ਗਣੇਸ਼ ਮਹੋਤਸਵ ਦੀਆਂ ਤਿਆਰੀਆਂ ਜ਼ੋਰਾਂ ਤੇ,ਐਤਵਾਰ ਨੂੰ ਹੋਈ ਵਿਹਿਪ-ਬਜਰੰਗ ਦਲ ਦੀ ਮੀਟਿੰਗ
ਕਪੂਰਥਲਾ ( ਗੌਰਵ ਮੜੀਆ ) ਗਣੇਸ਼ ਚਤੁਰਥੀ ਦੇ ਤਿਉਹਾਰ ਦਾ ਅਧਿਆਤਮਕ ਅਤੇ ਸਮਾਜਿਕ ਮਹੱਤਵ ਹੈ।ਹਿੰਦੂ ਮਾਨਤਾਵਾਂ ਅਨੁਸਾਰ ਹਰ ਚੰਗੀ ਸ਼ੁਰੂਆਤ ਅਤੇ ਹਰ ਸ਼ੁਭ ਕੰਮ ਦੀ ਸ਼ੁਰੂਆਤ ਗਣਪਤੀ ਦੇ ਸਿਮਰਨ ਅਤੇ ਪੂਜਾ ਨਾਲ ਕੀਤੀ ਜਾਂਦੀ ਹੈ।ਭਾਰਤ ਤਿਉਹਾਰਾਂ ਦਾ ਦੇਸ਼ ਹੈ ਅਤੇ ਗਣੇਸ਼ ਚਤੁਰਥੀ ਉਨ੍ਹਾਂ ਵਿੱਚੋਂ ਇੱਕ ਹੈ।ਗਣੇਸ਼ ਉਤਸਵ 10 ਦਿਨਾਂ ਤੱਕ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਇਸ ਤਿਉਹਾਰ ਨੂੰ ਗਣੇਸ਼ ਉਤਸਵ ਜਾਂ ਵਿਨਾਇਕ ਚਤੁਰਥੀ ਵੀ ਕਿਹਾ ਜਾਂਦਾ ਹੈ।ਵਿਰਾਸਤੀ ਸ਼ਹਿਰ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਵੱਲੋਂ ਆਯੋਜਿਤ ਹੋਣ ਵਾਲੇ 6ਵੇਂ ਗਣੇਸ਼ ਚਤੁਰਥੀ ਮਹੋਤਸਵ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ।ਐਤਵਾਰ ਨੂੰ ਇਸ ਸਬੰਧੀ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦੇ ਵਰਕਰਾਂ ਦੀ ਇੱਕ ਮੀਟਿੰਗ ਸ਼੍ਰੀ ਹਨੂਮੰਤ ਅਖਾੜਾ ਵਿਖੇ ਹੋਈ।
ਮੀਟਿੰਗ ਵਿੱਚ ਸ਼੍ਰੀ ਹਨੂਮੰਤ ਅਖਾੜਾ ਵਿਖੇ ਮਨਾਏ ਜਾ ਰਹੇ ਗਣੇਸ਼ ਮਹੋਤਸਵ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।ਇਸ ਮੀਟਿੰਗ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਦੱਸਿਆ ਕਿ ਸ਼੍ਰੀ ਹਨੂਮੰਤ ਅਖਾੜੇ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਣੇਸ਼ ਚਤੁਰਥੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ।ਉਨ੍ਹਾਂਨੇ ਦੱਸਿਆ ਕਿ ਇਸ ਸਾਲ ਮਨਾਏ ਜਾਣ ਵਾਲੇ ਸੱਤ ਦਿਵਸੀ ਮਹਾਂਉਤਸਵ ਦੌਰਾਨ ਵਿਧੀ ਪੂਰਵਕ ਗਣਪਤੀ ਬੱਪਾ ਦੀ ਪੂਜਾ ਰਚਨਾ ਦੇ ਭਜਨ ਕੀਰਤਨ ਆਰਤੀ ਅਤੇ ਮਹਾਪ੍ਰਸ਼ਾਦ ਦਾ ਭੋਗ ਸ਼ਾਮਲ ਹੈ।ਇਸ ਤੋਂ ਇਲਾਵਾ ਵਿਸਰਜਨ ਦੀ ਸ਼ੋਭਾ ਯਾਤਰਾ ਵੀ ਖਿੱਚ ਦਾ ਕੇਂਦਰ ਰਹੇਗੀ।
ਨਰੇਸ਼ ਪੰਡਿਤ ਨੇ ਦੱਸਿਆ ਕਿ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦੇ ਵਲੋਂ 7 ਸਤੰਬਰ ਨੂੰ ਹਨੂਮੰਤ ਅਖਾੜਾ ਨੇੜੇ ਮੰਡੀ ਜੰਜਘਰ ਵਿਖੇ ਗਣੇਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ।ਇਸ ਦੌਰਾਨ ਸਵੇਰੇ 10 ਵਜੇ ਭਗਵਾਨ ਗਣੇਸ਼ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਜਾਵੇਗੀ।15 ਸਤੰਬਰ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ੋਭਾ ਯਾਤਰਾ ਕੱਢ ਕੇ ਭਗਵਾਨ ਗਣੇਸ਼ ਜੀ ਦੀ ਮੂਰਤੀ ਦਾ ਵਸਿਰਜਨ ਕੀਤਾ ਜਾਵੇਗਾ।ਜਿਸ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦੇ ਕੌਮੀ ਅਹੁਦੇਦਾਰਾਂ ਸਮੇਤ ਸ਼ਹਿਰ ਦੀਆਂ ਸਮੂਹ ਸਮਾਜਿਕ,ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਅਤੇ ਮੰਦਰ ਕਮੇਟੀਆਂ ਦੇ ਅਹੁਦੇਦਾਰ ਸ਼ਾਮਲ ਹੋਣਗੇ।
ਇਸ ਮੌਕੇ ਵਿਹਿਪ ਦੇ ਜ਼ਿਲ੍ਹਾ ਮੰਤਰੀ ਜੋਗਿੰਦਰ ਤਲਵਾੜ,ਜ਼ਿਲ੍ਹਾ ਸਰਪ੍ਰਸਤ ਰਾਜੂ ਸੂਦ,ਜ਼ਿਲ੍ਹਾ ਸਹਿ ਸਰਪ੍ਰਸਤ ਮੰਗਤ ਰਾਮ ਭੋਲਾ,ਜ਼ਿਲ੍ਹਾ ਸਹਿ-ਸਰਪ੍ਰਸਤ ਰਾਜ ਕੁਮਾਰ ਅਰੋੜਾ, ਵਿਹਿਪ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ,ਬਜਰੰਗ ਦਲ ਦੇ ਜ਼ਿਲ੍ਹਾ ਇੰਚਾਰਜ ਚੰਦਰਮੋਹਨ ਭੋਲਾ,ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ,ਬਜਰੰਗ ਦਲ ਆਗੂ ਵਿਜੇ ਯਾਦਵ,ਜ਼ਿਲ੍ਹਾ ਉਪ ਪ੍ਰਧਾਨ ਮੁਨੀਸ਼ ਬਜਰੰਗੀ,ਜ਼ਿਲ੍ਹਾ ਉਪ ਪ੍ਰਧਾਨ ਗੁਲਸ਼ਨ ਮਾਹਿਰਾ,ਗਊ ਸੁਰੱਖਿਆ ਪ੍ਰਮੁੱਖ ਵਿਜੇ ਗਰੋਵਰ,ਅਨਿਲ,ਰਾਹੁਲ ਕੁਮਾਰ,ਹਨੀ,ਗੁਲਸ਼ਨ ਮਾਹਿਰਾ, ਵਿਸ਼ਾਲ,ਜ਼ਿਲ੍ਹਾ ਵਿਦਿਆਰਥੀ ਪ੍ਰਮੁੱਖ l ਕਵੀ ਬਜਾਜ,ਜ਼ਿਲ੍ਹਾ ਗਊ ਸੁਰੱਖਿਆ ਪ੍ਰਮੁੱਖ ਅਮਨਪ੍ਰੀਤ ਛਾਬੜਾ,ਯੁਵਰਾਜ ਆਨੰਦ ਆਦਿ ਹਾਜ਼ਰ ਸਨ।

