By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਨੇ ਅਪਣੀਆਂ ਮੰਗਾਂ ਨੂੰ ਲੈਕੇ ਕੀਤੀ ਗੇਟ ਰੈਲੀ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਨੇ ਅਪਣੀਆਂ ਮੰਗਾਂ ਨੂੰ ਲੈਕੇ ਕੀਤੀ ਗੇਟ ਰੈਲੀ
JalandharKapurthla

ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਨੇ ਅਪਣੀਆਂ ਮੰਗਾਂ ਨੂੰ ਲੈਕੇ ਕੀਤੀ ਗੇਟ ਰੈਲੀ

Talk Hindustan
Last updated: 2024/09/20 at 1:47 PM
Talk Hindustan
Share
8 Min Read
ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਨੇ ਅਪਣੀਆਂ ਮੰਗਾਂ ਨੂੰ ਲੈਕੇ ਕੀਤੀ ਗੇਟ ਰੈਲੀ
SHARE

1 ਮਹੀਨੇ ਦੇ ਵਾਅਦੇ ਮੁਤਾਬਿਕ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾ ਦਾ ਨਹੀਂ ਕੀਤਾ ਸਰਕਾਰ ਨੇ ਕੋਈ ਹੱਲ – ਪ੍ਰਧਾਨ ਸਤਨਾਮ ਸਿੰਘ

ਪਨਬਸ /ਪੀ.ਆਰ.ਟੀ.ਸੀ ਵਿੱਚ ਲਗਭਗ 400 ਬੱਸ ਕੰਡਮ ਹੋਣ ਦੇ ਕਿਨਾਰੇ ਤੇ ਸਰਕਾਰ ਵੱਲੋਂ ਵਿਭਾਗਾਂ ਦੀਆਂ ਨਹੀਂ ਪਾਇਆਂ ਜਾ ਰਹੀਆਂ ਬੱਸਾਂ ਉਲਟਾ ਕਿਲੋਮੀਟਰ ਸਕੀਮ ਬੱਸਾਂ ਪਾਉਣ ਹੋਈ ਸਰਕਾਰ ਉਤਾਵਲੀ – ਗੁਰਵਿੰਦਰ ਸਿੰਘ ਸਿੱਧੂ

ਕੱਚੇ ਮੁਲਾਜ਼ਮਾਂ ਨੂੰ ਮੁੜ ਤੋਂ ਗੇਟ ਰੈਲੀਆ ਕੰਨਵੈਸ਼ਨ ਉਪਰੰਤ ਹੋਵੇਗਾ 21 ਅਕਤੂਬਰ ਤੋ ਪਨਬੱਸ/ਪੀ ਆਰ ਟੀ ਸੀ ਦਾ ਮੁਕੰਮਲ ਚੱਕਾ ਜਾਮ ਮੁੱਖ ਮੰਤਰੀ ਰਿਹਾਇਸ਼ ਤੇ ਧਰਨਾ ਦੇਣ ਲਈ ਕੀਤਾ ਜਾ ਰਿਹਾ ਹੈ ਮਜਬੂਰ -ਗਰਮੀਤ ਸਿੰਘ ਭੁੱਲਰ

ਕਪੂਰਥਲਾ 20 ਸਿਤੰਬਰ (ਗੌਰਵ ਮੜੀਆ) :  ਪੰਜਾਬ ਰੋਡਵੇਜ਼ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਨੇ ਪੰਜਾਬ ਦੇ 27 ਡਿੱਪੂਆਂ ਤੇ ਗੇਟ ਰੈਲੀਆ ਕੀਤੀਆਂ ਕਪੂਰਥਲਾ ਡੀਪੂ ਦੇ ਗੇਟ ਤੋਂ ਸੂਬਾ ਸਹਾਇਕ ਗੁਰਵਿੰਦਰ ਸਿੰਘ ਸਿੱਧੂ ਨੇ ਬੋਲਦਿਆਂ ਕਿਹਾ ਕਿ 09/02/2024 ਨੂੰ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਮੀਟਿੰਗ ਹੋਈ ਜਿਸ ਵਿੱਚ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ 11/03/2024ਨੂੰ ਕਮੇਟੀ ਗਠਿਤ ਕਰਕੇ 2 ਮਹੀਨੇ ਨੇ ਵਿੱਚ ਮੰਗਾਂ ਦਾ ਹੱਲ ਕਰਨ ਦੇ ਲਈ ਕਿਹਾ ਗਿਆ ਪ੍ਰੰਤੂ ਮਨੇਜਮੈਟ ਅਧਿਕਾਰੀਆਂ ਨੇ ਸਮਾਂ ਟਪਾ ਦਿੱਤਾ ਮੁੜ ਤੋਂ ਮੁਲਾਜ਼ਮਾਂ ਨੂੰ ਸੰਘਰਸ਼ ਦੇ ਰਾਹ ਤੁਰਨਾ ਪਿਆ ਫਿਰ ਮੁੱਖ ਮੰਤਰੀ ਪੰਜਾਬ ਵੱਲੋਂ ਜਲੰਧਰ ਜ਼ਿਮਨੀ ਚੋਣ ਦੌਰਾਨ 1 ਜੁਲਾਈ ਨੂੰ ਕਵਾਨਾ ਹੋਟਲ ਜਲੰਧਰ ਵਿਖੇ ਪੈਨਿਲ ਮੀਟਿੰਗ ਸੱਦੀ ਗਈ ਸੀ ਮੁੱਖ ਮੰਤਰੀ ਪੰਜਾਬ ਵੱਲੋਂ ਜੰਥੇਬੰਦੀ ਨੂੰ ਭਰੋਸਾ ਦਿਵਾਇਆ ਅਤੇ ਮੌਕੇ ਦੇ ਆਧਿਕਾਰੀਆ ਨੂੰ ਹਦਾਇਤ ਕੀਤੀ ਕਿ ਜ਼ੋ ਵੀ ਟਰਾਂਸਪੋਰਟ ਮੁਲਾਜ਼ਮਾਂ ਦੀ ਜੰਥੇਬੰਦੀ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਮੰਗਾਂ ਦਾ ਹੱਲ 1 ਮਹੀਨੇ ਦੇ ਸਮੇਂ ਵਿੱਚ ਕੀਤਾ ਜਾਵੇ ।

ਸਰਕਾਰ ਵੱਲੋ ਤਰੁੰਤ ਕਮੇਟੀ ਦਾ ਦਾ ਗਠਿਤ ਕੀਤਾ ਗਿਆ ਅਤੇ 2 ਆਗੂ ਜੰਥੇਬੰਦੀ ਦੇ ਕਮੇਟੀ ਵਿੱਚ ਸ਼ਾਮਲ ਕੀਤੇ ਗਏ 2 ਮੀਟਿੰਗ ਹੋਇਆ ਜੱਥੇਬੰਦੀ ਵੱਲੋਂ ਮੁਲਾਜ਼ਮਾਂ ਦੇ ਹੱਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਪੱਖ ਵੀ ਪੇਸ਼ ਕੀਤੇ ਗਏ । ਕਮੇਟੀ ਦੀ ਫਾਈਨਲ ਰਿਪੋਟ ਨੂੰ ਸਰਕਾਰ ਤੱਕ ਭੇਜਿਆ ਗਿਆ । ਜਥੇਬੰਦੀ ਦੇ ਆਗੂ ਵੱਲੋ ਸਰਕਾਰ ਤੇ ਮਨੇਜਮੈਂਟ ਨਾਲ ਕਈ ਵਾਰ ਰਾਵਤਾ ਵੀ ਕਾਇਮ ਕੀਤਾ ਗਿਆ ਮਨੇਜਮੈਂਟ ਅਤੇ ਸਰਕਾਰ ਭਰੋਸਾ ਦਿਵਾਉਂਦੇ ਰਹੀ ਜਲਦੀ ਅਗਲੀ ਮੀਟਿੰਗ ਕਰਦੇ ਹਾਂ ਪ੍ਰੰਤੂ 2 ਮਹੀਨੇ ਤੋਂ ਉਪਰ ਸਮਾਂ ਬੀਤਣ ਦੇ ਬਾਵਜੂਦ ਵੀ ਕੋਈ ਮੀਟਿੰਗ ਕਰਨੀ ਇਹਨਾਂ ਅਧਿਕਾਰੀਆਂ ਨੇ ਜ਼ਰੂਰੀ ਨਹੀਂ ਸਮਝੀ ਸਗੋ ਸਮਾਂ ਟਪਾ ਕੇ ਮੁਲਾਜ਼ਮਾਂ ਦਾ ਸ਼ੋਸਣ ਕਰਨ ਦੇ ਭਾਰੀ ਯੋਗਦਾਨ ਪਾਇਆ ਹੈ

ਕਿਉਂਕਿ ਮੁਲਾਜ਼ਮਾਂ ਪਹਿਲਾਂ ਤੋਂ ਹੀ ਗੁਲਾਮੀ ਦਾ ਸਨਤਾਪ ਹਢਾ ਰਹੇ ਨੇ ਪ੍ਰੰਤੂ ਇਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ । ਇਸ ਕਰਕੇ ਪੰਜਾਬ ਦੀ ਨੋਜਵਾਨੀ ਪੰਜਾਬ ਨੂੰ ਛੱਡ ਕੇ ਵਿਦੇਸ਼ ਨੂੰ ਜਾ ਰਹੀ ਹੈ ਕਿਉਂਕਿ ਸਰਕਾਰ ਪੱਕੇ ਰੋਜ਼ਗਾਰ ਦੇ ਸਾਧਨਾਂ ਨੂੰ ਪ੍ਰਾਈਵੇਟ ਵਾਲੇ ਪਾਸੇ ਨੂੰ ਲੈ ਕੇ ਜਾਂ ਰਹੀ ਹੈ । ਪੰਜਾਬ ਦੇ ਪੈਸੇ ਦੀ ਵਰਤੋਂ ਪਾਰਟੀ ਨੂੰ ਕਾਮਯਾਬ ਕਰਨ ਦੇ ਲਈ ਦੁਰਵਰਤੋਂ ਕਰਕੇ ਪੰਜਾਬ ਦੇ ਨੋਜਵਾਨ ਨੂੰ ਕਰਜ਼ੇ ਵਿੱਚ ਡੋਬ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜ਼ੋ ਸਰਕਾਰ ਵੱਡੇ ਵੱਡੇ ਦਾਬੇ ਕਰਦੀ ਸੀ ਕਿ ਆਉਦੇ ਸਾਰ ਹੀ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਗੇ ਇੱਕ ਮੁਲਾਜਮ ਪੱਕਾ ਨਹੀਂ ਕੀਤਾ ਗਿਆ ਦੁਸਰੀਆਂ ਸਰਕਾਰ ਵਾਂਗ ਐਡਵੋਟੈਜਮੈਟ ਦੇ ਵੱਡੇ ਵੱਡੇ ਬੋਰਡ ਤੇ ਜ਼ੋਰ ਦੇ ਕੇ ਪੰਜਾਬ ਦਾ ਪੈਸਾ ਖਰਾਬ ਕਰ ਰਹੀ ਹੈ ਸਰਕਾਰ ਪੰਜਾਬ ਦੇ ਲੋਕਾਂ ਨੂੰ ਹੁਣ ਇਹ ਜਾਪਣ ਲੱਗ ਪਿਆ ਹੈ ਕਿ ਇਹ ਵੀ ਝੂਠ ਦੀ ਪੰਡ ਲੈ ਕੇ ਸਰਕਾਰ ਸਾਹਮਣੇ ਆਈ ਹੈ।

ਕਰੱਪਸ਼ਣ ਰੋਕਣ ਦਾ ਹੋਕਾ ਦੇਣ ਵਾਲੀ ਸਰਕਾਰ ਟਰਾਂਸਪੋਰਟ ਵਿਭਾਗ ਵਿੱਚ ਭੋਲੇ ਭਾਲੇ ਨੋਜਵਾਨ ਤੋ ਮੋਟੀ ਰਿਸ਼ਵਤ ਲੈਕੇ ਠੇਕੇਦਾਰੀ ਸ਼ਿਸ਼ਟਮ ਰਾਹੀ ਭਰਤੀਆਂ ਕਰਕੇ ਘੱਟ ਤਨਖਾਹਾਂ ਤੇ ਸ਼ੋਸ਼ਣ ਕਰ ਰਹੀ ਹੈ ਅਤੇ ਪਹਿਲਾ ਤੋ ਭਰਤੀ ਮੁਲਾਜ਼ਮਾਂ ਦਾ ਅਜੇ ਤੱਕ ਕੋਈ ਹੱਲ ਨਹੀ ਕੀਤਾ ਤਾਂ ਆਉਣ ਵਾਲੀਆਂ ਜਿਮਨੀ ਚੌਣਾਂ ਅਤੇ 2027 ਦੇ ਵਿੱਚ ਇਸ ਸਰਕਾਰ ਦਾ ਵੀ ਦੁਸਰੀਆਂ ਸਰਕਾਰ ਵਾਂਗੂ ਹੀ ਹਸ਼ਰ ਹੋਣਾ ਹੈ ।

ਵਰਕਸ਼ਾਪ ਪ੍ਰਧਾਨ ਮਨਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਲਗਭਗ 3 ਸਾਲ ਦੇ ਕਰੀਬ ਸਮਾਂ ਹੋ ਗਿਆ ਹੈ ਪ੍ਰੰਤੂ ਇਸ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਪਨਬਸ/ਪੀ.ਆਰ.ਟੀ.ਸੀ ਵਿੱਚ ਕੋਈ ਵੀ ਨਵੀਂ ਬੱਸ ਨਹੀਂ ਲਗਭਗ 400 ਦੇ ਕਰੀਬ ਬੱਸਾ ਕੰਡਮ ਹੋਣ ਨੂੰ ਤਿਆਰ ਹਨ ਕੁਝ ਹੋ ਵੀ ਚੁੱਕੀਆਂ ਹਨ ਅਤੇ ਬੱਸਾ ਦੀ ਘਾਟ ਕਾਰਨ ਪੰਜਾਬ ਦੀ ਪਬਲਿਕ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਨਾਲ ਸਫ਼ਰ ਕਰਨਾ ਆਮ ਪਬਲਿਕ ਦੀ ਮਜਬੂਰੀ ਬਣ ਗਈ ਹੈ ਜਿਸ ਕਾਰਣ ਸਰਕਾਰੀ ਬੱਸਾਂ ਤੂੜੀ ਵਾਂਗ ਭਰੀਆ ਰਹਿੰਦੀਆਂ ਹਨ ਅਤੇ ਜਿਸ ਨਾਲ ਨਿੱਤ ਹਾਦਸੇ ਵਾਪਰ ਰਹੇ ਨੇ ਜਿਹਨਾਂ ਦਾ ਖਮਿਆਜ਼ਾ ਡਰਾਇਵਰ-ਕੰਡਕਟਰਾ ਨੂੰ ਭੁਗਤਾਨ ਪੈ ਰਿਹਾ ਹੈ ਅਤੇ ਇਸਦੇ ਉਲਟ ਪੰਜਾਬ ਸਰਕਾਰ ਦੋਵੇ ਵਿਭਾਗਾ ਨਾਲ ਮਿਲ ਕੇ ਕਿਲੋਮੀਟਰ (ਪ੍ਰਾਈਵੇਟ) ਸਕੀਮ ਬੱਸਾਂ ਪਾ ਕੇ ਵਿਭਾਗ ਦਾ ਨਿੱਜੀਕਰਨ ਕਰਨ ਵੱਲ ਜਾ ਰਹੀ ਹੈ ਤੇ ਕੁੱਲ ਮਿਲਾ ਕੇ ਵਿਭਾਗ ਨੂੰ ਖਤਮ ਕਰਨ ਵਾਲੇ ਪਾਸੇ ਨੂੰ ਪੰਜਾਬ ਸਰਕਾਰ ਚੱਲ ਰਹੀ ਹੈ

ਪੀ.ਆਰ.ਟੀ.ਸੀ ਦੇ ਚੇਅਰਮੈਨ ਵਲੋ ਮੋਟੀ ਕਮਿਸ਼ਨ ਦੇ ਚੱਕਰ ਵਿੱਚ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੇ ਲਈ ਉਤਾਵਲਾ ਹੋਇਆ ਹੈ ਅਤੇ ਨਾਲ ਹੀ ਕਈ ਕੁਰਪਸ਼ਨ ਦੇ ਮੁੱਦੇ ਸਾਹਮਣੇ ਆਏ ਸੀ ਉਹਨਾਂ ਨੂੰ ਅੰਦਰੋਂ ਗਤੀ ਦੱਬ ਕੇ ਖਤਮ ਕੀਤਾ ਗਿਆ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ ਦਿੱਤੀ ਗਈ ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਨੂੰ ਖਤਮ ਕਰਨ ਦੇ ਲਈ ਮਿੰਨੀ ਬੱਸਾਂ ਦੇ ਮਾਲਕਾਂ ਨੂੰ ਫਾਇਦਾ ਦੇਣ ਦੇ ਲਈ ਸਰਕਾਰ ਵੱਲੋਂ ਕਿਲੋਮੀਟਰ ਦੇ ਵਿੱਚ ਵਾਧਾ ਕੀਤਾ ਗਿਆ ਜ਼ੋ ਕਿ ਸਰਕਾਰੀ ਵਿਭਾਗ ਲਈ ਕਾਫੀ ਮਾਰੂ ਹੈ ਪਨਬਸ / ਪੀ.ਆਰ.ਟੀ.ਸੀ ਵਿਭਾਗਾਂ ਦੀ ਮਨੇਜਮੈਂਟ ਵੱਲੋਂ ਲਗਭਗ 2 ਸਾਲਾ ਦਾ ਸਮਾਂ ਬੀਤਣ ਦੇ ਬਾਵਜੂਦ ਵੀ 5% ਦਾ ਏਰੀਅਲ ਨਹੀਂ ਦਿੱਤਾ ਜਾ ਰਿਹਾ ਗਿਆ ਜੇਕਰ ਮਨੇਜਮੈਂਟ ਨੇ ਸਮੂਹ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਸੀ ਸਬੰਧੀ ਜਲਦੀ ਫੈਸਲਾ ਨਾ ਕੀਤਾ ਗਿਆ ਅਤੇ ਘੱਟ ਤਨਖਾਹ ਵਿੱਚ ਇਕਸਾਰਤਾ ਕਰਨ ਸਬੰਧੀ,ਮਾਰੂ ਕੰਡੀਸ਼ਨਾ ਨੂੰ ਰੱਦ ਕਰਨ ਸਰਵਿਸ ਰੂਲ ਲਾਗੂ ਕਰਨ,ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨ ਸਬੰਧੀ ਕੋਈ ਫੈਸਲਾ ਨਹੀ ਕੀਤਾ ਜਾ ਰਿਹਾ ਜਿਸ ਕਾਰਨ ਮਜਬੂਰਨ ਯੂਨੀਅਨ ਵਲੋ ਸੰਘਰਸ਼ ਉਲੀਕਿਆ ਗਿਆ ਹੈ

ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ 25 ਸਤੰਬਰ ਨੂੰ ਪ੍ਰੈਸ ਕਾਨਫਰੰਸ ਚੰਡੀਗੜ੍ਹ,ਵਿਖੇ ਕਰਕੇ ਪੰਜਾਬ ਸਰਕਾਰ ਦੀ ਨਲਾਇਕੀਆਂ ਬਾਰੇ ਦੱਸਿਆ ਜਾਵੇਗਾ ਅਤੇ 8 ਅਕਤੂਬਰ ਨੂੰ ਜਲੰਧਰ ਵਿਖੇ ਕੰਨਵੈਸ਼ਨ ਕਰਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇ ਅਤੇ 15 ਅਕਤੂਬਰ ਨੂੰ ਸਾਰੇ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਸ਼ਨ ਕੀਤਾ ਜਾਵੇਗਾ ਜੇਕਰ ਫੇਰ ਵੀ ਵਰਕਰਾਂ ਦੀ ਮੰਨੀ ਮੰਗਾ ਲਾਗੂ ਨਹੀਂ ਕੀਤੀਆ ਜਾਦੀਆ ਤਾਂ 21 ਅਕਤੂਬਰ ਤੋਂ ਪੂਰਨ ਤੌਰ ਤੇ ਚੱਕਾ ਜਾਮ ਕੀਤਾ ਜਾਵੇਗਾ ਅਤੇ 22 ਅਕਤੂਬਰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ ਜੇਕਰ ਫੇਰ ਵੀ ਹੱਲ ਨਾ ਕੀਤਾ ਗਿਆ ਤਾ ਹੜਤਾਲ ਅਣਮਿੱਥੇ ਸਮੇਂ ਵਾਸਤੇ ਵੀ ਕੀਤੀ ਜਾਵੇਗੀ ਜਿਸ ਦੀ ਜ਼ਿਮੇਵਾਰੀ ਸਰਕਾਰ ਅਤੇ ਮਨੇਜਮੈਂਟ ਦੀ ਹੋਵੇਗੀ ਇਸ ਸਮੇਂ ਦੌਰਾਨ ਕੋਈ ਵੀ ਜ਼ਿਮਨੀ ਚੌਣ ਆਉਂਦੀ ਹੈ ਤਾਂ ਯੂਨੀਅਨ ਵਲੋ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਤਰਜਿੰਦਰ ਸਿੰਘ, ਗੁਰਭੇਜ ਸਿੰਘ, ਤਲਵਿੰਦਰ ਸਿੰਘ ਆਦਿ ਹਾਜ਼ਰ ਸਨ।

TAGGED: Protest
Share This Article
Facebook Twitter Whatsapp Whatsapp Telegram Copy Link
Share
Previous Article ਕ੍ਰਿਸਮਿਸ ਮਸੀਹੀ ਮੇਲਾ 06 ਨਵੰਬਰ 2024 ਨੂੰ ਮਨਾਇਆ ਜਾਵੇਗਾ – ਪਾਸਟਰ ਦਿਓਲ ਕ੍ਰਿਸਮਿਸ ਮਸੀਹੀ ਮੇਲਾ 06 ਨਵੰਬਰ 2024 ਨੂੰ ਮਨਾਇਆ ਜਾਵੇਗਾ – ਪਾਸਟਰ ਦਿਓਲ
Next Article ਜਲੰਧਰ ਕਮਿਸ਼ਨਰੇਟ ਪੁਲਸ ਨੇ ਦੋ ਚੋਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ ਸੋਨੇ ਦੇ ਗਹਿਣੇ, 10 ਹਜ਼ਾਰ ਰੁਪਏ ਤੇ ਇਕ ਕਾਰ ਕੀਤੀ ਬਰਾਮਦ ਜਲੰਧਰ ਕਮਿਸ਼ਨਰੇਟ ਪੁਲਸ ਨੇ ਦੋ ਚੋਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ ਸੋਨੇ ਦੇ ਗਹਿਣੇ, 10 ਹਜ਼ਾਰ ਰੁਪਏ ਤੇ ਇਕ ਕਾਰ ਕੀਤੀ ਬਰਾਮਦ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?