ਲੋਕ ਪੰਚਾਇਤੀ ਚੋਣਾਂ ਦੌਰਾਨ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਪਿੰਡ ਵਿਚ ਅਮਨ ਸ਼ਾਂਤੀ ਅਤੇ ਸਾਂਝੀਵਾਲਤਾ ਦਾ ਪੈਗਾਮ ਦੇਣ-ਚੇਅਰਮੈਨ ਇੰਡੀਅਨ
ਕਪੂਰਥਲਾ 10 ਅਕਤੂਬਰ( ਗੌਰਵ ਮੜੀਆ ) ਵਿਧਾਨ ਸਭਾ ਹਲਕਾ ਕਪੂਰਥਲਾ ਦੇ ਪਿੰਡ ਭਾਣੋ ਲੰਗਾ ਵਿਖੇ ਬਿਨਾਂ ਮੁਕਾਬਲੇ ਤੋਂ ਚੁਣੇ ਗਏ ਸਰਪੰਚ ਜਸਵੰਤ ਸਿੰਘ,ਪੰਚ ਗੁਰਪ੍ਰੀਤ ਸਿੰਘ ਗੋਪੀ, ਪੰਚ ਬਲਦੇਵ ਸਿੰਘ, ਪੰਚ ਮੰਗਲ ਸਿੰਘ
ਪੰਚ ਬਗੀਚਾ ਸਿੰਘ,ਪੰਚ ਮੱਖਣ ਸਿੰਘ, ਪੰਚ ਬਲਜੀਤ ਕੌਰ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਚੇਅਰਮੈਨ ਇੰਡੀਅਨ ਨੇ ਨਵੇਂ ਚੁਣੇ ਗਏ ਸਰਪੰਚ ਅਤੇ ਪੰਚਾਂ ਦਾ ਲੱਡੂਆ ਨਾਲ ਮੂੰਹ ਮੀਠਾ ਕਰਵਾਇਆ ਤੇ ਪਿੰਡ ਦੇ ਸੂਝਵਾਨ ਲੋਕਾਂ ਵਲੋਂ ਪੰਚਾਇਤੀ ਚੋਣਾਂ ਦੌਰਾਨ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਪਿੰਡ ਵਿਚ ਅਮਨ ਸ਼ਾਂਤੀ ਅਤੇ ਸਾਂਝੀਵਾਲਤਾ ਦਾ ਪੈਗਾਮ ਦਿੰਦਿਆਂ ਬਿਨ੍ਹਾਂ ਮੁਕਾਬਲੇ ਨਾਲ ਪੰਚਾਇਤ ਚੁਣਨ ਲਈ ਧੰਨਵਾਦ ਕੀਤਾ।
ਇਸ ਉਨ੍ਹਾਂਨੇ ਕਰੀਬ 20 ਸਾਲਾਂ ਬਾਅਦ ਬਿਨਾਂ ਮੁਕਾਬਲੇ ਤੋਂ ਚੁਣੇ ਗਏ ਜਸਵੰਤ ਸਿੰਘ ਅਤੇ ਸਮੂਹ ਪੰਚਾਂ ਨੂੰ ਵਧਾਈ ਵੀ ਦਿੱਤੀ।ਉਨ੍ਹਾਂਨੇ ਹੋਰਾਂ ਪਿੰਡਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਆਪਣੇ ਪਿੰਡਾਂ ਦੀ ਪੰਚਾਇਤ ਲੋਕਾਂ ਦਾ ਇੱਕ ਇਕੱਠ ਕਰਕੇ ਪੰਚਾਇਤੀ ਚੋਣ ਦੇ ਵਿਸ਼ੇ ਉੱਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਕੇ ਸੂਝਵਾਨ ਸਰਪੰਚ ਨੂੰ ਚੁਨਣ ਦੀ ਤਰਹਿਜ ਦੇਣ।ਇਸ ਦੌਰਾਨ ਨਵੇਂ ਚੁਣੇ ਗਏ ਸਰਪੰਚ ਅਤੇ ਪੰਚਾਂ ਵੱਲੋਂ ਚੇਅਰਮੈਨ ਇੰਡੀਅਨ ਨੂੰ ਵਿਸ਼ਵਾਸ ਦਵਾਇਆ ਕਿ ਉਹ ਪਿੰਡ ਦੇ ਹਰ ਤਰ੍ਹਾਂ ਦੇ ਵਿਕਾਸ ਕਾਰਜ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕਰਨਗੇ ਅਤੇ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।ਇਸ ਤੇ ਮੌਕੇ ਪਰਮਜੀਤ ਸਿੰਘ ਪੰਮਾ,ਕੁੰਦਨ ਸਿੰਘ ਲੰਬਰਦਾਰ, ਤੀਰਥ ਸਿੰਘ,ਮਨਕੀਰਤ ਸਿੰਘ,ਬਲਾਕ ਪ੍ਰਧਾਨ ਦਲਜੀਤ ਸਿੰਘ ਆਕਾਸ਼ ਕੁਮਾਰ,ਜਗਦੀਪ ਸਿੰਘ ਵੰਜ ਆਦਿ ਹਾਜ਼ਰ ਸਨ।

