ਭਾਜਪਾ ਅਤੇ ਇਸ ਦੇ ਵਰਕਰ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੰਮ ਕਰ ਰਹੇ ਹਨ-ਖੋਜੇਵਾਲ
ਕਪੂਰਥਲਾ 28 ਸਿਤੰਬਰ (ਗੌਰਵ ਮੜੀਆ ) ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕੀਤਾ।ਇਸ ਮੌਕੇ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਖੋਜੇਵਾਲ ਵੱਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।ਖੋਜੇਵਾਲ ਵੱਲੋਂ ਆਜ਼ਾਦੀ ਪ੍ਰਾਪਤੀ ਲਈ ਮਹਾਨ ਕ੍ਰਾਂਤੀਕਾਰੀ ਕੰਮਾਂ ਤੇ ਚਾਨਣਾ ਪਾਇਆ।
ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਸ਼ਹੀਦ ਭਗਤ ਸਿੰਘ ਦਾ ਬਹੁਤ ਵੱਡਾ ਯੋਗਦਾਨ ਸੀ।ਸ਼ਹੀਦ ਭਗਤ ਸਿੰਘ ਇੱਕ ਮਹਾਨ ਕ੍ਰਾਂਤੀਕਾਰੀ ਸਨ।ਇਸੇ ਸੋਚ ਨਾਲ ਭਾਜਪਾ ਅਤੇ ਇਸ ਦੇ ਵਰਕਰ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੰਮ ਕਰਦੇ ਹੋਏ ਸ਼ਹਿਦ ਭਗਤ ਸਿੰਘ ਸੋਚ ਨੂੰ ਅੱਗੇ ਵਧ ਰਹੀ ਹੈ।ਉਨ੍ਹਾਂ ਕਿਹਾ ਕਿ ਸਰਦਾਰ ਭਗਤ ਸਿੰਘ ਇਸ ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਏ ਅਤੇ ਕ੍ਰਾਂਤੀਕਾਰੀ ਸਨ।ਜਲ੍ਹਿਆਂਵਾਲਾ ਬਾਗ ਕਤਲੇਆਮ ਨੇ ਉਨ੍ਹਾਂਦੇ ਦੇ ਜੀਵਨ ਤੇ ਡੂੰਘਾ ਪ੍ਰਭਾਵ ਪਾਇਆ।ਚੰਦਰਸ਼ੇਖਰ ਆਜ਼ਾਦ ਅਤੇ ਪਾਰਟੀ ਦੇ ਹੋਰ ਕ੍ਰਾਂਤੀਕਾਰੀ ਮੈਂਬਰਾਂ ਦੇ ਨਾਲ ਮਿਲਕੇ ਉਨ੍ਹਾਂਨੇ ਭਾਰਤ ਦੀ ਆਜ਼ਾਦੀ ਲਈ ਬੇਮਿਸਾਲ ਸਾਹਸ ਨਾਲ ਸ਼ਕਤੀਸ਼ਾਲੀ ਬ੍ਰਿਸ਼ਿਟ ਸਰਕਾਰ ਦਾ ਸਾਹਮਣਾ ਕੀਤਾ।
ਫੜੇ ਜਾਣ ਤੇ ਉਨ੍ਹਾਂਨੇ ਮੁਆਫੀ ਮੰਗਣ ਦੇ ਬਜਾਏ ਫਾਂਸੀ ਚੜ ਜਾਣਾ ਮੰਜੂਰ ਕੀਤਾ ਅਜਿਹੇ ਮਹਾਨ ਆਜ਼ਾਦੀ ਘੁਲਾਟੀਏ ਨੂੰ ਦੇਸ਼ ਸਿਰ ਝੁਕਾਉਂਦਾ ਹੈ।ਉਨ੍ਹਾਂਦੀ ਕੁਰਬਾਨੀ ਦੀ ਬਦੋਲਤ ਹੀ ਸਾਨੂੰ ਆਜ਼ਾਦੀ ਪ੍ਰਾਪਤ ਹੋਈ।ਇਸ ਮੌਕੇ ਤੇਯੂਵਾ ਜਿਲਾ ਪਰਧਾਨ ਸੰਨੀ ਬੈਂਸ,ਜਿਲ, ੳਉਪ ਪਰਧਾਨ ਅਸ਼ਵਨੀ ਤੁਲੀ, ਐਸ ਸੀ ਮੌਰਚਾ ਜਿਲਾ ਪਰਧਾਨ ਰੋਸ਼ਨ ਲਾਲ ਸਭਰਵਾਲ,ਪੰਜਾਬ ਕਾਰਜਕਾਰਣੀ ਮੈਂਬਰ ਰਾਜੇਸ਼ ਪਾਸੀ ਅਤੇ ਜਗਦੀਸ਼ ਸ਼ਰਮਾਂ,ਜਿਲਾ ੳਪ ਪਰਧਾਨ ਯਾਦਵਿੰਦਰ ਪਾਸੀ,ਸਿਟੀ ਮੰਡਲ ਪਰਧਾਨ ਕਮਲ ਪ੍ਰਭਾਕਰ ,ਸੁਨੀਲ ਅਰੋੜਾ, ਸੁਨੀਲ ਸ਼ਰਮਾ,ਮਨਜਿੰਦਰ ਸਿੰਘ,ਭਾਰਤ ਗੁਪਤਾ,ਅੰਕੁਸ਼ ਚੋਹਾਨ,ਪ੍ਰੀਤ ਜੱਟਪੁਰਾ, ਸ਼ਾਮ ਭੂਟਾਨੀ,ਅੰਮ੍ਰਿਤ ਸਿੰਘ ਆਦਿ ਹਾਜ਼ਰ ਸਨ।

