ਕਪੂਰਥਲਾ 2ਨਵੰਬਰ( ਗੌਰਵ ਮੜੀਆ ) ਸ਼ਨੀਵਾਰ ਨੂੰ ਪਿੰਡ ਖੋਜੇਵਾਲਾ ਜਿਲ੍ਹਾਂ ਕਪੂਰਥਲਾ ਵਿਖੇ ਇੱਕ ਪ੍ਰੈਸ ਕਾਨਫਰੰਸ ਹੋਈI ਜਿੱਥੇ ਪਿਛਲੇ ਦਿਨੀਂ ਪਿੰਡ ਖੋਜੇਵਾਲਾ ਜਿਲ੍ਹਾਂ ਕਪੂਰਥਲਾ ਵਿਖੇ ਇੱਕ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਵਲੋਂ ਕ੍ਰਿਸਮਿਸ ਮਸੀਹ ਮੇਲਾ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ ਜੋ ਕਿ 6 ਨਵੰਬਰ 2024 ਦਿਨ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ ਦ ਓਪਨ ਡੋਰ ਚਰਚ ਖੋਜੇਵਾਲਾ ਪਿਛਲੇ ਕਰੀਬ ਸਾਢੇ ਤਿੰਨ ਦਹਾਕੇ ਤੋਂ ਪ੍ਰਭੂ ਯਿਸ਼ੂ ਮਸੀਹ ਜੀ ਦੀ ਸੇਵਾ ਨੂੰ ਸਮਰਪਿਤ ਹੈ ਇਹ ਉੱਤਰ ਭਾਰਤ ਦੀ ਇੱਕ ਨਾਮੀ ਚਰਚ ਮੰਨੀ ਜਾਂਦੀ ਹੈ
ਇੱਥੇ ਬਹੁਤ ਭਾਰੀ ਗਿਣਤੀ ਵਿੱਚ ਮਸੀਹੀ ਭਾਈਚਾਰਾ ਇਕੱਠਾ ਹੋ ਕੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਪਵਿੱਤਰ ਜਨਮ ਦਿਹਾੜੇ ਨੂੰ ਮਨਾਏਗਾI ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਬਿਸ਼ਪ ਸਹਿਬਾਨ, ਪਾਸਟਰ ਸਹਿਬਾਨ, ਲੀਡਰ ਤੇ ਕਲੀਸੀਆਵਾਂ ਪਹੁੰਚ ਰਹੀਆਂ ਹਨ ਸਗੋਂ ਪੰਜਾਬ ਭਰ ਤੋਂ ਹੀ ਨਹੀਂ ਜੰਮੂ-ਕਸ਼ਮੀਰ, ਰਾਜਸਥਾਨ, ਉੱਤਰ-ਪ੍ਰਦੇਸ਼, ਹਰਿਆਣਾ ਆਦਿ ਵੱਖ-ਵੱਖ ਸਟੇਟਾਂ ਤੋਂ ਕਲੀਸੀਆਵਾਂ ਪਹੁੰਚ ਰਹੀਆਂ ਹਨ I ਇਸ ਪ੍ਰੋਗਰਾਮ ਨੂੰ ਪੂਰੇ ਪੰਜਾਬ ਦੀਆਂ ਚਰਚਾਂ ਵਲੋਂ ਸਹਿਯੋਗ ਪ੍ਰਾਪਤ ਹੋਵੇਗਾI ਇਸ ਮੌਕੇ ਮੁਖ ਪਾਸਟਰ ਹਰਪ੍ਰੀਤ ਸਿੰਘ ਦਿਓਲ ਜੀ ਨੇ ਗੱਲ-ਬਾਤ ਕਰਦਿਆਂ ਦਸਿਆ ਕਿ ਇਹ ਪ੍ਰੋਗਰਾਮ ਇੱਕ ਆਨੰਦ ਉਤਸਵ ਵਜੋਂ ਮਨਾਇਆ ਜਾਵੇਗਾ I
ਇਸ ਦਿਨ ਸ਼ਾਂਤੀ ਦੇ ਰਾਜਕੁਮਾਰ ਪ੍ਰਭੂ ਯਿਸ਼ੂ ਮਸੀਹ ਦੀਆਂ ਸਿੱਖਿਆਵਾਂ ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤੇ ਜਾਣਗੇI ਦ ਓਪਨ ਡੋਰ ਚਰਚ ਦੇ ਮੁੱਖ ਪਾਸਟਰ ਦਿਓਲ ਜੀ ਵਲੋਂ ਸਾਰੇ ਹੀ ਮਸੀਹੀ ਭਾਈਚਾਰੇ ਨੂੰ ਇਸ ਮਹਾ ਆਨੰਦ ਉਤਸਵ ਕ੍ਰਿਸਮਿਸ ਮਸੀਹੀ ਮੇਲਾ ਦੇ ਵਿੱਚ ਆਉਣ ਲਈ ਸੱਦਾ ਪੱਤਰ ਵੀ ਦਿੱਤਾ ਗਿਆ , ਅੰਤ ਵਿੱਚ ਪਾਸਟਰ ਦਿਓਲ ਜੀ ਨੇ ਕਿਹਾ ਕਿ ਇਹ ਮਹਾ ਆਨੰਦ ਉਤਸਵ ਕ੍ਰਿਸਮਿਸ ਮਸੀਹੀ ਮੇਲਾ ਮਸੀਹੀ ਲੋਕਾਂ ਲਈ ਇੱਕ ਯਾਦਗਾਰੀ ਮੇਲਾ ਰਹੇਗਾ

