ਕਪੂਰਥਲਾ 28 ਸਿਤੰਬਰ( ਗੌਰਵ ਮੜੀਆ ) ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਸ਼ਨੀਵਾਰ ਨੂੰ ਦੇਸ਼ ਦੇ ਮਹਾਨ ਸਪੁੱਤਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ।ਸਥਾਨਕ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਸਦੀ ਦੇ ਮਹਾਨਾਇਕ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਿਆ।ਇਸ ਮੌਕੇ ਤੇ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਨੇ ਕਿਹਾ ਕਿ ਨੌਜਵਾਨਾਂ ਲਈ ਭਗਤ ਸਿੰਘ ਤੋਂ ਵੱਡੀ ਪ੍ਰੇਰਨਾ ਕੋਈ ਨਹੀਂ ਹੈ।ਭਗਤ ਸਿੰਘ ਮਹਾਤਮਾ ਗਾਂਧੀ ਦੀ ਅਹਿੰਸਾਵਾਦੀ ਵਿਚਾਰਧਾਰਾ ਨੂੰ ਸਭ ਤੋਂ ਉੱਚੇ ਪਾਯਦਾਨ ਤੇ ਲੈ ਕੇ ਜਾਂਦੇ ਹਨ।
ਆਪਣੀ ਵਿਚਾਰਧਾਰਾ ਲਈ ਕਿਸੇ ਹੋਰ ਦੀ ਜਾਨ ਲੈਣ ਦੀ ਬਜਾਏ ਆਪਣੇ ਆਪ ਨੂੰ ਕੁਰਬਾਨ ਕਰਨਾ ਇਸ ਦਾ ਸਭ ਤੋਂ ਵੱਡਾ ਸਬੂਤ ਹੈ।ਅਵੀ ਰਾਜਪੂਤ ਨੇ ਕਿਹਾ ਕਿ ਦੇਸ਼ ਵਿੱਚ ਭਗਤ ਸਿੰਘ ਨੌਜਵਾਨਾਂ ਦੇ ਸਭ ਤੋਂ ਵੱਡੇ ਆਦਰਸ਼ ਹਨ,ਉੱਥੇ ਬਹੁਤ ਘੱਟ ਨੌਜਵਾਨ ਸਮਾਜਕ ਤਬਦੀਲੀ ਦੀ ਲੜਾਈ ਵਿੱਚ ਅੱਗੇ ਆ ਰਹੇ ਹਨ।ਇਹ ਇੱਕ ਗੰਭੀਰ ਵਿਸ਼ਾ ਹੈ।ਉਨ੍ਹਾਂਨੇ ਅੰਗਰੇਜ਼ਾਂ ਤੋਂ ਕਦੇ ਵੀ ਆਪਣਾ ਬਚਾਅ ਨਹੀਂ ਕੀਤਾ।ਜਦੋਂ ਪਿਤਾ ਨੇ ਬਚਾਅ ਦੀ ਗੱਲ ਕੀਤੀ ਤਾਂ ਉਹ ਨਰਾਜ਼ ਹੋ ਗਏ ਸਨ ਅਤੇ ਆਜ਼ਾਦੀ ਨਾਲ ਜਿੰਦਗੀ ਬਤੀਤ ਕੀਤੀ।
ਉਨ੍ਹਾਂਨੇ ਕਿਹਾ ਕਿ ਆਜ਼ਾਦੀ ਸੰਗਰਾਮ ਵਿੱਚ ਸ਼ਹੀਦ ਭਗਤ ਸਿੰਘ,ਰਾਜਗੁਰੂ,ਸੁਖਦੇਵ ਸਿੰਘ,ਲਾਲਾ ਲਾਜਪਤ ਰਾਏ ਅਤੇ ਅਣਗਿਣਤ ਦੇਸ਼ ਭਗਤਾਂ ਨੇ ਜਿੱਥੇ ਅੰਗਰੇਜ਼ੀ ਹਕੂਮਤ ਦੇ ਜ਼ੁਲਮ ਬਰਦਾਸ਼ਤ ਕੀਤੇ ਉੱਥੇ ਹੀ ਆਪਣੀ ਪਿੱਠ ਤੇ ਲਾਠੀਆਂ ਖਾ ਕੇ ਹੱਸਦੇ ਹੱਸਦੇ ਫਾਂਸੀ ਦੇ ਫੰਦੇ ਨੂੰ ਚੁਮ ਗਏ।ਉਨ੍ਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ।ਉਨ੍ਹਾਂਨੇ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਨਸ਼ਿਆਂ ਨੂੰ ਤਿਆਗ ਕੇ ਆਪਣੀ ਸੋਚ ਖੇਡਾਂ,ਵਿਕਾਸ ਅਤੇ ਸਮਾਜਿਕ ਸੁਧਾਰ ਦੀਆਂ ਗਤੀਵਿਧੀ ਵਿੱਚ ਲਗਾਉਣ।ਇਸ ਮੌਕੇ ਅਸ਼ੋਕ ਸ਼ਰਮਾ,ਮਨਜੀਤ ਕਾਲਾ,ਕੁਲਦੀਪ ਧੀਰ, ਸੁਮਿਤ ਕਪੂਰ,ਮਹਿੰਦਰ ਸਿੰਘ,ਪਰਮਜੀਤ,ਤਜਿੰਦਰ ਲਵਲੀ, ਲਾਡੀ,ਰਾਜੇਸ਼ ਕੁਮਾਰ,ਲਖਬੀਰ ਸਿੰਘ, ਸੌਰਵ ਨਾਹਰ, ਹਰਪ੍ਰੀਤ ਹਨੀ,ਓਮਕਾਰ ਸਿੰਘ,ਰੂਬਲ ਧੀਰ,ਪਵਨ,ਵਿਸ਼ਾਲ,ਬਿੱਟੂ ਸ਼ਰਮਾ,ਅਜੇ,ਰੋਹਿਤ,ਬਲਵਿੰਦਰ,ਅਜੀਤ ਸਿੰਘ,ਬਲਵੀਰ,ਰਮਨ,ਸੰਨੀ,ਗਗਨ, lਜੈ, ਤਲਜਿੰਦਰ ਸਿੰਘ,ਵਿਸ਼ਾਲ,ਹਰਜਿੰਦਰ ਸਿੰਘ,ਜਸਵਿੰਦਰ,ਸ਼ਿਵ ਆਦਿ ਹਾਜ਼ਰ ਸਨ।

