ਕਪੂਰਥਲਾ 20 ਅਕਤੂਬਰ (ਗੌਰਵ ਮੜੀਆ ) ਵਾਰੀਅਰਜ਼ ਸਪੋਰਟਸ ਅਕੈਡਮੀ ਕਪੂਰਥਲਾ ਵਲੋਂ ਬੱਚਿਆਂ ਦੇ ਚਿਹਰਿਆਂ ਤੇ ਮੁਸਕਰਾਹਟ,ਸਵੈ-ਮਾਣ ਅਤੇ ਆਤਮ ਵਿਸ਼ਵਾਸ ਲਿਆਉਣ ਦੇ ਉਪਰਾਲੇ ਤਹਿਤ ਬੱਚਿਆਂ ਨੂੰ ਬੂਟ ਅਤੇ ਟੀ-ਸ਼ਰਟਾਂ ਵੰਡੀਆਂ ਗਈਆਂ।ਇਸ ਮੌਕੇ ਵਾਰੀਅਰਜ਼ ਸਪੋਰਟਸ ਅਕੈਡਮੀ ਦੇ ਪ੍ਰਧਾਨ ਅਤੁਲ ਗਰਗ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਅਕੈਡਮੀ ਵੱਲੋਂ ਜਮੀਨੀ ਪੱਧਰ ਤੱਕ ਬੱਚਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।ਇਸੇ ਮੁਹਿੰਮ ਨੂੰ ਜਾਰੀ ਰੱਖਦਿਆਂ ਸਮੇਂ-ਸਮੇਂ ਤੇ ਬੱਚਿਆਂ ਨੂੰ ਪੁਲਿਸ ਅਤੇ ਸੈਨਿਕਾ ਕਿਵੇਂ ਦੇਸ਼ ਦੀ ਰੱਖਿਆ ਕਰਦੇ ਹਨ ਦੇ ਬਾਰੇ ਬੱਚਿਆਂ ਨੂੰ ਜਾਗਰੂਕ ਕਰਕੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ।ਅਤੁਲ ਗਰਗ ਨੇ ਦੱਸਿਆ ਕਿ ਵਾਰੀਅਰਜ਼ ਸਪੋਰਟਸ ਅਕੈਡਮੀ ਕਪੂਰਥਲਾ ਵੱਲੋਂ ਇਸਦੇ ਨਾਲ-ਨਾਲ ਬੱਚਿਆਂ ਨੂੰ ਆਤਮ-ਨਿਰਭਰ ਬਨਣ ਦੇ ਨੁਕਤੇ ਵੀ ਸਿਖਾਏ ਜਾਂਦੇ ਹਨ,ਨਾਲ ਹੀ ਪੁਲਿਸ ਅਤੇ ਫੋਜ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ।
ਜਿਸ ਨਾਲ ਆਤਮ-ਨਿਰਭਰ ਹੋਕੇ ਬੱਚੇ ਕਿਸੇ ਵੀ ਮਾੜੀ ਘਟਨਾ ਦਾ ਵਿਰੋਧ ਕਰ ਸਕਣ।ਟ੍ਰੇਨਿੰਗ ਦੌਰਾਨ ਵਿੱਚ ਬੱਚੇ ਸਵੈ-ਰੱਖਿਆ ਦੇ ਟਿਪਸ ਸਿੱਖ ਕੇ ਆਪਣੇ ਦੋਸਤਾਂ ਨੂੰ ਵੀ ਸਵੈ-ਰੱਖਿਆ ਦੇ ਟਿਪਸ ਸਿਖਾ ਰਹੇ ਹਨ।ਇਸਦੇ ਨਾਲ ਹੀ ਪੁਲਿਸ ਅਤੇ ਆਰਮੀ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਬੱਚੇ ਫੌਜ ਅਤੇ ਪੁਲਿਸ ਵਿੱਚ ਭਰਤੀ ਹੋ ਹੁੱਕੇ ਹਨ ਅਤੇ ਆਪਣੇ ਹੁਨਰ ਦੀ ਵਰਤੋਂ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਕਈ ਵਾਰ ਬੱਚਿਆਂ ਨੂੰ ਸਕੂਲਾਂ ਅਤੇ ਕਾਲਜਾਂ ਦੇ ਬਾਹਰ ਖੜ੍ਹੇ ਸਮਾਜ ਵਿਰੋਧੀ ਅਨਸਰਾਂ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਕਈ ਮਾਮਲਿਆਂ ਵਿੱਚ ਬੱਚੇ ਵਿਰੋਧ ਵੀ ਨਹੀਂ ਕਰ ਪਾਉਂਦੇ ਹਨ। ਜਿਸਦਾ ਫਾਇਦਾ ਸਮਾਜ ਵਿਰੋਧੀ ਅਨਸਰ ਉਠਾਉਂਦੇ ਹਨ।ਇਸਦੇ ਲਈ ਹੀ ਐਕਡਮੀ ਵਲੋਂ ਬਿਲਕੁਲ ਮੁਫ਼ਤ ਸਿਖਲਾਈ ਦਾ ਆਯੋਜਨ ਕੀਤਾ ਜਾਂਦਾ ਹੈ।ਇੱਥੇ ਆਉਣ ਵਾਲੇ ਬੱਚਿਆਂ ਨੂੰ ਸਵੈ ਰੱਖਿਆ ਦੇ ਨੁਕਤੇ ਸਿਖਾਏ ਜਾਂਦੇ ਹਨ।
ਉੱਥੇ ਹੀ ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਪਹਿਲਾਂ ਨੁਕਤੇ ਸਿਖਾਏ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਅਭਿਆਸ ਕਰਵਾਇਆ ਜਾਂਦਾ ਹੈ।ਬੱਚਿਆਂ ਲਈ ਕਰਵਾਈ ਜਾਣ ਵਾਲੀ ਸਿਖਲਾਈ ਲਈ ਜਿੱਥੇ ਮਾਹਿਰ ਵੀ ਭੁਲਾਏ ਜਾਂਦੇ ਹਨ।ਜਿੱਥੇ ਮਾਹਿਰਾਂ ਵਲੋਂ ਬੱਚਿਆਂ ਦੇ ਮਨਾਂ ਵਿੱਚ ਛੁਪੇ ਹੋਏ ਸ਼ੰਕਿਆਂ ਨੂੰ ਦੂਰ ਕੀਤਾ ਜਾਂਦਾ ਹੈ,ਅਤੇ ਉਨ੍ਹਾਂ ਨੂੰ ਵਿਸਥਾਰਪੂਰਵਕ ਆਪਣੇ ਬਚਾਅ ਅਤੇ ਦੇਸ਼ ਭਗਤੀ ਪ੍ਰਤੀ ਜਾਗਰੂਕ ਕਰਨ ਦੇ ਲਈ ਨੁਕਤੇ ਵੀ ਸਿਖਾਏ ਜਾਂਦੇ ਹਨ।ਉਨ੍ਹਾਂਨੇ ਦੱਸਿਆ ਕਿ ਬੱਚੇ ਜਾਗਰੂਕ ਹੋ ਕੇ ਪੁਲਿਸ ਅਤੇ ਫੌਜ ਵਿੱਚ ਭਰਤੀ ਹੋ ਕੇ ਆਪਣਾ ਝੰਡਾ ਲਹਿਰਾਇਆ ਚੁੱਕੇ ਹਨ।ਉਨ੍ਹਾਂ ਕਿਹਾ ਕਿ ਅਕੈਡਮੀ ਦਾ ਉਦੇਸ਼ ਵੱਧ ਤੋਂ ਵੱਧ ਬੱਚਿਆਂ ਨੂੰ ਸਵੈ-ਨਿਰਭਰ ਬਣਾਉਣਾ ਹੈ, ਇਸ ਦੇ ਲਈ ਉਹ ਬੱਚਿਆਂ ਨੂੰ ਸਿਖਲਾਈ ਵਿੱਚ ਸ਼ਾਮਲ ਕਰਨ ਲਈ ਉਹ ਮਾਪਿਆਂ ਨੂੰ ਪ੍ਰੇਰਿਤ ਕਰ ਬੱਚਿਆਂ ਨੂੰ ਸਿਖਲਾਈ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਇਸ ਮੌਕੇ ਤੇ ਕੋਚ ਕੁਲਵਿੰਦਰ ਸਿੰਘ ਹੈਪੀ,ਰਿੱਕੀ,ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ, ਕੀਰਤ ਸਿੰਘ,ਅਮਰੀਕ ਸਿੰਘ ਫੌਜੀ, ਹਰਜਿੰਦਰ ਸਿੰਘ,ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।

