲੋ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਮਾਣਯੋਗ ਟਰਾਂਸਪੋਰਟ ਮੰਤਰੀ ਦੀ ਅਗਵਾਈ ਵਿੱਚ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਨਾਲ ਹੀ ਪੰਜਾਬ ਸਰਕਾਰ ਦੀ ਨੀਅਤ ਵਿੱਚ ਖੋਟ ਸਾਫ ਨਜ਼ਰ ਆ ਰਹੀ ਹੈ ਜਿਸ ਕਰਕੇ ਟਰਾਂਸਪੋਰਟ ਵਿਭਾਗ ਦੇ ਮੁੱਖ ਅਧਿਕਾਰੀਆਂ ਦੀ ਬਦਲੀ ਕਰ ਦਿੱਤੀ ਗਈ ਅਤੇ ਕਮੇਟੀ ਦੀ ਕਾਰਵਾਈ ਢਿੱਲੀ ਪਾ ਦਿੱਤੀ ਗਈ
ਪਹਿਲੇ ਅਧਿਕਾਰੀਆਂ ਨੇ ਯੂਨੀਅਨ ਦੇ ਦੋ ਨੁਮਾਇੰਦਿਆਂ ਨੂੰ ਕਮੇਟੀ ਵਿੱਚ ਸ਼ਾਮਿਲ ਕਰਕੇ ਸਹਿਮਤੀ ਨਾਲ ਕੁੱਝ ਸਹੀ ਪਾਲਸੀ ਤਿਆਰ ਕੀਤਾ ਸੀ ਹੁਣ ਉਹ ਸਾਰਾ ਕੁੱਝ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਿੱਤ ਮੁਲਾਜ਼ਮ ਮਾਰੂ ਨਵੇ ਫਰਮਾਨ ਜਾਰੀ ਕੀਤੇ ਜਾ ਰਹੇ ਹਨ ਜਿਵੇਂ ਕਿ ਰੋਡ ਉਪਰ ਬੇਹਿਸਾਬਾ ਟ੍ਰੈਫਿਕ ਹੋਣ ਦੇ ਬਾਵਜੂਦ ਨਿਤ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ ਫੇਰ ਵੀ ਕੰਡਕਟਰ ਦੀ ਇਕ ਨੰਬਰ ਸੀਟ ਬਦਲ ਕੇ ਸੱਭ ਤੋਂ ਪਿਛਲੀ ਸੀਟ ਦੇ ਆਰਡਰ ਕੀਤੇ ਗਏ ਹਨ ਜਦ ਕਿ ਨਾਲਦੇ ਸੂਬੇ ਹਰਿਆਣੇ ਵਿਚ ਇੱਕ ਨੰਬਰ ਸੀਟ ਕੰਡਕਟਰ ਲਈ ਰੱਖੀ ਗਈ ਹੈ।ਜਿਸ ਕਰਕੇ ਵਰਕਰਾਂ ਦੇ ਵਿੱਚ ਭਾਰੀ ਰੋਸ ਪਾਇਆ ਗਿਆ ਹੈ। ਉਹਨਾਂ ਬੋਲਦਿਆਂ ਦੱਸਿਆ ਕਿ ਵਿਭਾਗਾਂ ਦੇ ਉੱਚ ਅਧਿਕਾਰੀਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ 17 ਤਰੀਕ ਨੂੰ ਜਥੇਬੰਦੀ ਵੱਲੋ ਜਿਮਣੀ ਚੋਣਾਂ ਦੇ ਵਿੱਚ ਸਰਕਾਰ ਦੀਆਂ ਵਰਕਰ ਮਾਰੂ ਨੀਤੀਆਂ ਦਾ ਪ੍ਰਚਾਰ ਕਰਕੇ ਸਰਕਾਰ ਦਾ ਵਿਰੋਧ ਕਰਨਗੇ ਜੇਕਰ ਸਰਕਾਰ ਨੇ ਫਿਰ ਵੀ ਮੰਗਾਂ ਨੂੰ ਨਜਰ ਅੰਦਾਜ ਕੀਤਾ ਤਾਂ ਪੋਸਟਪੋਨ ਕੀਤੇ ਸ਼ਘੰਰਸ਼ ਹੜਤਾਲ ਸਮੇਤ ਤਿਖੇ ਐਕਸ਼ਨ ਕੀਤੇ ਜਾਣਗੇ।
ਕਪੂਰਥਲਾ ਡਿਪੂ ਦੇ ਗੇਟ ਤੇ ਬੋਲਦਿਆਂ ਡੀਪੂ ਪ੍ਰਧਾਨ ਸਤਨਾਮ ਸਿੰਘ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗਾ ਦੇ ਅਧਿਕਾਰੀ ਸਰਕਾਰ ਦੇ ਹੁਕਮਾਂ ਨੂੰ ਵੀ ਟਿੱਚ ਜਾਣਦੇ ਹੋਏ ਵਾਰ ਵਾਰ ਜਥੇਬੰਦੀ ਨਾਲ ਹੋਈਆਂ ਮੀਟਿੰਗਾ ਵਿੱਚ ਹੋਏ ਫੈਸਲਿਆਂ ਨੂੰ ਲਾਗੂ ਕਰਨ ਤੋਂ ਭੱਜ ਰਹੇ ਹਨ ਅਤੇ ਮੰਗਾ ਪੂਰੀਆ ਨਾ ਹੋਣ ਤੱਕ ਸ਼ਘੰਰਸ਼ ਜਾਰੀ ਰੱਖੇ ਜਾਣਗੇ ਅਤੇ ਸਰਕਾਰ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।